ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸ਼ੁੱਕਰਵਾਰ ਨੂੰ ਵਿੱਤ ਸਾਲ 2022-23 ਲਈ ਵਿਧਾਨ ਸਭਾ 'ਚ ਬਜਟ ਪੇਸ਼ ਕਰਦੇ ਹੋਏ ਮਹੀਨਾਵਾਰ ਬੁਢਾਪਾ ਪੈਨਸ਼ਨ 1,001 ਰੁਪਏ ਤੋਂ ਵਧਾ ਕੇ 1500 ਰੁਪਏ ਕਰਨ ਦਾ ਐਲਾਨ ਕੀਤਾ। ਇਸ ਸਰਕਾਰ ਦਾ 5ਵਾਂ ਅਤੇ ਆਖ਼ਰੀ ਬਜਟ ਪੇਸ਼ ਕਰਦੇ ਹੋਏ ਠਾਕੁਰ ਨੇ ਬੁਢਾਪਾ ਪੈਨਸ਼ਨ ਦਾ ਲਾਭ ਚੁਕਣ ਲਈ ਉਮਰ ਹੱਦ 70 ਸਾਲ ਤੋਂ ਘਟਾ ਕੇ 60 ਸਾਲ ਕਰਨ ਦਾ ਵੀ ਐਲਾਨ ਕੀਤਾ।
ਮੁੱਖ ਮੰਤਰੀ, ਜਿਨ੍ਹਾਂ ਕੋਲ ਸੂਬੇ ਦੇ ਵਿੱਤ ਮੰਤਰਾਲਾ ਦਾ ਵੀ ਚਾਰਜ ਹੈ, ਉਨ੍ਹਾਂ ਨੇ ਵਿਧਾਇਕ ਖੇਤਰ ਵਿਕਾਸ ਫੰਡ ਮੌਜੂਦਾ ਸਮੇਂ ਦੀ 1.80 ਕਰੋੜ ਰੁਪਏ ਤੋਂ ਵਧਾ ਕੇ 2 ਕਰੋੜ ਰੁਪਏ ਕਰਨ ਦਾ ਐਲਾਨ ਕੀਤਾ। ਇਸ 'ਚ 20 ਲੱਖ ਰੁਪਏ ਦਾ ਵਾਧਾ ਕੀਤਾ ਗਿਆ ਹੈ। ਪ੍ਰਦੇਸ਼ 'ਚ ਦਸੰਬਰ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਉਸ ਤੋਂ ਪਹਿਲਾਂ ਇਸ ਸਰਕਾਰ ਦਾ ਇਹ ਆਖ਼ਰੀ ਬਜਟ ਹੈ। ਠਾਕੁਰ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੌਰਾਨ ਵਿਧਾਇਕ ਖੇਤਰ ਵਿਕਾਸ ਫੰਡ 'ਚ 90 ਲੱਖ ਰੁਪਏ ਵਧਾਏ ਗਏ ਹਨ। ਉਨ੍ਹਾਂ ਨੇ ਅਗਲੇ ਵਿੱਤ ਸਾਲ ਲਈ ਵਿਧਾਇਕਾਂ ਦੇ ਅਖਤਿਆਰੀ ਗਰਾਂਟ ਨੂੰ 10 ਰੁਪਏ ਤੋਂ ਵਧ ਕੇ 12 ਲੱਖ ਰੁਪਏ ਕਰਨ ਦਾ ਵੀ ਐਲਾਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ 'ਚ ਇਕ ਹਜ਼ਾਰ ਨਵੇਂ ਆਂਗਣਵਾੜੀ ਭਵਨ ਬਣਾਏ ਜਾਣਗੇ ਅਤੇ ਡਾਕਟਰਾਂ ਦੇ 500 ਨਵੇਂ ਅਸਾਮੀਆਂ ਬਣਾਈਆਂ ਜਾਣਗੀਆਂ।
ਮਣੀਪੁਰ ’ਚ ਸਰਕਾਰ ਨੇ ਅੱਤਵਾਦੀ ਸੰਗਠਨ ਨੂੰ ਦਿੱਤੇ 17 ਕਰੋੜ : ਜੈਰਾਮ
NEXT STORY