ਧਰਮਸ਼ਾਲਾ— ਕੋਰੋਨਾ ਦੇ ਦੌਰ 'ਚ ਬਹੁਤ ਕੁਝ ਬਦਲ ਗਿਆ ਹੈ। 24 ਮਾਰਚ ਤੋਂ ਲਾਗੂ ਤਾਲਾਬੰਦੀ ਵਿਚ ਭਾਵੇਂ ਹੀ ਹੁਣ ਸਾਨੂੰ ਕਾਫੀ ਛੋਟ ਮਿਲ ਗਈਆਂ ਹਨ ਪਰ ਸਾਨੂੰ ਹੋਰ ਚੌਕਸ ਰਹਿਣਾ ਹੋਵੇਗਾ। ਤਾਲਾਬੰਦੀ ਦਾ ਬੱਚਿਆਂ ਦੀ ਪੜ੍ਹਾਈ 'ਤੇ ਵਧੇਰੇ ਅਸਰ ਦੇਖਣ ਨੂੰ ਮਿਲਿਆ। ਤਾਲਾਬੰਦੀ ਤੋਂ ਬਾਅਦ ਪੇਪਰ ਆਯੋਜਿਤ ਕਰਨ ਵਾਲਾ ਹਿਮਾਚਲ ਪ੍ਰਦੇਸ਼ ਦੇਸ਼ ਭਰ 'ਚ ਪਹਿਲਾ ਸੂਬਾ ਬਣ ਗਿਆ ਹੈ। ਹਿਮਾਚਲ ਬੋਰਡ ਨੇ ਸੋਮਵਾਰ ਨੂੰ 12ਵੀਂ ਜਮਾਤ ਦਾ ਜਿਓਗ੍ਰਾਫੀ ਦਾ ਪੇਪਰ 303 ਕੇਂਦਰਾਂ 'ਚ ਆਯੋਜਿਤ ਕੀਤਾ।
ਕੁੱਲ 4,335 ਵਿਦਿਆਰਥੀਆਂ ਨੇ ਪੇਪਰ ਦਿੱਤਾ, ਜਿਨ੍ਹਾਂ 'ਚੋਂ 3,748 ਰੈਗੂਲਰ ਅਤੇ 587 ਸਟੇਟ ਓਪਨ ਦੇ ਵਿਦਿਆਰਥੀ ਸ਼ਾਮਲ ਹੋਏ। ਇਸ ਦੌਰਾਨ ਤਾਲਾਬੰਦੀ ਦੇ ਨਿਯਮਾਂ ਦਾ ਸਖਤੀ ਨਾਲ ਪਾਲਣ ਕੀਤਾ ਗਿਆ। ਸਮਾਜਿਕ ਦੂਰੀ ਦੇ ਨਾਲ ਵਿਦਿਆਰਥੀਆਂ ਨੂੰ ਸੈਂਟਰ ਦੇ ਹਾਲ ਵਿਚ ਬਿਠਾਇਆ ਗਿਆ। ਸਾਰੇ ਵਿਦਿਆਰਥੀ ਪੇਪਰ ਤੋਂ ਅੱਧਾ ਘੰਟਾ ਪਹਿਲਾਂ ਸੈਂਟਰ 'ਚ ਪਹੁੰਚੇ। ਸੈਂਟਰ ਪਹੁੰਚਦੇ ਹੀ ਸਾਰਿਆਂ ਦੀ ਥਰਮਲ ਸਕ੍ਰੀਨਿੰਗ ਕੀਤੀ ਗਈ। ਫਿਰ ਹੱਥਾਂ ਨੂੰ ਸੈਨੇਟਾਈਜ਼ ਕਰਨ ਤੋਂ ਬਾਅਦ ਵਿਦਿਆਰਥੀਆਂ ਨੂੰ ਅੰਦਰ ਐਂਟਰੀ ਮਿਲੀ। ਇਸ ਦੌਰਾਨ ਸਾਰੇ ਵਿਦਿਆਰਥੀਆਂ ਨੇ ਮਾਸਕ ਪਹਿਨੇ ਹੋਏ ਸਨ।
ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਰੈਗੂਲਰ ਵਿਦਿਆਰਥੀਆਂ ਦੀ ਪ੍ਰੀਖਿਆ ਸਵੇਰੇ ਪੌਣੇ 9 ਵਜੇ ਤੋਂ 12 ਵਜੇ ਤੱਕ ਹੋਈ। ਸ਼ਾਮ ਦੇ ਸੈਸ਼ਨ ਵਿਚ ਪ੍ਰੀਖਿਆ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਹੋਈ। 303 ਪ੍ਰੀਖਿਆ ਕੇਂਦਰਾਂ 'ਤੇ ਵਿਦਿਆਰਥੀਆਂ ਲਈ ਪੇਪਰ ਦੇਣ ਦਾ ਇੰਤਜ਼ਾਮ ਕੀਤਾ ਗਿਆ।
ਪਹਿਲਾਂ ਕਰੋ ਖਰੀਦਦਾਰੀ ,ਬਾਅਦ 'ਚ ਦੇ ਦੇਣਾ ਪੈਸੇ : Paytm
NEXT STORY