ਊਨਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਕਿਹਾ ਕਿ ਆਲੂ ਦੀ ਚੰਗੀ ਫ਼ਸਲ ਨਾਲ ਬਜ਼ਾਰ 'ਚ ਇਸ ਦੇ ਚੰਗੇ ਦਾਮ ਮਿਲ ਰਹੇ ਹਨ। ਅਗਨੀਹੋਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਆਲੂ ਰਾਹੀਂ ਆਰਥਿਕ ਵਾਧੇ ਨੂੰ ਉਤਸ਼ਾਹ ਦੇਣ ਲਈ ਇਕ ਮਜ਼ਬੂਤ ਯੋਜਨਾ ਤਿਆਰ ਕਰਨ ਦਾ ਨਿਰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦੇ ਸਹੀ ਦਾਮ ਦਿਵਾਉਣ ਦੇ ਮਕਸਦ ਨਾਲ ਆਲੂ ਦੇ ਉਤਪਾਦਨ ਲਈ ਮਜ਼ਬੂਤ ਵਿਵਸਥਾ ਤਿਆਰ ਕਰੇਗਾ।
ਇਸ ਸਾਲ ਜ਼ਿਲ੍ਹੇ 'ਚ ਆਲੂ ਦਾ ਉਤਪਾਦਨ ਕਰੀਬ 28 ਹਜ਼ਾਰ ਮੀਟ੍ਰਿਕ ਟਨ ਹੋਣ ਦਾ ਅਨੁਮਾਨ ਹੈ। ਕਿਸਾਨਾਂ ਨੂੰ ਫਸਲ ਲਈ 2,200 ਤੋਂ 2,800 ਰੁਪਏ ਪ੍ਰਤੀ ਕੁਇੰਟਲ ਦੀ ਕੀਮਤ ਮਿਲ ਰਹੀ ਹੈ। ਅਗਨੀਹੋਤਰੀ ਨੇ ਕਿਹਾ ਕਿ ਰਾਜ 'ਚ ਜਿਸ ਤਰ੍ਹਾਂ ਸੇਬ ਰਾਹੀਂ ਆਰਥਿਕ ਵਾਧੇ ਨੂੰ ਉਤਸ਼ਾਹ ਮਿਲਿਆ ਹੈ, ਉਸੇ ਤਰ੍ਹਾਂ ਊਨਾ 'ਚ ਆਲੂ ਰਾਹੀਂ ਇਸ ਨੂੰ ਜ਼ੋਰ ਮਿਲਣ ਦੀ ਪੂਰੀ ਸੰਭਾਵਨਾ ਹੈ। ਇਸ ਵਿਚ ਖੇਤੀਬਾੜੀ ਵਿਭਾਗ ਦੇ ਡਿਪਟੀ ਡਾਇਰੈਕਟਰ ਕੁਲਭੂਸ਼ਣ ਧੀਮਾਨ ਨੇ ਦੱਸਿਆ ਕਿ ਇਸ ਸਾਲ 1800 ਹੈਕਟੇਅਰ ਖੇਤਰ 'ਚ ਆਲੂ ਬੀਜੇ ਗਏ ਹਨ। ਹੁਣ ਫਸਲ ਦੀ ਕਟਾਈ ਦਾ ਕੰਮ ਜ਼ੋਰਾਂ 'ਤੇ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੜ੍ਹਾਈ ਲਈ ਮਿਲੇਗਾ ਲੱਖਾਂ ਰੁਪਏ ਦਾ ਕਰਜ਼ਾ, ਜਾਣੋ ਵਿਦਿਆਰਥੀ ਕਿੰਝ ਕਰ ਸਕਦੇ ਅਪਲਾਈ
NEXT STORY