ਸੋਨਭੱਦਰ- ਪ੍ਰਯਾਗਰਾਜ ਮਹਾਕੁੰਭ ਜਾ ਰਿਹਾ ਪਰਿਵਾਰ ਇਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ। ਦਰਅਸਲ ਤੇਜ਼ ਰਫ਼ਤਾਰ ਕਰੇਟਾ ਕਾਰ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ਹੋ ਗਈ। ਹਾਦਸੇ ਵਿਚ ਕਾਰ ਸਵਾਰ ਛੱਤੀਸਗੜ੍ਹ ਦੇ ਦਰੋਗਾ, ਉਨ੍ਹਾਂ ਦੀ ਮਾਂ, ਪਤਨੀ ਅਤੇ ਪੁੱਤਰ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਜਦਕਿ ਦੋ ਲੋਕ ਜ਼ਖ਼ਮੀ ਹਨ। ਇਹ ਹਾਦਸਾ ਉੱਤਰ ਪ੍ਰਦੇਸ਼ ਦੇ ਸੋਨਭੱਦਰ 'ਚ ਵਾਪਰਿਆ। ਕਰੇਟਾ ਕਾਰ ਨਾਲ ਟੱਕਰ ਮਗਰੋਂ ਟਰੱਕ ਇਕ ਮਕਾਨ ਨਾਲ ਟਕਰਾ ਗਿਆ।
ਇਹ ਵੀ ਪੜ੍ਹੋ- ਵੱਡਾ ਹਾਦਸਾ; ਸਵਾਰੀਆਂ ਨਾਲ ਭਰੀ ਕਾਰ ਭਾਖੜਾ ਨਹਿਰ 'ਚ ਡਿੱਗੀ, 12 ਲੋਕ ਰੁੜ੍ਹੇ
ਗੈਸ ਕਟਰ ਨਾਲ ਦਰਵਾਜ਼ੇ ਕੱਟ ਕੇ ਕੱਢੀਆਂ ਗਈਆਂ ਲਾਸ਼ਾਂ
ਇਹ ਭਿਆਨਕ ਹਾਦਸਾ ਵਾਰਾਣਸੀ-ਸ਼ਕਤੀਨਗਰ ਹਾਈਵੇਅ 'ਤੇ ਹਾਥੀਨਾਲਾ ਥਾਣਾ ਖੇਤਰ ਦੇ ਰਾਨੀਤਾਲੀ ਇਲਾਕੇ ਵਿਚ ਵਾਪਰਿਆ। ਇਕ ਟਰੱਕ ਅਤੇ ਛੱਤੀਸਗੜ੍ਹ ਤੋਂ ਆ ਰਹੀ ਕਰੇਟਾ ਕਾਰ ਵਿਚ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ, ਜਿਸ ਵਿਚ 6 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮੀ ਹੋ ਗਏ। ਹਾਦਸੇ ਮਗਰੋਂ ਚੀਕ-ਪੁਕਾਰ ਮਚ ਗਈ। ਦੱਸਿਆ ਜਾ ਰਿਹਾ ਹੈ ਕਿ ਟਰੱਕ ਅਚਾਨਕ ਲੇਨ ਬਦਲ ਕੇ ਡਿਵਾਈਡਰ ਕਰਾਸ ਕਰ ਰਿਹਾ ਸੀ, ਤਾਂ ਸਾਹਮਣੇ ਤੋਂ ਆ ਰਹੀ ਕਰੇਟਾ ਕਾਰਨ ਨਾਲ ਉਸ ਦੀ ਜ਼ਬਰਦਸਤ ਟੱਕਰ ਹੋ ਗਈ। ਗੈਸ ਕਟਰ ਨਾਲ ਕਾਰ ਦੇ ਦਰਵਾਜ਼ੇ ਕੱਟੇ ਗਏ। ਲਾਸ਼ਾਂ ਨੂੰ ਕੱਢ ਕੇ ਪੋਸਟਮਾਰਟਮ ਲਈ ਭੇਜਿਆ। ਜ਼ਖ਼ਮੀਆਂ ਦਾ ਜ਼ਿਲ੍ਹਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਔਰਤ ਅਤੇ ਇਕ ਬੱਚੇ ਦੀ ਹਾਲਤ ਗੰਭੀਰ ਹੈ।
ਇਹ ਵੀ ਪੜ੍ਹੋ- ਹੁਣ ਪ੍ਰਾਈਵੇਟ ਸਕੂਲਾਂ 'ਚ ਮੁਫ਼ਤ ਪੜ੍ਹਨਗੇ ਵਿਦਿਆਰਥੀ, ਸਰਕਾਰ ਨੇ ਕੀਤਾ ਐਲਾਨ
ਗੰਗਾ ਇਸ਼ਨਾਨ ਲਈ ਜਾ ਰਿਹਾ ਸੀ ਪਰਿਵਾਰ
ਛੱਤੀਸਗੜ੍ਹ ਦੇ ਰਾਮਾਨੁਜਗੰਜ ਤੋਂ ਇੰਸਪੈਕਟਰ ਰਵੀ ਪ੍ਰਕਾਸ਼ ਮਿਸ਼ਰਾ ਆਪਣੀ ਮਾਂ ਊਸ਼ਾ ਮਿਸ਼ਰਾ, ਪਤਨੀ ਪ੍ਰਿਅੰਕਾ ਮਿਸ਼ਰਾ, ਪੁੱਤਰਾਂ ਦਿਵਯਾਂਸ਼ੂ ਮਿਸ਼ਰਾ, ਅਥਰਵ ਮਿਸ਼ਰਾ ਅਤੇ ਨੌਕਰਾਣੀ ਦੁਰਗਾ ਦੇਵੀ ਨਾਲ ਪ੍ਰਯਾਗਰਾਜ ਮਹਾਕੁੰਭ 'ਚ ਗੰਗਾ 'ਚ ਇਸ਼ਨਾਨ ਕਰਨ ਜਾ ਰਹੇ ਸਨ। ਇੰਸਪੈਕਟਰ ਦੀ ਕ੍ਰੇਟਾ ਕਾਰ ਉਸ ਦਾ ਡਰਾਈਵਰ ਸਨੇ ਕਾਦਰੀ ਚਲਾ ਰਿਹਾ ਸੀ। ਐਤਵਾਰ ਰਾਤ ਨੂੰ ਵਾਰਾਣਸੀ-ਸ਼ਕਤੀਨਗਰ ਰਾਜ ਮਾਰਗ 'ਤੇ ਚੱਲ ਰਹੀ ਇਕ ਕਾਰ ਦੀ ਸਾਹਮਣੇ ਤੋਂ ਆ ਰਹੇ ਟਰਾਲੇ ਨਾਲ ਭਿਆਨਕ ਟੱਕਰ ਹੋ ਗਈ। ਹਾਦਸੇ ਵਿਚ ਰਵੀ ਪ੍ਰਕਾਸ਼, ਊਸ਼ਾ ਮਿਸ਼ਰਾ, ਪ੍ਰਿਅੰਕਾ, ਅਥਰਵ ਅਤੇ ਡਰਾਈਵਰ ਦੀ ਮੌਤ ਹੋ ਗਈ। ਦਿਵਯਾਂਸ਼ੂ ਮਿਸ਼ਰਾ ਅਤੇ ਦੁਰਗਾ ਦੇਵੀ ਗੰਭੀਰ ਰੂਪ ਨਾਲ ਜ਼ਖਮੀ ਹਨ।
ਇਹ ਵੀ ਪੜ੍ਹੋ- 19.5 ਲੱਖ ਰਾਸ਼ਨ ਕਾਰਡ ਧਾਰਕ ਪਰਿਵਾਰਾਂ ਨੂੰ ਵੱਡੀ ਰਾਹਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ ਵਾਸੀਆਂ ਨੇ ਕੇਜਰੀਵਾਲ ਨੂੰ ਚੌਥੀ ਵਾਰ ਮੁੱਖ ਮੰਤਰੀ ਬਣਾਉਣਾ ਤੈਅ ਕਰ ਲਿਆ ਹੈ : ਭਗਵੰਤ ਮਾਨ
NEXT STORY