ਨੈਸ਼ਨਲ ਡੈਸਕ - ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਦੀ ਪਤਨੀ ਪ੍ਰੋਫੈਸਰ ਸਿਮੀ ਅਗਨੀਹੋਤਰੀ ਦਾ ਦੇਹਾਂਤ ਹੋ ਗਿਆ ਹੈ। ਇਹ ਜਾਣਕਾਰੀ ਖੁਦ ਉਪ ਮੁੱਖ ਮੰਤਰੀ ਨੇ ਸ਼ੁੱਕਰਵਾਰ ਰਾਤ ਕਰੀਬ 12 ਵਜੇ ਆਪਣੇ ਫੇਸਬੁੱਕ ਪੇਜ 'ਤੇ ਸਾਂਝੀ ਕੀਤੀ।
ਉਪ ਮੁੱਖ ਮੰਤਰੀ ਨੇ ਲਿਖਿਆ ਕਿ ਸਾਡੀ ਪਿਆਰੀ ਸਿਮੀ ਅਗਨੀਹੋਤਰੀ ਸਾਡਾ ਅਤੇ ਆਸਥਾ ਦਾ ਸਾਥ ਛੱਡ ਗਈ ਹੈ। ਮੁਕੇਸ਼ ਅਗਨੀਹੋਤਰੀ ਦੀ ਬੇਟੀ ਦਾ ਨਾਂ ਆਸਥਾ ਹੈ। ਅੱਜ ਕੱਲ੍ਹ ਉਹ ਵਿਦੇਸ਼ ਵਿੱਚ ਪੜ੍ਹਾਈ ਕਰ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਸ਼ਾਮ ਨੂੰ ਸਿਮੀ ਅਗਨੀਹੋਤਰੀ ਦੀ ਤਬੀਅਤ ਵਿਗੜ ਗਈ ਸੀ। ਉਨ੍ਹਾਂ ਨੂੰ ਇਲਾਜ ਲਈ ਚੰਡੀਗੜ੍ਹ ਲਿਜਾਇਆ ਜਾ ਰਿਹਾ ਸੀ ਪਰ ਕੁਰਾਲੀ ਨੇੜੇ ਉਨ੍ਹਾਂ ਦੀ ਮੌਤ ਹੋ ਗਈ।
ਮਾਨਸਰ ਝੀਲ 'ਚ ਮਰੀਆਂ 3000 ਦੇ ਕਰੀਬ ਮੱਛੀਆਂ, ਦਹਿਸ਼ਤ ਵਿੱਚ ਲੋਕ
NEXT STORY