ਸ਼ਿਮਲਾ— ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਹੈ ਕਿ ਹਿਮਾਚਲ ਪ੍ਰਦੇਸ਼ ਸਰਕਾਰ 2018-19 'ਚ 2500 ਕਿਲੋਮੀਟਰ ਸੜਕਾਂ ਦਾ ਨਿਰਮਾਣ ਕਰੇਗੀ ਅਤੇ ਇਸ ਲਈ ਸੂਬੇ ਬਜਟ 'ਚ 100 ਕਰੋੜ ਰੁਪਏ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਊਨਾ ਜ਼ਿਲੇ ਦੇ ਪੰਡੋਗਾ 'ਚ ਇਕ ਪੁੱਲ ਦੀ ਨੀਂਹ ਰੱਖਣ ਤੋਂ ਬਾਅਦ ਜਨਸਭਾ 'ਚ ਉਨਾਂ ਨੇ ਇਸ ਘੋਸ਼ਣਾ ਦਾ ਐਲਾਨ ਕੀਤਾ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਊਨਾ-ਪੀਰ ਨਿਗਾਹ-ਬੀਹੂ ਲਿੰਕ ਰੋਡ 'ਤੇ 22 ਮੀਟਰ ਲੰਬੇ ਪੁੱਲ ਦੀ ਉਸਾਰੀ ਇਕ ਕਰੋੜ ਰੁਪਏ ਦੀ ਲਾਗਤ ਨਾਲ ਕੀਤੀ ਜਾਵੇਗੀ ਅਤੇ ਇਸ ਨਾਲ ਪਿੰਡ ਦੇ 2,500 ਲੋਕਾਂ ਨੂੰ ਫਾਇਦਾ ਪਹੁੰਚਣ ਦੀ ਸੰਭਾਵਨਾ ਹੈ।
ਮੁੱਖ ਮੰਤਰੀ ਨੇ ਕਿਹਾ ਹੈ ਕਿ ਸੂਬਾ ਸਰਕਾਰ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦਾ ਸਮਰਥਨ ਪ੍ਰਾਪਤ ਹੈ। ਕੇਂਦਰ ਸਰਕਾਰ ਹਿਮਾਚਲ ਪ੍ਰਦੇਸ਼ ਦੇ ਵਿਕਾਸ ਦੀਆਂ ਜ਼ਰੂਰਤਾਂ 'ਤੇ ਧਿਆਨ ਦੇ ਰਹੀ ਹੈ।
ਨਹੀਂ ਮਿਲਿਆ ਵਾਹਨ, ਪਿਤਾ ਦੀ ਲਾਸ਼ ਨੂੰ 8 ਕਿਲੋਮੀਟਰ ਠੇਲੇ 'ਤੇ ਲੈ ਗਿਆ ਅਪਾਹਜ਼ ਬੇਟਾ
NEXT STORY