ਨਾਹਨ- ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਦੇ ਰਾਜਗੜ੍ਹ ਡਵੀਜ਼ਨ ਦੀ ਬੋਹਲ ਟਾਲੀਆ ਪੰਚਾਇਤ ਦੇ ਧਾਰ ਪੰਜਹੇਰਾ ਪਿੰਡ ਦੇ 23 ਸਾਲਾ ਅੰਚਿਤ ਕੁਮਾਰ ਨੇ ਦੇਸ਼ ਦੀ ਰੱਖਿਆ ਕਰਦੇ ਹੋਏ ਆਪਣੀ ਜਾਨ ਕੁਰਬਾਨ ਕਰ ਦਿੱਤੀ ਹੈ। ਅਰੁਣਾਚਲ ਪ੍ਰਦੇਸ਼ 'ਚ ਐੱਲ.ਏ.ਸੀ. 'ਤੇ 21 ਡੋਗਰਾ ਦੇ ਜਵਾਨ ਇਕ ਪੋਸਟ ਤੋਂ ਦੂਜੀ 'ਤੇ ਜਾ ਰਹੇ ਸਨ। ਇਸ ਦੌਰਾਨ ਆਪਰੇਸ਼ਨ 'ਚ ਅੰਚਿਤ ਕੁਮਾਰ ਸ਼ਹੀਦ ਹੋ ਗਏ। ਘਟਨਾ ਮੰਗਲਵਾਰ ਸ਼ਾਮ 6 ਵਜੇ ਦੇ ਨੇੜੇ-ਤੇੜੇ ਦੀ ਦੱਸੀ ਗਈ ਹੈ। ਪਰਿਵਾਰ ਨੂੰ ਬੀਤੀ ਰਾਤ ਹੀ ਪੁੱਤ ਦੀ ਸ਼ਹਾਦਤ ਦੀ ਜਾਣਕਾਰੀ ਦੇ ਦਿੱਤੀ ਗਈ ਸੀ। ਘਰ 'ਤੇ ਮਾਤਾ-ਪਿਤਾ ਤੋਂ ਇਲਾਵਾ ਦਾਦਾ ਕ੍ਰਿਸ਼ਨ ਦੱਤ ਸ਼ਰਮਾ ਅਤੇ ਦਾਦੀ ਸ਼ਾਰਦਾ ਦੇਵੀ ਦੀਆਂ ਅੱਖਾਂ ਨਮ ਹਨ ਤਾਂ ਪੋਤੇ ਦੀ ਸ਼ਹਾਦਤ 'ਤੇ ਮਾਣ ਵੀ ਮਹਿਸੂਸ ਕਰ ਰਹੇ ਹਨ।
ਇਹ ਵੀ ਪੜ੍ਹੋ : ਕੰਟਰੋਲ ਰੇਖਾ 'ਤੇ ਸ਼ਹੀਦ ਹੋਏ ਕੁਲਦੀਪ ਜਾਧਵ ਦਾ 9 ਦਿਨ ਦੇ ਪੁੱਤ ਨੇ ਕੀਤਾ ਅੰਤਿਮ ਸੰਸਕਾਰ
ਇਕਲੌਤਾ ਪੁੱਤ ਸੀ ਅੰਚਿਤ
ਅੰਚਿਤ 24 ਅਕਤੂਬਰ ਨੂੰ ਡਿਊਟੀ 'ਤੇ ਜਾਂਦੇ ਸਮੇਂ ਘਰ ਜਲਦੀ ਆਉਣ ਦਾ ਵਾਅਦਾ ਕਰ ਕੇ ਗਿਆ ਸੀ। ਛੋਟੀ ਭੈਣ ਨੀਤਿਕਾ ਨੂੰ ਭਰਾ ਦੀ ਸ਼ਹਾਦਤ ਦੀ ਸੂਚਨਾ ਮਿਲਣ ਤੋਂ ਬਾਅਦ ਡੂੰਘਾ ਝਟਕਾ ਲੱਗਾ ਹੈ। ਮਾਤਾ-ਪਿਤਾ ਦਾ ਅੰਚਿਤ ਇਕਲੌਤਾ ਪੁੱਤ ਸੀ। ਦੂਜੀ ਸੰਤਾਨ ਦੇ ਰੂਪ 'ਚ ਧੀ ਹੈ। ਹੱਸਮੁਖ ਅਤੇ ਮਿਲਸਾਰ ਰਵੱਈਏ ਦੇ ਅੰਚਿਤ ਦੀ ਅਚਾਨਕ ਸ਼ਹਾਦਤ ਦੀ ਖ਼ਬਰ ਸੁਣ ਕੇ ਹਰ ਕੋਈ ਹੈਰਾਨ ਹੈ। ਨਾਲ ਹੀ ਇਲਾਕੇ 'ਚ ਸੋਗ ਦੀ ਲਹਿਰ ਹੈ। ਅੰਚਿਤ ਕੁਮਾਰ ਦੇ ਤਾਏ ਸੁਦੇਸ਼ ਸ਼ਰਮਾ ਨੇ ਫੋਨ 'ਤੇ ਦੱਸਿਆ ਕਿ ਅਚਾਨਕ ਹੀ ਮਿਲੀ ਜਾਣਕਾਰੀ ਤੋਂ ਬਾਅਦ ਘਰ 'ਤੇ ਮਾਹੌਲ ਗਮਗੀਨ ਹੈ। ਉਨ੍ਹਾਂ ਨੇ ਕਿਹਾ ਕਿ ਪਰਿਵਾਰ ਨੂੰ ਬੀਤੀ ਰਾਤ ਹੀ ਜਾਣਕਾਰੀ ਮਿਲ ਗਈ ਸੀ। ਸਵੇਰੇ ਉਨ੍ਹਾਂ ਦੀ ਵੀ ਫ਼ੌਜ ਅਧਿਕਾਰੀ ਨਾਲ ਫੋਨ 'ਤੇ ਗੱਲ ਹੋਈ। ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਅਤੇ ਸੰਸਦ ਮੈਂਬਰ ਸੁਰੇਸ਼ ਕਸ਼ਯਪ ਨੇ ਸੋਗ ਪੀੜਤ ਪਰਿਵਾਰ ਦੇ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ। ਸੈਨਿਕ ਵੈਲਫੇਅਰ ਬੋਰਡ ਦੇ ਡਿਪਟੀ ਡਾਇਰੈਕਟਰ ਮੇਜਰ ਦੀਪਕ ਧਵਨ ਨੇ ਜਵਾਨ ਦੇ ਸ਼ਹੀਦ ਹੋਣ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਸ ਬਾਰੇ ਅਧਿਕਾਰਤ ਸੂਚਨਾ ਪ੍ਰਾਪਤ ਹੋ ਗਈ ਹੈ।
ਇਹ ਵੀ ਪੜ੍ਹੋ : ਦਰਿੰਦਗੀ ਦੀਆਂ ਹੱਦਾਂ ਪਾਰ : 7 ਬੱਚਿਆਂ ਦੇ ਪਿਓ ਨੇ 10 ਸਾਲਾ ਬੱਚੀ ਨਾਲ ਕੀਤਾ ਜਬਰ ਜ਼ਿਨਾਹ
ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ 'ਚ ਉਬਾਲ, ਪੰਜਾਬ ਦੇ 3 ਲੱਖ ਕਿਸਾਨ ਕਰਨਗੇ 'ਦਿੱਲੀ ਕੂਚ'
NEXT STORY