ਸ਼ਿਮਲਾ : ਹਿਮਾਚਲ 'ਚ ਕੜਾਕੇ ਦੀ ਠੰਡ ਪੈਣੀ ਸ਼ੁਰੂ ਹੋ ਗਈ ਹੈ। ਸੂਬੇ 'ਚ ਸੋਮਵਾਰ ਰਾਤ ਨੂੰ ਇਸ ਮੌਸਮ ਦੀ ਸਭ ਤੋਂ ਠੰਡੀ ਰਾਤ ਦਰਜ ਕੀਤੀ ਗਈ ਅਤੇ ਤਾਪਮਾਨ -10 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ। ਕਬਾਇਲੀ ਇਲਾਕਿਆਂ ਵਿਚ ਕੜਾਕੇ ਦੀ ਸਰਦੀ ਪੈ ਰਹੀ ਹੈ, ਜਿਸ ਕਾਰਨ ਇਲਾਕਾ ਨਿਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਲਾਹੌਲ-ਸਪੀਤੀ ਅਤੇ ਕਿਨੌਰ ਵਿੱਚ ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਸੂਬੇ 'ਚ ਨਹੀਂ ਚੱਲੇਗਾ WHATSAPP, ਸਰਕਾਰ ਨੇ ਕਰ 'ਤਾ ਬੈਨ
ਲਾਹੌਲ-ਸਪੀਤੀ 'ਚ ਕਈ ਥਾਵਾਂ 'ਤੇ ਕੁਦਰਤੀ ਜਲ ਸਰੋਤਾਂ, ਨਾਲਿਆਂ ਅਤੇ ਚਸ਼ਮੇ ਦਾ ਪਾਣੀ ਜੰਮ ਗਿਆ ਹੈ ਅਤੇ ਇਹ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣ ਰਿਹਾ ਹੈ। ਲਾਹੌਲ-ਸਪੀਤੀ ਦੇ ਤਾਬੋ ਵਿੱਚ ਘੱਟੋ-ਘੱਟ ਤਾਪਮਾਨ -10.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਸੀਜ਼ਨ 'ਚ ਪਹਿਲੀ ਵਾਰ ਪਾਰਾ ਇੰਨਾ ਹੇਠਾਂ ਗਿਆ ਹੈ। ਇਸੇ ਜ਼ਿਲ੍ਹੇ ਵਿੱਚ ਕੁਕੁਮਸੇਰੀ, ਕੇਲੋਂਗ ਅਤੇ ਸਮਧੋ ਵਿੱਚ ਘੱਟੋ-ਘੱਟ ਤਾਪਮਾਨ ਕ੍ਰਮਵਾਰ -5.6 ਡਿਗਰੀ, -3.6 ਡਿਗਰੀ ਅਤੇ -1.5 ਡਿਗਰੀ ਸੈਲਸੀਅਸ ਦਰਜ ਹੋਇਆ। ਇਸ ਤੋਂ ਇਲਾਵਾ ਕਿਨੌਰ ਦੇ ਕਲਪਾ 'ਚ ਤਾਪਮਾਨ 0.2 ਡਿਗਰੀ, ਰਿਕੌਂਗਪੀਓ ਅਤੇ ਮਨਾਲੀ 'ਚ 2 ਡਿਗਰੀ, ਸਿਓਬਾਗ 'ਚ 2.5 ਡਿਗਰੀ, ਨਾਰਕੰਡਾ 'ਚ 2.8 ਡਿਗਰੀ, ਕੁਫਰੀ 'ਚ 3.5 ਡਿਗਰੀ, ਭਰਮੌਰ 'ਚ 4.5 ਡਿਗਰੀ, ਸ਼ਿਮਲਾ 'ਚ 7.4 ਡਿਗਰੀ, ਸੁੰਦਰਨਗਰ 'ਚ 5.3 ਡਿਗਰੀ, ਭੁੰਤਰ ਵਿੱਚ 3.1 ਡਿਗਰੀ, ਧਰਮਸ਼ਾਲਾ ਵਿੱਚ 8.6 ਡਿਗਰੀ, ਊਨਾ ਵਿੱਚ 6.5 ਡਿਗਰੀ, ਪਾਲਮਪੁਰ ਵਿੱਚ 5.5 ਡਿਗਰੀ, ਸੋਲਨ ਵਿੱਚ 4.1 ਡਿਗਰੀ, ਕਾਂਗੜਾ ਵਿੱਚ 7 ਡਿਗਰੀ, ਮੰਡੀ ਵਿੱਚ 6.2 ਡਿਗਰੀ, ਬਿਲਾਸਪੁਰ ਵਿੱਚ 7.6 ਡਿਗਰੀ, ਹਮੀਰਪੁਰ ਵਿੱਚ 6.8 ਡਿਗਰੀ, ਚੰਬਾ ਵਿੱਚ 6.9 ਡਿਗਰੀ ਤਾਪਮਾਨ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ - December Holidays List: ਅਗਲੇ ਮਹੀਨੇ ਹੋਣਗੀਆਂ ਕਈ ਛੁੱਟੀਆਂ, ਚੈੱਕ ਕਰ ਲਓ ਸੂਚੀ
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਬੀਤੀ ਰਾਤ ਸੂਬੇ ਦਾ ਔਸਤ ਘੱਟੋ-ਘੱਟ ਤਾਪਮਾਨ ਆਮ ਨਾਲੋਂ 0.7 ਡਿਗਰੀ ਘੱਟ ਦਰਜ ਕੀਤਾ ਗਿਆ। ਮੌਸਮ ਕੇਂਦਰ ਸ਼ਿਮਲਾ ਮੁਤਾਬਕ ਹਿਮਾਚਲ 'ਚ ਪਿਛਲੇ ਕੁਝ ਦਿਨਾਂ ਤੋਂ ਠੰਡ ਲਗਾਤਾਰ ਵਧ ਰਹੀ ਹੈ ਅਤੇ ਆਉਣ ਵਾਲੇ ਹਫਤੇ 'ਚ ਇਸ ਦੇ ਹੋਰ ਵਧਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਯਾਨੀ 27, 28 ਅਤੇ 29 ਨਵੰਬਰ ਤੱਕ ਬਿਲਾਸਪੁਰ ਅਤੇ ਮੰਡੀ ਦੇ ਮੈਦਾਨੀ ਇਲਾਕਿਆਂ ਵਿੱਚ ਸੀਤ ਲਹਿਰ ਅਤੇ ਸੰਘਣੀ ਧੁੰਦ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਸੂਬੇ ਵਿੱਚ ਮੌਸਮ ਖੁਸ਼ਕ ਰਹੇਗਾ। 30 ਨਵੰਬਰ ਅਤੇ 2 ਦਸੰਬਰ ਨੂੰ ਮੱਧ ਅਤੇ ਉੱਚ ਪਹਾੜੀ ਖੇਤਰਾਂ ਵਿੱਚ ਬਰਫਬਾਰੀ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਮਹਿੰਗੀ ਹੋਈ CNG, ਜਾਣੋ ਕਿੰਨੇ ਰੁਪਏ ਦਾ ਹੋਇਆ ਵਾਧਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਡਾਨੀ ਨੂੰ ਗ੍ਰਿਫ਼ਤਾਰੀ ਤੋਂ ਬਚਾ ਰਹੀ ਹੈ ਮੋਦੀ ਸਰਕਾਰ : ਰਾਹੁਲ ਗਾਂਧੀ
NEXT STORY