ਜੌਨਪੁਰ (ਵਾਰਤਾ)- ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ 'ਚ ਵੀਰਵਾਰ ਦੇਰ ਰਾਤ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਬਿਜਲੀ ਦੀ ਹਾਈ ਟੈਂਸ਼ਨ ਲਾਈਨ ਦੀ ਤਾਰ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ। ਪੁਲਸ ਵੱਲੋਂ ਸ਼ੁੱਕਰਵਾਰ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਸਰਪਤਾਹਾ ਥਾਣਾ ਖੇਤਰ ਦੇ ਪਿੰਡ ਅਮਾਵਖੁਰਦ ਦਾ ਰਹਿਣ ਵਾਲਾ ਸ਼ਿਵਕੁਮਾਰ (38) ਵੀਰਵਾਰ ਦੇਰ ਰਾਤ ਮੋਟਰਸਾਈਕਲ 'ਤੇ ਸਵਾਰ ਹੋ ਕੇ ਘਰ ਜਾ ਰਿਹਾ ਸੀ। ਸਰਾਏ ਮੋਹੀਉਦੀਨਪੁਰ ਪੱਟੀ-ਨਰਿੰਦਰਪੁਰ ਰੋਡ 'ਤੇ ਪਿੰਡ ਮੁਸਤਫਾਬਾਦ ਨੇੜੇ ਮੋਟਰਸਾਈਕਲ ਦੇ ਉੱਪਰ ਲੱਗੀ ਹਾਈ ਟੈਂਸ਼ਨ ਤਾਰ ਅਚਾਨਕ ਟੁੱਟ ਗਈ। ਤਾਰਾਂ ਦੀ ਲਪੇਟ 'ਚ ਆ ਕੇ ਮੋਟਰਸਾਈਕਲ ਅੱਗ ਦਾ ਗੋਲਾ ਬਣ ਗਈ।
ਅੱਗ ਅਤੇ ਕਰੰਟ ਦੀ ਲਪੇਟ 'ਚ ਆਏ ਨੌਜਵਾਨ ਤੜਫ਼-ਤੜਫ਼ ਕੇ ਦਮ ਤੋੜ ਦਿੱਤਾ। ਨੌਜਵਾਨ ਚੀਕਦਾ ਰਿਹਾ ਪਰ ਕੋਈ ਕੁਝ ਨਾ ਕਰ ਸਕਿਆ। ਸੂਚਨਾ ਦੇ ਬਾਵਜੂਦ ਬਿਜਲੀ ਸਪਲਾਈ ਬੰਦ ਹੋਣ 'ਚ 15 ਮਿੰਟ ਲੱਗ ਗਏ। ਉਦੋਂ ਤੱਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਸਾਈਕਲ ਸੜ ਕੇ ਸੁਆਹ ਹੋ ਗਿਆ। ਇਸ ਵਾਰ ਵੀ ਲੋਕ ਬਿਜਲੀ ਵਿਭਾਗ 'ਤੇ ਤਾਰਾਂ ਟੁੱਟਣ ਦਾ ਦੋਸ਼ ਲਗਾ ਰਹੇ ਹਨ। ਮ੍ਰਿਤਕ ਸ਼ਾਹਗੰਜ ਸਥਿਤ ਇਕ ਹੋਟਲ 'ਚ ਕੰਮ ਕਰਦਾ ਸੀ। ਵੀਰਵਾਰ ਰਾਤ ਡਿਊਟੀ ਖ਼ਤਮ ਹੋਣ ਤੋਂ ਬਾਅਦ ਉਹ ਸਾਈਕਲ 'ਤੇ ਆਪਣੇ ਘਰ ਜਾ ਰਿਹਾ ਸੀ।
‘ਮਿਸ਼ਨ ਇਸਲਾਮ’ ਦੇ ਸਨ ਨਾਪਾਕ ਇਰਾਦੇ : 2047 ਤੱਕ ਭਾਰਤ ਨੂੰ ਮੁਸਲਿਮ ਰਾਸ਼ਟਰ ਬਣਾਉਣਾ ਸੀ ਮਕਸਦ
NEXT STORY