ਨਵੀਂ ਦਿੱਲੀ/ਸ਼ਿਮਲਾ—ਕਾਂਗਰਸ ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਉਪ ਚੋਣਾਂ ਲਈ ਸ਼ਨੀਵਾਰ ਨੂੰ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ। ਮਿਲੀ ਜਾਣਕਾਰੀ ਮੁਤਾਬਕ ਹਿਮਾਚਲ ਪ੍ਰਦੇਸ਼ ਤੋਂ ਕਾਂਗਰਸ ਵਿਜੇਇੰਦਰ ਕਰਨ ਨੂੰ ਧਰਮਸ਼ਾਲਾ ਅਤੇ ਗੰਗੂਰਾਮ ਮੁਸਾਫਿਰ ਨੂੰ ਪਚਛਾਦ (ਰਾਖਵੀਆਂ) ਸੀਟਾਂ ਤੋਂ ਮੈਦਾਨ ਵਿਚ ਉਤਾਰ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਭਾਜਪਾ ਦੇ ਵਿਧਾਇਕ ਸੁਰੇਸ਼ ਕਸ਼ੀਅਪ ਅਤੇ ਕਿਸ਼ਨ ਕਪੂਰ ਦੇ ਅਸਤੀਫੇ ਤੋਂ ਬਾਅਦ ਪਚਛਾਦ ਅਤੇ ਧਰਮਸ਼ਾਲਾ ਸੀਟਾਂ ਖਾਲੀ ਹੋਈਆ ਸੀ। ਦੋਵੇਂ ਲੋਕ ਸਭਾ ਲਈ ਚੁਣੇ ਗਏ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ ਹਿਮਾਚਲ ਪ੍ਰਦੇਸ਼ ਦੀ ਸੱਤਾਧਾਰੀ ਭਾਜਪਾ ਨੇ ਉਪ ਚੋਣਾਂ ਲਈ ਹੁਣ ਤੱਕ ਕੋਈ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਹੈ। ਸੂਬੇ ਦੀ ਦੋਵਾਂ ਸੀਟਾਂ 'ਤੇ ਹੋ ਰਹੀਆਂ ਵਿਧਾਨਸਭਾ ਚੋਣਾਂ ਲਈ ਨਾਮਜ਼ਦਗੀ ਲਈ 30 ਸਤੰਬਰ ਆਖਰੀ ਤਾਰੀਕ ਹੈ। 21 ਅਕਤੂਬਰ ਨੂੰ ਵੋਟਿੰਗ ਹੋਵੇਗੀ ਅਤੇ 24 ਅਕਤੂਬਰ ਨੂੰ ਨਤੀਜੇ ਆਉਣਗੇ।
ਇੰਜੀਨੀਅਰਿੰਗ ਪਾਸ ਲਈ ਇਸ ਵਿਭਾਗ 'ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ
NEXT STORY