ਚੰਬਾ (ਵਾਰਤਾ)— ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਭਰਮੌਰ ਸਬ-ਡਵੀਜ਼ਨ ਵਿਚ ਲੂਣਾ ਲਿੰਕ ਰੋਡ 'ਤੇ ਕੱਲ ਸ਼ਾਮ ਉਰਈ ਦੇ ਨੇੜੇ ਇਕ ਮੋਟਰ ਸਾਈਕਲ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਵਿਚ ਜੁੱਟ ਗਈ ਹੈ। ਪੁਲਸ ਨੇ ਦੱਸਿਆ ਕਿ ਕੱਲ ਸ਼ਾਮ ਇਹ ਦੋਵੇਂ ਨੌਜਵਾਨ ਵਿਆਹ ਸਮਾਰੋਹ ਤੋਂ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਪਰਤ ਰਹੇ ਸਨ, ਉਰਈ ਦੇ ਨੇੜੇ ਬੇਕਾਬੂ ਮੋਟਰ ਸਾਈਕਲ ਖੱਡ ਵਿਚ ਜਾ ਡਿੱਗੀ। ਜਿਸ ਕਾਰਨ ਮੋਟਰ ਸਾਈਕਲ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਦੂਜੇ ਨੇ ਹਸਪਤਾਲ ਲਿਜਾਂਦੇ ਹੋਏ ਦਮ ਤੋੜ ਦਿੱਤਾ।
ਪੁਲਸ ਨੇ ਮ੍ਰਿਤਕਾਂ ਦੀ ਪਹਿਚਾਣ ਸੁਰਜੀਤ ਸਿੰਘ (22) ਅਤੇ ਰਵਿੰਦਰ ਉਰਫ ਕਾਕਾ (25) ਦੇ ਰੂਪ ਵਿਚ ਕੀਤੀ ਹੈ। ਓਧਰ ਪੁਲਸ ਅਫ਼ਸਰ ਚੰਬਾ ਡਾ. ਮੋਨਿਕਾ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰ ਕੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਤੋਂ ਬਾਅਦ ਪਰਿਵਾਰਾਂ ਨੂੰ ਸੌਂਪ ਦਿੱਤੇ ਹਨ। ਹਾਦਸੇ ਦੇ ਕਾਰਨਾਂ ਦਾ ਜਾਂਚ ਕੀਤੀ ਜਾ ਰਹੀ ਹੈ। ਨੌਜਵਾਨਾਂ ਦੀ ਮੌਤ ਮਗਰੋਂ ਦੋਹਾਂ ਦੇ ਘਰਾਂ 'ਚ ਮਾਤਮ ਪਸਰਿਆ ਹੋਇਆ ਹੈ।
ਰਾਫੇਲ ਦਾ ਭਾਰਤ 'ਚ ਸਵਾਗਤ ਪਰ ਕੀਮਤ 1670 ਕਰੋੜ ਰੁਪਏ ਕਿਉਂ : ਰਣਦੀਪ ਸੁਰਜੇਵਾਲਾ
NEXT STORY