ਮੰਡੀ- ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਬਿੰਦਰਾਵਣੀ 'ਚ ਸ਼ੁੱਕਰਵਾਰ ਸਵੇਰੇ ਪੈਰ ਫਿਸਲਣ ਕਾਰਨ ਇਕ ਨੌਜਵਾਨ ਬਿਆਸ ਨਦੀ 'ਚ ਡੁੱਬ ਗਿਆ। ਨੌਜਵਾਨ ਦੀ ਪਛਾਣ ਜਸਦੀਪ ਸਿੰਘ ਵਾਸੀ ਕੁਰਾਲੀ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਤੋਂ 5 ਨੌਜਵਾਨ ਰੋਹਤਾਂਗ ਜਾ ਰਹੇ ਸਨ, ਜਦੋਂ ਉਹ ਬਿੰਦਰਾਵਣੀ ਨੇੜੇ ਪੁੱਜੇ ਤਾਂ ਬਿਆਸ ਨਦੀ 'ਚ ਉਤਰ ਗਏ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ SDRF ਅਤੇ ਪੰਡੋਹ ਚੌਕੀ ਦੀ ਟੀਮ ਮੌਕੇ 'ਤੇ ਪਹੁੰਚ ਗਈ। ਵਧੀਕ ਪੁਲਸ ਸੁਪਰਡੈਂਟ ਸਾਗਰ ਚੰਦਰ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ। ਪੁਲਸ ਨੇ ਸੁੰਦਰਨਗਰ ਤੋਂ ਗੋਤਾਖੋਰਾਂ ਦੀ ਟੀਮ ਬੁਲਾਈ ਹੈ, ਅਜੇ ਤੱਕ ਗੋਤਾਖੋਰ ਨੌਜਵਾਨ ਦਾ ਪਤਾ ਨਹੀਂ ਲਗਾ ਸਕੇ ਹਨ।
ਇਹ ਵੀ ਪੜ੍ਹੋ- ਕੁਵੈਤ ਗਏ ਭਾਰਤੀ ਨੌਜਵਾਨ ਦੀ ਅਗਨੀਕਾਂਡ 'ਚ ਮੌਤ, ਪਿਤਾ ਨੇ ਰੋਂਦੇ ਹੋਏ ਕਿਹਾ- ਪੁੱਤ ਪਹਿਲੀ ਵਾਰ ਭੇਜਿਆ ਸੀ ਵਿਦੇਸ਼
ਚਸ਼ਮਦੀਦ ਅਤੇ ਪ੍ਰਵਾਸੀ ਮਜ਼ਦੂਰ ਤਨਵੀਰ ਨੇ ਦੱਸਿਆ ਕਿ ਸਥਾਨਕ ਲੋਕਾਂ ਅਤੇ ਖ਼ੁਦ ਉਸ ਨੇ ਇਨ੍ਹਾਂ ਨੌਜਵਾਨਾਂ ਨੂੰ ਨਦੀ ਵਿਚ ਨਾ ਜਾਣ ਲਈ ਕਿਹਾ ਸੀ। ਇਸ ਤੋਂ ਬਾਅਦ ਵੀ ਨੌਜਵਾਨ ਬਿਆਨ ਨਦੀ ਵਿਚ ਉਤਰ ਗਏ, ਜਿਨ੍ਹਾਂ ਵਿਚੋਂ ਇਕ ਨੌਜਵਾਨ ਨਦੀ ਵਿਚ ਡੁੱਬ ਗਿਆ ਹੈ ਅਤੇ ਉਸ ਦੇ ਸਾਥੀ ਨੂੰ ਡੁੱਬਣ ਤੋਂ ਉਨ੍ਹਾਂ ਨੇ ਬਚਾਅ ਲਿਆ। ਵਧੀਕ ਪੁਲਸ ਸੁਪਰਡੈਂਟ ਸਾਗਰ ਚੰਦਰ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਗੋਤਾਖੋਰਾਂ ਦੀ ਟੀਮ ਨੌਜਵਾਨ ਦੀ ਭਾਲ ਕਰ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
G7 ਸੰਮੇਲਨ 'ਚ PM ਮੋਦੀ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨਾਲ ਕੀਤੀ ਮੁਲਾਕਾਤ (ਤਸਵੀਰਾਂ)
NEXT STORY