ਨਵੀਂ ਦਿੱਲੀ- ਕਾਂਗਰਸ ਨੇ ਬੁੱਧਵਾਰ ਨੂੰ ਰਾਫੇਲ ਲੜਾਕੂ ਜਹਾਜ਼ਾਂ ਦੀ ਪਹਿਲੀ ਖੇਪ ਦੇ ਭਾਰਤ ਆਉਣ ਦਾ ਸਵਾਗਤ ਕੀਤਾ ਅਤੇ ਨਾਲ ਹੀ ਇਹ ਵੀ ਕਿਹਾ ਕਿ ਹਰ ਦੇਸ਼ ਭਗਤ ਨੂੰ ਇਹ ਪੁੱਛਣਾ ਚਾਹੀਦਾ ਹੈ ਕਿ 526 ਕਰੋੜ ਰੁਪਏ ਦਾ ਜਹਾਜ਼ 1670 ਕਰੋੜ ਰੁਪਏ 'ਚ ਕਿਉਂ ਖਰੀਦਿਆ ਗਿਆ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ,''ਰਾਫੇਲ ਦਾ ਭਾਰਤ 'ਚ ਸਵਾਗਤ ! ਹਵਾਈ ਫੌਜ ਦੇ ਜਾਬਾਂਜ਼ ਲੜਾਕਿਆਂ ਨੂੰ ਵਧਾਈ।''
ਉਨ੍ਹਾਂ ਨੇ ਕਿਹਾ,''ਅੱਜ ਹਰ ਦੇਸ਼ ਭਗਤ ਇਹ ਜ਼ਰੂਰ ਪੁੱਛੇ ਕਿ 526 ਕਰੋੜ ਰੁਪਏ ਦਾ ਇਕ ਰਾਫੇਲ ਹੁਣ 1670 ਕਰੋੜ ਰੁਪਏ 'ਚ ਕਿਉਂ? 126 ਰਾਫੇਲ ਦੀ ਬਜਾਏ 36 ਰਾਫੇਲ ਹੀ ਕਿਉਂ? ਮੇਕ ਇਨ ਇੰਡੀਆ ਦੀ ਬਜਾਏ ਮੇਕ ਇਨ ਫਰਾਂਸ ਕਿਉਂ? 5 ਸਾਲ ਦੀ ਦੇਰੀ ਕਿਉਂ? ਭਾਰਤੀ ਹਵਾਈ ਫੌਜ ਲਈ ਇਤਿਹਾਸਕ ਲੱਛਣਾਂ ਦਰਮਿਆਨ ਬੁੱਧਵਾਰ ਨੂੰ ਰਾਫੇਲ ਲੜਾਕੂ ਜਹਾਜ਼ਾਂ ਦੀ ਪਹਿਲੀ ਖੇਪ ਭਾਰਤ ਪਹੁੰਚ ਗਈ। ਫਰਾਂਸ ਤੋਂ ਖਰੀਦੇ ਗਏ ਇਹ ਰਾਫੇਲ ਲੜਾਕੂ ਜਹਾਜ਼ ਅੰਬਾਲਾ ਏਅਰਬੇਸ 'ਤੇ ਉਤਰੇ।
ਪਾਰੀਕਰ ਨੂੰ ਯਾਦ ਕਰ ਕੇ ਭਾਵੁਕ ਹੋਏ ਲੋਕ, ਬੋਲੇ- ਤੁਹਾਡੇ ਕਾਰਨ ਹਿੰਦੁਸਤਾਨ ਦੀ ਧਰਤੀ 'ਚ ਰਾਫੇਲ
NEXT STORY