ਸ਼ਿਮਲਾ- ਹਿਮਾਚਲ ਕਾਂਗਰਸ ਦੇ 6 ਬਾਗੀ ਵਿਧਾਇਕਾਂ ਸਮੇਤ 9 ਵਿਧਾਇਕਾਂ ਨੂੰ ਪੰਚਕੂਲਾ ਤੋਂ ਦੇਹਰਾਦੂਨ ਸ਼ਿਫਟ ਕੀਤਾ ਗਿਆ ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਵੀ ਸ਼ੁੱਕਰਵਾਰ ਨੂੰ ਕਾਂਗੜਾ ਦੇ ਬੈਜਨਾਥ 'ਚ ਇਕ ਜਨ ਸਭਾ 'ਚ ਕਿਹਾ ਕਿ ਭਾਜਪਾ ਨੇ ਕਾਂਗਰਸ ਦੇ 6 ਅਤੇ 3 ਆਜ਼ਾਦ ਵਿਧਾਇਕਾਂ ਨੂੰ ਚਾਰਟਰਡ ਪਲੇਨ 'ਚ ਕਿਤੇ ਦੂਜੀ ਜਗ੍ਹਾ ਸ਼ਿਫਟ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਦੇਸ਼ ਦਾ ਵਾਤਾਵਰਣ ਅਜਿਹਾ ਹੋ ਗਿਆ ਹੈ ਕਿ ਵਿਧਾਇਕ ਸੀ.ਆਰ.ਪੀ.ਐੱਫ਼. ਦੇ ਕਬਜ਼ੇ 'ਚ ਹਨ। ਉਨ੍ਹਾਂ 'ਤੇ ਕੀ ਬੀਤ ਰਹੀ ਹੋਵੇਗੀ, ਕਿਸ ਤਰ੍ਹਾਂ ਦਾ ਦਰਦ ਉਨ੍ਹਾਂ ਦੇ ਮਨ 'ਚ ਹੋਵੇਗਾ। ਉਹ ਜਾਣਦੇ ਹਨ ਕਿ ਉਨ੍ਹਾਂ ਨੇ ਗਲਤ ਕੀਤਾ ਹੈ, ਜਦੋਂ ਉਹ ਬਾਹਰ ਆਉਣਗੇ ਤਾਂ ਇਨ੍ਹਾਂ ਦੇ ਮਨ 'ਚ ਦਰਦ ਅਤੇ ਪਛਤਾਵਾ ਹੋਵੇਗਾ। ਭਾਜਪਾ ਪ੍ਰਦੇਸ਼ ਦੇ ਹਿੱਤ ਦੀ ਗੱਲ ਕਰਦੀ ਹੈ, ਅਸਲ 'ਚ ਇਨ੍ਹਾਂ ਨੇ ਕਦੇ ਪ੍ਰਦੇਸ਼ ਹਿੱਤ ਕੀਤਾ ਹੀ ਨਹੀਂ।
ਦੱਸਣਯੋਗ ਹੈ ਕਿ ਰਾਜ ਸਭਾ ਮੈਂਬਰ ਚੋਣਾਂ 'ਚ ਭਾਜਪਾ ਨੂੰ ਵੋਟ ਦੇਣ ਵਾਲੇ 9 ਵਿਧਾਇਕ 28 ਫਰਵਰੀ ਤੋਂ ਪੰਚਕੂਲਾ 'ਚ ਇਕ ਹੋਟਲ 'ਚ ਰੁਕੇ ਹੋਏ ਸਨ। ਭਾਜਪਾ ਨੇ ਅੱਜ ਇਨ੍ਹਾਂ ਨੂੰ ਦੂਜੀ ਜਗ੍ਹਾ ਸ਼ਿਫਟ ਕੀਤਾ ਹੈ। ਦੱਸਿਆ ਗਿਆ ਹੈ ਕਿ ਇਨ੍ਹਾਂ ਨਾਲ ਭਾਜਪਾ ਵਿਧਾਇਕ ਵਿਕਰਮ ਠਾਕੁਰ ਅਤੇ ਤ੍ਰਿਲੋਕ ਜਮਵਾਲ ਵੀ ਹਨ। ਇਨ੍ਹਾਂ ਵਿਧਾਇਕਾਂ ਨੇ ਰਾਜ ਸਭਾ ਚੋਣਾਂ ਦੌਰਾਨ ਭਾਜਪਾ ਦੇ ਪੱਖ 'ਚ ਵੋਟ ਕੀਤਾ ਸੀ। ਇਨ੍ਹਾਂ ਵਿਧਾਇਕਾਂ 'ਚ ਧਰਮਸ਼ਾਲਾ ਵਿਧਾਇਕ ਸੁਧੀਰ ਸ਼ਰਮਾ, ਸੁਜਾਨਪੁਰ ਵਿਧਾਇਕ ਰਾਜੇਂਦਰ ਰਾਣਾ, ਕੁਟਲੈਹੜ ਦੇ ਵਿਧਾਇਕ ਦੇਵੇਂਦਰ ਭੂਟੋ, ਗਗਰੇਟ ਵਿਧਾਇਕ ਚੈਤਨਯ ਸ਼ਰਮਾ, ਲਾਹੌਲ ਸਪੀਤੀ ਵਿਧਾਇਕ ਰਵੀ ਠਾਕੁਰ ਅਤੇ ਬੜਸਰ ਦੇ ਵਿਧਾਇਕ ਇੰਦਰ ਦੱਤ ਲਖਨਪਾਲ ਸ਼ਾਮਲ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮਾਮਲਾ ਭਾਰਤੀਆਂ ਨੂੰ ਯੂਕ੍ਰੇਨ ’ਚ ਭੇਜਣ ਦਾ: ਸੀ. ਬੀ. ਆਈ. ਦੇ ਰਡਾਰ ’ਤੇ ਰੂਸ ਦੇ 2 ਏਜੰਟ
NEXT STORY