ਗੋਰਖਪੁਰ— ਇੱਥੇ ਪੁਲਸ ਦਾ ਸ਼ਰਮਨਾਕ ਚਿਹਰਾ ਸ਼ਨੀਵਾਰ ਨੂੰ ਖੁੱਲ੍ਹ ਕੇ ਸਾਹਮਣੇ ਆਇਆ ਹੈ। ਕੱਚੀ ਸ਼ਰਾਬ ਪੀਣ ਨਾਲ ਵਿਅਕਤੀ ਦੀ ਮੌਤ ਦੇ ਬਾਅਦ ਲਾਸ਼ ਰੱਖ ਕੇ ਗੋਰਖਪੁਰ-ਲਖਨਊ ਹਾਈਵੇਅ ਜ਼ਾਮ ਕਰ ਰਹੀ ਭੀੜ 'ਤੇ ਪੁਲਸ ਨੇ ਲਾਠੀਆਂ ਬਰਸਾਈਆਂ। ਇੰਨਾ ਹੀ ਨਹੀਂ ਪੁਲਸ ਨੇ ਵਿਅਕਤੀ ਦੀ ਲਾਸ਼ ਘਸੀਟਦੇ ਹੋਏ ਗੱਡੀ 'ਚ ਰੱਖੀ। ਇਸ ਦੌਰਾਨ ਪੁਲਸ ਨੇ ਮ੍ਰਿਤਕ ਵਿਅਕਤੀ ਦੇ ਭਰਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਦੌੜਾ-ਦੌੜਾ ਕੇ ਕੁੱਟਿਆ।
ਖਜਨੀ ਇਲਾਕੇ ਦੇ ਰਹਿਣ ਵਾਲੇ ਰਾਮੂ ਭਾਰਤੀ ਮਜ਼ਦੂਰੀ ਕਰਦਾ ਹੈ। ਪਿੰਡ ਵਾਸੀਆਂ ਮੁਤਾਬਕ ਉਸ ਨੂੰ ਸ਼ਰਾਬ ਪੀਣ ਦੀ ਆਦਤ ਸੀ। ਸ਼ਨੀਵਾਰ ਦੀ ਸਵੇਰ 9 ਵਜੇ ਉਹ ਮਜ਼ਦੂਰੀ ਕਰਨ ਦੇ ਲਈ ਘਰ ਤੋਂ ਨਿਕਲਿਆ। ਦੁਪਹਿਰ 3 ਵਜੇ ਦੇ ਆਸਪਾਸ ਲਾਸ਼ ਨੌਸੜ ਚੌਕੀ ਦੇ ਪਿੱਛੇ ਝਾੜੀ ਕੋਲ ਮਿਲੀ। ਇਸ ਦੇ ਬਾਅਦ ਸ਼ੌਰ ਮਚਾ ਗਿਆ ਕਿ ਰਾਮੂ ਭਾਰਤੀ ਦੀ ਕੱਚੀ ਸ਼ਰਾਬ ਪੀਣ ਨਾਲ ਮੌਤ ਹੋ ਗਈ ਹੈ। ਪੁਲਸ 'ਤੇ ਰਕਮ ਲੈ ਕੇ ਕੱਚੀ ਸ਼ਰਾਬ ਬਣਵਾਉਣ ਦਾ ਦੋਸ਼ ਲਗਾਉਂਦੇ ਹੋਏ ਸਥਾਨਕ ਲੋਕਾਂ ਨੇ ਨੌਸੜ ਚੌਰਾਹੇ 'ਤੇ ਲਾਸ਼ ਰੱਖ ਕੇ ਜ਼ਾਮ ਲਗਾ ਦਿੱਤਾ। ਜ਼ਾਮ ਖੁੱਲ੍ਹਵਾਉਣ ਲਈ ਪੁਲਸ ਨੇ ਲਾਠੀਆਂ ਬਰਸਾਈਆਂ ਤਾਂ ਪ੍ਰਦਰਸ਼ਨਕਾਰੀਆਂ 'ਤੇ ਪੱਥਰ ਮਾਰੇ ਸ਼ੁਰੂ ਕਰ ਦਿੱਤੇ। ਪਿੰਡ ਪ੍ਰਧਾਨ ਸਮੇਤ ਪੁਲਸ ਨੇ 18 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਬਾਲ ਪੋਰਨ 'ਤੇ ਰੋਕ ਲਾਉਣ 'ਚ ਭਾਰਤ ਦੀ ਮਦਦ ਕਰ ਰਿਹਾ ਹੈ ਇਕ ਅਮਰੀਕੀ ਸੰਗਠਨ
NEXT STORY