ਨਵੀਂ ਦਿੱਲੀ- ‘ਮਿਸ਼ਨ ਇਸਲਾਮ 2047’ ਪਾਬੰਦੀਸ਼ੁਦਾ ਸੰਗਠਨਾਂ ਵੱਲੋਂ ਭਾਰਤ ਨੂੰ ਧਿਆਨ ’ਚ ਰੱਖ ਕੇ ਤਿਆਰ ਕੀਤਾ। ਇਸ ਦਾ ਮੁੱਖ ਮਕਸਦ 2047 ਤੱਕ ਭਾਰਤ ਨੂੰ ਮੁਸਲਿਮ ਰਾਸ਼ਟਰ ਬਣਾਉਣਾ ਸੀ। ਕਈ ਪੱਧਰਾਂ ਦੀ ਪਲਾਨਿੰਗ ਮਿਸ਼ਨ ਨੂੰ ਸਫ]ਲ ਬਣਾਉਣ ਲਈ ਕੀਤੀ ਗਈ। ਇਸ ਦੇ ਤਹਿਤ ਅਜਿਹੇ ਲੋਕਾਂ ਦੀ ਚੋਣ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਕਰਨੀ ਜੋ ਇਸ ਤਰ੍ਹਾਂ ਦੀ ਸੋਚ ਦਾ ਸਮਰਥਨ ਕਰਦੇ ਹੋਣ, ਅਜਿਹੇ ਲੋਕਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਂਦੀ ਸੀ। ਲੋਕਾਂ ਦੀ ਸੋਚ ਆਪਣੇ ਤਰਕਾਂ ਨਾਲ ਬਦਲਣ ਦਾ ਕੰਮ ਕਰਨਾ ਵੀ ਇਸ ’ਚ ਸ਼ਾਮਲ ਸੀ। ਦੋ ਭਾਈਚਾਰਿਆਂ ਦਰਮਿਆਨ ਟ੍ਰੇਨਿੰਗ ਦੌਰਾਨ ਨਫ਼ਰਤ ਫੈਲਾਉਣ ਦੇ ਕੰਮ ਕਰਨਾ ਵੀ ਇਸੇ ਦੇ ਤਹਿਤ ਆਉਂਦਾ ਸੀ। 2047 ਤੱਕ ਭਾਰਤ ਨੂੰ ਇਸਲਾਮਿਕ ਰਾਸ਼ਟਰ ਬਣਾਉਣ ਦਾ ਰੋਡਮੈਪ ਵੀ ਮਿਲਿਆ ਹੈ। ਆਪਰੇਸ਼ਨ ਚਲਾਉਣ ਨਾਲ ਸਬੰਧਤ ਦਸਤਾਵੇਜ ਮਿਸ਼ਨ-2047 ਬਰਾਮਦ ਕੀਤਾ ਗਿਆ। ਹੁਣ ਪੁਲਸ ਇਨ੍ਹਾਂ ਦੇ ਅੱਗੇ ਦੇ ਲਿੰਕ ਖੰਗਾਲ ਰਹੀ ਹੈ।
ਇਸ ਤਰ੍ਹਾਂ ਚਲਾਏ ਜਾ ਰਹੇ ਸਨ ਟ੍ਰੇਨਿੰਗ ਸੈਂਟਰ
ਏ. ਐੱਸ. ਪੀ. ਮਨੀਸ਼ ਕੁਮਾਰ ਨੇ ਦੱਸਿਆ ਕਿ 6 ਅਤੇ 7 ਜੁਲਾਈ ਨੂੰ ਫੁਲਵਾਰੀ ਸ਼ਰੀਫ ਵਿਖੇ ਮਾਰਸ਼ਲ ਆਰਟ ਦੀ ਟ੍ਰੇਨਿੰਗ ਦੇ ਨਾਂ ’ਤੇ ਕੈਂਪ ਲਗਾਇਆ ਗਿਆ ਸੀ। ਕੱਟੜਪੰਥੀ ਸੋਚ ਦੇ ਲੋਕ ਇਸ ਟ੍ਰੇਨਿੰਗ ਕੈਂਪ ’ਚ ਆਏ। ਲੋਕਾਂ ਨੂੰ ਤਲਵਾਰ ਅਤੇ ਚਾਕੂ ਚਲਾਉਣ ਦੀ ਟ੍ਰੇਨਿੰਗ ਦਿੱਤੀ ਗਈ। ਇਸ ਦੌਰਾਨ ਉਨ੍ਹਾਂ ਨੂੰ ਦੋ ਭਾਈਚਾਰਿਆਂ ਦਰਮਿਆਨ ਨਫ਼ਰਤ ਫੈਲਾਉਣ ਵਾਲੇ ਸ਼ਬਦ ਅਤੇ ਨਾਅਰੇ ਵੀ ਸਿਖਾਏ ਗਏ। ਬਿਹਾਰ ਪੁਲਸ ਦਾ ਕਹਿਣਾ ਹੈ ਕਿ ਇਹ ਸਾਰੀ ਗਤੀਵਿਧੀ ਇਕ ਸੀ. ਸੀ. ਟੀ. ਵੀ. ਫੁਟੇਜ ਵਿਚ ਵੀ ਕੈਦ ਹੈ।
ਇਨ੍ਹਾਂ ਸੂਬਿਆਂ ਨਾਲ ਜੁੜੀਆਂ ਹਨ ਤਾਰਾਂ
ਪਟਨਾ ਪੁਲਸ ਨੇ ਦੱਸਿਆ ਕਿ ਟ੍ਰੇਨਿੰਗ ਕੈਂਪ ’ਚ ਬਿਹਾਰ ਤੋਂ ਇਲਾਵਾ ਝਾਰਖੰਡ, ਤਾਮਿਲਨਾਡੂ, ਕੇਰਲ ਅਤੇ ਪੱਛਮੀ ਬੰਗਾਲ ਦੇ ਲੋਕ ਵੀ ਸ਼ਾਮਲ ਸਨ। ਇਸ ਤਰ੍ਹਾਂ ਇਨ੍ਹਾਂ ਸੂਬਿਆਂ ਨਾਲ ‘ਮਿਸ਼ਨ ਇਸਲਾਮ 2047’ ਦੀਆਂ ਤਾਰਾਂ ਜੁੜੀਆਂ ਹੋਣ ਦਾ ਖੁਲਾਸਾ ਹੋਇਆ ਹੈ।
ਇਨ੍ਹਾਂ ਦੇਸ਼ਾਂ ਤੋਂ ਹੋ ਰਹੀ ‘ਮਿਸ਼ਨ ਇਸਲਾਮ 2047’ ਲਈ ਫੰਡਿੰਗ
‘ਮਿਸ਼ਨ ਇਸਲਾਮ 2047’ ਨੂੰ ਤੁਰਕੀ ਅਤੇ ਪਾਕਿਸਤਾਨ ਤੋਂ ਮਦਦ ਮਿਲਣ ਦੀ ਗੱਲ ਕਹੀ ਜਾ ਰਹੀ ਹੈ। ਦੱਸ ਦੇਈਏ ਕਿ 83 ਲੱਖ ਰੁਪਏ ਗ੍ਰਿਫਤਾਰ ਅਤਹਰ ਦੇ ਵੱਖ-ਵੱਖ ਬੈਂਕ ਖਾਤਿਆਂ ’ਚ ਜਮ੍ਹਾ ਮਿਲੇ ਹਨ।
SIT ਜਾਂਚ ’ਚ ਖੁਲਾਸਾ: ਕਾਨਪੁਰ ’ਚ ਪੈਟਰੋਲ ਬੰਬ ਹਮਲਾਵਰਾਂ ਨੂੰ ਦਿੱਤੇ ਗਏ ਸਨ 5-5 ਹਜ਼ਾਰ ਰੁਪਏ
NEXT STORY