ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ ਸਰਕਾਰ ਨੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਸੂਬੇ ਦੀਆਂ ਵੱਖ-ਵੱਖ ਜੇਲ੍ਹਾਂ ਦੇ ਕੈਦੀਆਂ ਦੀ ਉਨ੍ਹਾਂ ਦੇ ਚੰਗੇ ਰਵੱਈਏ 'ਤੇ ਸਜ਼ਾ 'ਚ ਵਿਸ਼ੇਸ਼ ਕਟੌਤੀ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ : ਹਿਮਾਚਲ : ਬਰਫ਼ 'ਚ ਫਸੀ ਗਰਭਵਤੀ ਔਰਤ ਨੂੰ ਪੁਲਸ ਨੇ ਪਹੁੰਚਾਇਆ ਹਸਪਤਾਲ
ਇਕ ਸਰਕਾਰੀ ਬੁਲਾਰੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਵਿਸ਼ੇਸ਼ ਕਟੌਤੀ ਅਤੇ ਮੁਆਫ਼ੀ 7 ਤੋਂ ਲੈ ਕੇ 45 ਦਿਨਾਂ ਤੱਕ ਹੈ। ਸਰਕਾਰ ਦੇ ਇਸ ਫ਼ੈਸਲੇ ਨਾਲ ਵੱਖ-ਵੱਖ ਜੇਲ੍ਹਾਂ ਦੇ 345 ਕੈਦੀ ਲਾਭ ਲੈਣਗੇ, ਜਿਨ੍ਹਾਂ 'ਚੋਂ 2 ਕੈਦੀ ਸਜ਼ਾ ਪੂਰੀ ਹੋਣ 'ਤੇ 26 ਜਨਵਰੀ ਨੂੰ ਰਿਹਾਅ ਹੋ ਜਾਣਗੇ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
BSF ਦੇ ਇੰਸਪੈਕਟਰ ਜਨਰਲ ਦਾ ਦਾਅਵਾ, ਕਸ਼ਮੀਰ ਵਿਚ ਘੁਸਪੈਠ ਕਰਨ ਦੀ ਫਿਰਾਕ ’ਚ 135 ਅੱਤਵਾਦੀ
NEXT STORY