ਊਨਾ (ਵਾਰਤਾ)- ਹਿਮਾਚਲ ਪ੍ਰਦੇਸ਼ 'ਚ ਕਾਂਗਰਸ ਛੱਡ ਭਾਜਪਾ 'ਚ ਸ਼ਾਮਲ ਹੋਏ ਸਾਬਕਾ ਵਿਧਾਇਕ ਰਾਕੇਸ਼ ਕਾਲੀਆ ਨੇ ਦੋਸ਼ ਲਗਾਇਆ ਹੈ ਕਿ ਕਾਂਗਰਸ ਨੇ ਰਾਜ ਵਿਧਾਨ ਸਭਾ ਚੋਣਾਂ 'ਚ ਗਗਰੇਟ ਸੀਟ ਦੇ ਟਿਕਟ ਦੇ ਏਵਜ 'ਚ 14 ਕਰੋੜ ਰੁਪਏ ਵਸੂਲ ਕੀਤੇ ਹਨ, ਹਾਲਾਂਕਿ ਕਾਂਗਰਸ ਨੇ ਇਸ ਦੋਸ਼ ਨੂੰ ਝੂਠ ਦੱਸਿਆ ਹੈ। ਗਗਰੇਟ ਵਿਧਾਨ ਸਭਾ ਸੀਟ ਦਾ ਟਿਕਟ ਨਹੀਂ ਮਿਲਣ ਤੋਂ ਨਾਰਾਜ਼ ਸ਼੍ਰੀ ਕਾਲੀਆ ਨੇ ਪਿਛਲੀ 25 ਅਕਤੂਬਰ ਨੂੰ ਕਾਂਗਰਸ ਤੋਂ ਕਿਨਾਰਾ ਕਰ ਲਿਆ ਸੀ ਅਤੇ ਭਾਜਪਾ 'ਚ ਸ਼ਾਮਲ ਹੋ ਗਏ ਸਨ।
ਉਨ੍ਹਾਂ ਨੇ 12 ਨਵੰਬਰ ਨੂੰ ਹੋਣ ਵਾਲੀ ਚੋਣ ਲਈ ਟਿਕਟ ਦੀ ਖਰੀਦ-ਫਰੋਖਤ 'ਚ ਕਾਂਗਰਸ ਦੇ ਇਕ ਸੀਨੀਅਰ ਨੇਤਾ ਦਾ ਨਾਮ ਲਿਆ ਹੈ। ਘਪਲੇ 'ਤੇ ਸ਼੍ਰੀ ਕਾਲੀਆ ਦੇ ਭਾਸ਼ਣ ਦਾ ਵੀਡੀਓ ਵਾਇਰਲ ਨੇ ਸਨਸਨੀ ਮਚਾ ਦਿੱਤੀ ਹੈ, ਜਿਸ 'ਚ ਉਹ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਟਿਕਟ ਤੋਂ ਵਾਂਝੇ ਨਹੀਂ ਕੀਤਾ ਗਿਆ, ਸਗੋਂ ਕਾਂਗਰਸ ਨੇ ਇਸ ਨੂੰ ਉੱਚੀ ਕੀਮਤ 'ਤੇ ਵੇਚ ਦਿੱਤਾ ਹੈ। ਉੱਥੇ ਹੀ ਸਾਬਕਾ ਵਿਧਾਇਕ ਨੇ ਕਿਹਾ,''ਮੈਂ ਇਸ ਅਪਮਾਨ ਨੂੰ ਬਰਦਾਸ਼ਤ ਨਹੀਂ ਕਰ ਸਕਿਆ। ਰਾਜਨੇਤਾਵਾਂ ਦੇ ਟਿਕਟ ਨਕਾਰੇ ਜਾਂਦੇ ਹਨ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਪਰ ਜਿਸ ਤਰ੍ਹਾਂ ਨਾਲ ਉਨ੍ਹਾਂ ਨੂੰ ਵੇਚਿਆ ਜਾਂਦਾ ਹੈ, ਉਹ ਗੰਭੀਰ ਮਾਮਲਾ ਹੈ।'' ਇਸ ਵਿਚ ਹਿਮਾਚਲ ਪ੍ਰਦੇਸ਼ ਦੇ ਕਾਂਗਰਸ ਇੰਚਾਰਜ ਰਾਜੀਵ ਸ਼ੁਕਲਾ ਨੇ ਕਿਹਾ,''ਜਿਨ੍ਹਾਂ ਨੂੰ ਟਿਕਟ ਨਹੀਂ ਮਿਲਦਾ ਹੈ, ਉਹ ਹਮੇਸ਼ਾ ਇਸ ਤਰ੍ਹਾਂ ਦੇ ਬੇਤੁੱਕੇ ਦੋਸ਼ ਲਗਾਉਂਦੇ ਹਨ। ਕਾਲੀਆ ਦਾ ਇਹ ਦੋਸ਼ ਝੂਠਾ ਹੈ।''
ਦਿੱਲੀ ’ਚ ਟ੍ਰਿਪਲ ਮਰਡਰ ਨਾਲ ਫੈਲੀ ਸਨਸਨੀ, ਨੌਕਰਾਣੀ ਅਤੇ ਪਤੀ-ਪਤਨੀ ਘਰ ’ਚੋਂ ਮਿਲੇ ਮ੍ਰਿਤਕ
NEXT STORY