ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਸ਼ਿਵਸੈਨਾ (ਊਧਵ ਬਾਲਾ ਸਾਹਿਬ ਠਾਕਰੇ ਧੜਾ) ਦੇ ਮੁਖੀ ਊਧਵ ਠਾਕਰੇ ਅਤੇ ਉਨ੍ਹਾਂ ਦੇ ਬੇਟੇ ਆਦਿਤਿਆ ਠਾਕਰੇ ਨੂੰ ਮਾਣਹਾਨੀ ਦੇ ਮਾਮਲੇ ’ਚ ਸੰਮਨ ਜਾਰੀ ਕੀਤਾ ਹੈ। ਏਕਨਾਥ ਸ਼ਿੰਦੇ ਧੜੇ ਦੇ ਨੇਤਾ ਰਾਹੁਲ ਰਮੇਸ਼ ਸ਼ੇਵਾਲੇ ਨੇ ਮਾਣਹਾਨੀ ਮਾਮਲੇ ’ਚ ਮੁਕੱਦਮਾ ਦਰਜ ਕਰਾਇਆ ਹੈ, ਜਿਸ ’ਚ ਇਹ ਸੰਮਨ ਜਾਰੀ ਕੀਤਾ ਗਿਆ। ਕੋਰਟ ਨੇ ਸ਼ਿਵਸੈਨਾ ਨੇਤਾ ਸੰਜੈ ਰਾਊਤ ਨੂੰ ਵੀ ਸੰਮਨ ਭੇਜਿਆ ਹੈ। ਕੋਰਟ ਹੁਣ ਇਸ ਮਾਮਲੇ ’ਚ 17 ਅਪ੍ਰੈਲ ਨੂੰ ਸੁਣਵਾਈ ਕਰੇਗੀ।
ਦਰਅਸਲ ਸ਼ਿਵਸੈਨਾ (ਊਧਵ ਠਾਕਰੇ) ਦੇ ਮੁੱਖ ਪੱਤਰ ‘ਸਾਮਨਾ’ ’ਚ ਬੀਤੇ ਦਿਨੀਂ ਇਕ ਲੇਖ ’ਚ ਸ਼ਿਵਸੈਨਾ (ਸ਼ਿੰਦੇ ਧੜੇ) ਦੇ ਨੇਤਾ ਰਾਹੁਲ ਰਮੇਸ਼ ਸ਼ੇਵਾਲੇ ਦਾ ਜ਼ਿਕਰ ਕੀਤਾ ਗਿਆ ਸੀ। ਇਸ ਲੇਖ ਨੂੰ ਲੈ ਕੇ ਸ਼ੇਵਾਲੇ ਨੇ ਮਾਣਹਾਨੀ ਮਾਮਲਾ ਦਰਜ ਕਰਾਇਆ ਸੀ।ਸ਼ੇਵਾਲੇ ਦਾ ਦੋਸ਼ ਹੈ ਕਿ ਇਸ ਲੇਖ ਨਾਲ ਉਨ੍ਹਾਂ ਦੇ ਅਕਸ ਨੂੰ ਨੁਕਸਾਨ ਪੁੱਜਾ ਹੈ। ਸਾਮਨਾ ਦੇ ਜਿਸ ਲੇਖ ਨੂੰ ਲੈ ਕੇ ਰਾਹੁਲ ਰਮੇਸ਼ ਸ਼ੇਵਾਲੇ ਨੇ ਕੇਸ ਦਰਜ ਕਰਾਇਆ ਹੈ, ਉਸ ਦੀ ਹੈੱਡਲਾਈਨ ਸੀ, ‘ਰਾਹੁਲ ਸ਼ੇਵਾਲੇ ਦਾ ਕਰਾਚੀ ’ਚ ਹੋਟਲ, ਰੀਅਲ ਅਸਟੇਟ ਦਾ ਕਾਰੋਬਾਰ!’ ਸ਼ੇਵਾਲੇ ਦਾ ਦੋਸ਼ ਹੈ ਕਿ ਉਨ੍ਹਾਂ ਦੇ ਖਿਲਾਫ ਬੇਬੁਨਿਆਦ ਖਬਰਾਂ ਪ੍ਰਕਾਸ਼ਿਤ ਕੀਤੀਆਂ ਗਈਆਂ।
ਰਾਹੁਲ ਨੂੰ ਖ਼ਾਲੀ ਕਰਨਾ ਪਵੇਗਾ ਸਰਕਾਰੀ ਬੰਗਲਾ, ਦਿਗਵਿਜੇ ਨੇ ਕਿਹਾ ਕਿ ਤੁਸੀਂ ਮੇਰੇ ਘਰ ਆ ਕੇ ਰਹੋ
NEXT STORY