ਹਿਮਾਚਲ- ਹਿਮਾਚਲ ਪ੍ਰਦੇਸ਼ ਦੇ ਜਨਜਾਤੀ ਜ਼ਿਲ੍ਹੇ ਲਾਹੌਲ ਸਪੀਤੀ ਦੇ ਕਾਜ਼ਾ ਬਲਾਕ 'ਚ ਲਗਭਗ 4587 ਮੀਟਰ ਦੀ ਉੱਚਾਈ 'ਤੇ ਸਥਿਤ ਦੁਨੀਆ ਦੇ ਸਭ ਤੋਂ ਉੱਚੇ ਕਾਮਿਕ ਪਿੰਡ 'ਚ ਜਿੱਥੇ 60 ਤੋਂ ਉੱਪਰ ਦੇ ਲੋਕਾਂ ਦਾ 100 ਫੀਸਦੀ ਟੀਕਾਕਰਨ ਹੋ ਚੁਕਿਆ ਹੈ, ਉੱਥੇ ਹੀ 45 ਤੋਂ 59 ਤੱਕ ਦੇ ਲੋਕਾਂ ਨੂੰ ਵੀ ਇਸ ਦੀ ਪਹਿਲੀ ਖੁਰਾਕ ਦਿੱਤੀ ਜਾ ਚੁਕੀ ਹੈ। ਕਾਜ਼ਾ ਬਲਾਕ ਮੈਡੀਕਲ ਅਫ਼ਸਰ, ਡਾ. ਤੇਨਜਨੀ ਨੋਰਬੂ ਨੇ ਦੱਸਿਆ ਕਿ ਵਾਸੀਆਂ 'ਚ ਟੀਕਾਕਰਨ ਲਈ ਬਹੁਤ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਵੱਧ ਉੱਚਾਈ ਵਾਲੇ ਕਾਜ਼ਾ ਬਲਾਕ ਦੀਆਂ 13 ਪੰਚਾਇਤਾਂ ਦੇ 60 ਸਾਲ ਤੋਂ ਵੱਧ ਉਮਰ ਦੇ ਕੁੱਲ 7,050 ਵਾਸੀਆਂ ਦਾ ਪੂਰਨ ਟੀਕਾਕਰਨ ਕੀਤਾ ਜਾ ਚੁਕਿਆ ਹੈ, ਜਦੋਂ ਕਿ 45 ਤੋਂ 59 ਸਾਲ ਦੀ ਉਮਰ ਦੇ ਕੁੱਲ 1,578 ਲੋਕਾਂ ਨੇ ਟੀਕਾਕਰਨ ਦੀ ਪਹਿਲੀ ਖੁਰਾਕ ਲਈ ਹੈ। ਇਨ੍ਹਾਂ 'ਚੋਂ 751 ਪੁਰਸ਼ ਅਤੇ 827 ਜਨਾਨੀਆਂ ਸ਼ਾਮਲ ਹਨ।
ਇਹ ਵੀ ਪੜ੍ਹੋ : UP ਦੇ ਸਾਰੇ ਜ਼ਿਲ੍ਹਿਆਂ ’ਚ 1 ਜੂਨ ਤੋਂ 18 ਸਾਲ ਤੋਂ ਉੱਪਰ ਦੇ ਲੋਕਾਂ ਨੂੰ ਲੱਗੇਗੀ ‘ਕੋਰੋਨਾ ਵੈਕਸੀਨ’
ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੇ ਇਸ ਵਰਗ ਨੂੰ ਉਨ੍ਹਾਂ ਦੀ ਦੂਜੀ ਖੁਰਾਕ ਤੈਅ ਸਮੇਂ ਅਨੁਸਾਰ ਮਿਲੇਗੀ। ਪਿੰਡ ਵਾਸੀਆਂ ਨੇ ਟੀਕਾਕਰਨ ਕਰਨ ਵਾਲੀ ਮੈਡੀਕਲ ਟੀਮ ਨੂੰ ਸਨਮਾਨਤ ਵੀ ਕੀਤਾ ਹੈ। ਡਾ. ਨੋਰਬੂ ਅਨੁਸਾਰ ਇਸ ਮਹੀਨੇ ਦੇ ਅੰਤ ਤੱਕ 18 ਤੋਂ 44 ਸਾਲ ਉਮਰ ਵਰਗ ਦੇ ਲੋਕਾਂ ਦੀ ਟੀਕਾਕਰਨ ਮੁਹਿੰਮ ਵੀ ਸ਼ੁਰੂ ਹੋ ਜਾਵੇਗੀ। ਇਸ ਉਮਰ ਵਰਗ ਦੇ ਅਧੀਨ ਬਲਾਕ 'ਚ 3,969 ਦੀ ਆਬਾਦੀ ਹੈ, ਜਿਨ੍ਹਾਂ 'ਚੋਂ 2,020 ਜਨਾਨੀਆਂ ਅਤੇ 1,949 ਪੁਰਸ਼ ਹਨ। ਦੋਵੇਂ ਸ਼੍ਰੇਣੀਆਂ ਯਾਨੀ 45 ਪਲੱਸ ਅਤੇ 18 ਪਲੱਸ ਦੀ ਆਬਾਦੀ ਦੇ ਅੰਕੜਿਆਂ ਤੋਂ ਪ੍ਰਤੀਤ ਹੁੰਦਾ ਹੈ ਕਿ ਇਸ ਬਲਾਕ 'ਚ ਵੀ ਪੁਰਸ਼ਾਂ ਦੀ ਤੁਲਨਾ 'ਚ ਜਨਾਨੀਆਂ ਦੀ ਗਿਣਤੀ ਵੱਧ ਹੈ। ਉਨ੍ਹਾਂ ਕਿਹਾ ਕਿ ਦੁਨੀਆ 'ਚ ਸਭ ਤੋਂ ਵੱਧ ਉੱਚਾਈ 'ਤੇ ਸਥਿਤ ਇਹ ਪਿੰਡ ਮੋਟਰਯੋਗ ਸੜਕ ਨਾਲ ਜੁੜਿਆ ਹੈ।
ਇਹ ਵੀ ਪੜ੍ਹੋ : ਮੈਂ ਘੱਟੋ-ਘੱਟ ਜ਼ਮੀਨ ’ਤੇ ਰਹਿ ਕੇ ਹਾਲਾਤ ਦਾ ਜਾਇਜ਼ਾ ਲੈਂਦਾ ਹਾਂ, ਹੈਲੀਕਾਪਟਰ ’ਚ ਬੈਠ ਕੇ ਤਾਂ ਨਹੀਂ : ਠਾਕਰੇ
ਕੋਰੋਨਾ ਵੈਕਸੀਨ ਲਾਉਣ ਪੁੱਜੀ ਸਿਹਤ ਮਹਿਕਮੇ ਦੀ ਟੀਮ ਤਾਂ ਖ਼ੌਫ ’ਚ ਪਿੰਡ ਵਾਸੀਆਂ ਨੇ ਨਦੀ ’ਚ ਮਾਰੀਆਂ ਛਾਲਾਂ
NEXT STORY