ਚੰਬਾ (ਕਾਕੂ) - ਚੰਬਾ-ਬੈਰਾਗੜ੍ਹ-ਕਿਲਾਰ ਵਾਇਆ ਸਚੇ ਜੋਤ ਮਾਰਗ ’ਤੇ ਸਤਰੂੰਡੀ ਦੇ ਨੇੜੇ ਕਰਥਨਾਲਾ ਵਿਚ ਬਰਫ਼ ਹਟਾ ਕੇ ਆਵਾਜਾਈ ਬਹਾਲ ਕਰਨ ਦੇ ਕੰਮ ਦੌਰਾਨ ਪਹਾੜੀ ਤੋਂ ਦੁਬਾਰਾ ਗਲੇਸ਼ੀਅਰ ਟੁੱਟ ਕੇ ਡਿੱਗ ਪਿਆ। ਇਸ ਕਾਰਨ ਰਸਤਾ ਇਕ ਵਾਰ ਫਿਰ ਬੰਦ ਹੋ ਗਿਆ ਹੈ। ਘਟਨਾ ਦੇ ਸਮੇਂ ਬਰਫ਼ ਹਟਾਉਣ ਦੇ ਕੰਮ ਵਿਚ ਜੁਟੇ ਲੋਕ ਨਿਰਮਾਣ ਵਿਭਾਗ ਦੇ ਮਜ਼ਦੂਰ ਵਾਲ-ਵਾਲ ਬਚ ਗਏ। ਲੋਕ ਨਿਰਮਾਣ ਵਿਭਾਗ ਦੀ ਟੀਮ ਮਸ਼ੀਨਰੀ ਸਮੇਤ ਕਰਥਨਾਲਾ ਵਿਚ ਪਹਿਲਾਂ ਡਿੱਗੇ ਹੋਏ ਬਰਫ਼ ਦੇ ਤੋਦੇ ਨੂੰ ਹਟਾਉਣ ਦਾ ਕੰਮ ਕਰ ਰਹੀ ਸੀ। ਇਸੇ ਦੌਰਾਨ ਅਚਾਨਕ ਪਹਾੜੀ ਤੋਂ ਦੂਜਾ ਗਲੇਸ਼ੀਅਰ ਟੁੱਟ ਕੇ ਸੜਕ ’ਤੇ ਆ ਡਿੱਗਿਆ।
ਇਹ ਵੀ ਪੜ੍ਹੋ - 993 ਰੁਪਏ ਮਹਿੰਗਾ ਹੋਇਆ ਗੈਸ ਸਿਲੰਡਰ, ਮਹੀਨੇ ਦੇ ਪਹਿਲੇ ਦਿਨ ਲੋਕਾਂ ਨੂੰ ਵੱਡਾ ਝਟਕਾ
ਮੌਕੇ ’ਤੇ ਮੌਜੂਦ ਲੋਕ ਨਿਰਮਾਣ ਵਿਭਾਗ ਦੇ ਕਾਮਿਆਂ ਨੇ ਗਲੇਸ਼ੀਅਰ ਨੂੰ ਟੁੱਟਦੇ ਦੇਖਿਆ ਤਾਂ ਉਨ੍ਹਾਂ ਨੇ ਤੁਰੰਤ ਮਸ਼ੀਨਰੀ ਉੱਥੋਂ ਹਟਾ ਦਿੱਤੀ ਅਤੇ ਖ਼ੁਦ ਸੁਰੱਖਿਅਤ ਥਾਂ ’ਤੇ ਚਲੇ ਗਏ, ਜਿਸ ਨਾਲ ਇਕ ਵੱਡਾ ਹਾਦਸਾ ਹੋਣੋਂ ਟਲ ਗਿਆ। ਲੋਕ ਨਿਰਮਾਣ ਵਿਭਾਗ ਕੋਲ ਹੁਣ ਮਾਰਗ ਦੇ ਸਿਰਫ਼ 7 ਕਿਲੋਮੀਟਰ ਹਿੱਸੇ ਤੋਂ ਬਰਫ਼ ਹਟਾਉਣ ਦਾ ਕੰਮ ਬਾਕੀ ਬਚਿਆ ਹੈ। ਵਿਭਾਗ ਨੇ 20 ਮਈ ਤੱਕ ਇਸ ਮਾਰਗ ਨੂੰ ਵਾਹਨਾਂ ਦੀ ਆਵਾਜਾਈ ਲਈ ਖੋਲ੍ਹਣ ਦਾ ਟੀਚਾ ਰੱਖਿਆ ਹੈ, ਪਰ ਕਰਥਨਾਲਾ ਦੇ ਕੋਲ ਦੁਬਾਰਾ ਗਲੇਸ਼ੀਅਰ ਡਿੱਗਣ ਨਾਲ ਬਰਫ਼ ਹਟਾਉਣ ਅਤੇ ਆਵਾਜਾਈ ਬਹਾਲੀ ਦਾ ਕੰਮ ਪ੍ਰਭਾਵਿਤ ਹੋਇਆ ਹੈ।
ਇਹ ਵੀ ਪੜ੍ਹੋ - 'ਮੈਂ 41 ਸਾਲ ਦੀ ਹੋ ਗਈ, ਮੇਰਾ ਵਿਆਹ ਨਹੀਂ ਕਰਵਾ ਰਹੇ', ਥਾਣੇ ਪਹੁੰਚੀ ਔਰਤ, ਮਾਪਿਆਂ ਤੇ ਭਰਾ ਖ਼ਿਲਾਫ਼...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Monsoon: 14-16 ਮਈ ਵਿਚਾਲੇ ਦਸਤਕ ਦੇਵੇਗਾ ਮਾਨਸੂਨ, ਲੂ ਤੋਂ ਮਿਲੇਗੀ ਨਿਜ਼ਾਤ, IMD ਦੀ ਵੱਡੀ ਭਵਿੱਖਬਾਣੀ
NEXT STORY