ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਅਯੁੱਧਿਆ 'ਚ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੇ ਮੱਦੇਨਜ਼ਰ 22 ਜਨਵਰੀ ਨੂੰ ਜਨਤਕ ਛੁੱਟੀ ਦਾ ਐਤਵਾਰ ਨੂੰ ਐਲਾਨ ਕੀਤਾ। ਮੁੱਖ ਮੰਤਰੀ ਨੇ ਇਸ ਮੌਕੇ ਲੋਕਾਂ ਨੂੰ ਆਪਣੇ ਘਰਾਂ 'ਚ ਦੀਵੇ ਜਗਾਉਣ ਦੀ ਵੀ ਅਪੀਲ ਕੀਤੀ।
ਇਹ ਵੀ ਪੜ੍ਹੋ : ਰਾਜਸਥਾਨ ਦੇ ਕਲਾਕਾਰ ਨੇ ਪੈਨਸਿਲ ਦੀ ਨੋਕ 'ਤੇ ਬਣਾਈ ਭਗਵਾਨ ਰਾਮ ਦੀ ਮੂਰਤੀ
ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲ ਇਸ਼ਾਰਾ ਕਰਦੇ ਹੋਏ ਕਿਹਾ,''ਭਗਵਾਨ ਰਾਮ ਕਿਸੇ ਇਕ ਸਿਆਸੀ ਦਲ ਨਾਲ ਸੰਬੰਧਤ ਨਹੀਂ ਹੈ ਸਗੋਂ ਉਹ ਹਰ ਕਿਸੇ ਦੇ ਆਦਰਸ਼ ਹਨ ਅਤੇ ਦੇਸ਼ ਦੀ ਸੰਸਕ੍ਰਿਤੀ ਹਨ।'' ਸੁੱਖੂ ਨੇ ਕਿਹਾ,''ਮੈਂ ਆਪਣੇ ਘਰ 'ਚ ਦੀਵੇ ਜਗਾਉਣਗੇ ਅਤੇ ਦੂਜਿਆਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰਾਂਗਾ। ਮੈਂ ਨਜ਼ਦੀਕੀ ਭਵਿੱਖ 'ਚ ਅਯੁੱਧਿਆ ਮੰਦਰ ਜ਼ਰੂਰ ਜਾਵਾਂਗਾ।'' ਉਨ੍ਹਾਂ ਕਿਹਾ ਕਿ ਜਾਖੂ 'ਚ ਭਗਵਾਨ ਰਾਮ ਦੀ ਇਕ ਮੂਰਤੀ ਬਣਾਈ ਜਾਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਲਦੀਵ ਦੇ ਰਾਸ਼ਟਰਪਤੀ ਨੇ ਭਾਰਤੀ ਜਹਾਜ਼ ਨੂੰ ਨਹੀਂ ਦਿੱਤੀ ਮਨਜ਼ੂਰੀ, ਬ੍ਰੇਨ ਟਿਊਮਰ ਨਾਲ ਬੱਚੇ ਦੀ ਹੋਈ ਮੌਤ
NEXT STORY