ਅਹਿਮਦਾਬਾਦ (ਇੰਟ.)- ਲੋਕ ਸਭਾ ਚੋਣਾਂ-2024 ਦੇ ਨਤੀਜਿਆਂ ਦਾ ਅਜੇ ਐਲਾਨ ਵੀ ਨਹੀਂ ਹੋਇਆ ਕਿ ਦੇਸ਼ ਦੀ ਜਨਤਾ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਾ ਹੈ। ਦਰਅਸਲ, ਗੁਜਰਾਤ ਮਿਲਕ ਮਾਰਕੀਟਿੰਗ ਫੈੱਡਰੇਸ਼ਨ ਨੇ ਅਮੂਲ ਦੁੱਧ ਦੀਆਂ ਕੀਮਤਾਂ ’ਚ 2 ਰੁਪਏ ਦਾ ਵਾਧਾ ਕੀਤਾ ਹੈ। ਦੁੱਧ ’ਤੇ ਵਧਾਈਆਂ ਗਈਆਂ ਇਹ ਨਵੀਆਂ ਕੀਮਤਾਂ ਸੋਮਵਾਰ (3 ਜੂਨ) ਤੋਂ ਲਾਗੂ ਹੋ ਜਾਣਗੀਆਂ।
ਇਹ ਵੀ ਪੜ੍ਹੋ- ਅਣਜਾਣ ਵਿਅਕਤੀ ਨੂੰ ਫ਼ੋਨ ਫੜਾਉਣਾ ਪੈ ਗਿਆ ਮਹਿੰਗਾ, ਖਾਤਾ ਹੋ ਗਿਆ ਖ਼ਾਲੀ, ਤੁਸੀਂ ਵੀ ਹੋ ਜਾਓ ਸਾਵਧਾਨ
ਜੀ.ਸੀ.ਐੱਮ.ਐੱਮ.ਐੱਫ. ਅਨੁਸਾਰ, ਅਮੂਲ ਤਾਜ ਪਾਊਚ ਨੂੰ ਛੱਡ ਕੇ ਬਾਕੀ ਸਾਰੇ ਦੁੱਧ ਦੀਆਂ ਕੀਮਤਾਂ ’ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਵਧੀਆਂ ਕੀਮਤਾਂ ’ਚ ਅਮੂਲ ਗੋਲਡ, ਅਮੂਲ ਤਾਜ਼ਾ ਅਤੇ ਅਮੂਲ ਸ਼ਕਤੀ ਸ਼ਾਮਲ ਹਨ।
ਇਹ ਵੀ ਪੜ੍ਹੋ- ਤੇਜ਼ ਰਫ਼ਤਾਰ ਮੋਟਰਸਾਈਕਲ ਨੇ ਪਿਓ ਨਾਲ ਆ ਰਹੇ 9 ਸਾਲਾ ਪੁੱਤਰ ਨੂੰ ਮਾਰੀ ਜ਼ਬਰਦਸਤ ਟੱਕਰ, ਮਾਸੂਮ ਦੀ ਹੋਈ ਮੌਤ
ਨਵੀਆਂ ਕੀਮਤਾਂ ਜਾਰੀ ਹੋਣ ਤੋਂ ਬਾਅਦ ਹੁਣ ਲੋਕਾਂ ਨੂੰ ਇਕ ਲੀਟਰ ਦੁੱਧ ਲਈ 66 ਰੁਪਏ ਦੇਣੇ ਪੈਣਗੇ, ਜੋ ਚੋਣਾਂ ਤੋਂ ਪਹਿਲਾਂ 64 ਰੁਪਏ ਪ੍ਰਤੀ ਲੀਟਰ ਵਿਕਦਾ ਸੀ। ਦੁੱਧ ਦੀਆਂ ਵਧਦੀਆਂ ਕੀਮਤਾਂ ਨੂੰ ਦੇਖ ਕੇ ਆਮ ਆਦਮੀ ਦਾ ਬਜਟ ਹਮੇਸ਼ਾ ਹੀ ਗੜਬੜਾ ਜਾਂਦਾ ਹੈ। ਅਜਿਹੇ ’ਚ ਮਹਿੰਗਾਈ ਦੀ ਇਕ ਹੋਰ ਲੱਤ ਗਰੀਬ ਦੇ ਢਿੱਡ ’ਤੇ ਪਈ ਹੈ।
ਇਹ ਵੀ ਪੜ੍ਹੋ- ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਖੱਡੇ 'ਚ ਡਿੱਗ ਗਈ ਕਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੋਸਟਲ ਦਾ ਖਾਣਾ ਖਾਣ ਤੋਂ ਬਾਅਦ 42 ਵਿਦਿਆਰਥੀਆਂ ਦੀ ਵਿਗੜੀ ਸਿਹਤ, ਹਸਪਤਾਲ 'ਚ ਦਾਖ਼ਲ
NEXT STORY