ਬਿਜ਼ਨੈੱਸ ਡੈਸਕ : ਨਵੰਬਰ ਤੋਂ ਬਾਅਦ ਦਸੰਬਰ ਮਹੀਨੇ ਵਿੱਚ ਵੀ ਬੈਂਕ ਦੀਆਂ ਛੁੱਟੀਆਂ ਦੀ ਲੰਮੀ ਲਿਸਟ ਆ ਗਈ ਹੈ। ਦਸੰਬਰ ਮਹੀਨੇ ਕੁੱਲ 17 ਦਿਨ ਬੈਂਕ ਬੰਦ ਰਹਿਣਗੇ। ਭਾਵੇਂ ਇਸ ਮਹੀਨੇ ਵਿੱਚ ਕੋਈ ਮਹੱਤਵਪੂਰਨ ਤਿਉਹਾਰ ਨਹੀਂ ਹਨ ਪਰ ਕਈ ਮਹੱਤਵਪੂਰਨ ਦਿਨਾਂ ਅਤੇ ਵਿਸ਼ੇਸ਼ ਮੌਕਿਆਂ ਕਾਰਨ ਬੈਂਕਾਂ ਵਿੱਚ ਛੁੱਟੀਆਂ ਹੋਣਗੀਆਂ। ਭਾਰਤੀ ਰਿਜ਼ਰਵ ਬੈਂਕ ਨੇ ਇਸ ਮਹੀਨੇ ਦੀਆਂ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ, ਜਿਸ ਅਨੁਸਾਰ ਵੱਖ-ਵੱਖ ਰਾਜਾਂ ਵਿੱਚ ਵੱਖ-ਵੱਖ ਮਿਤੀਆਂ ਨੂੰ ਬੈਂਕਾਂ ਵਿੱਚ ਛੁੱਟੀਆਂ ਹੋਣਗੀਆਂ। ਆਓ ਜਾਣਦੇ ਹਾਂ ਕਿਸ ਰਾਜ ਵਿੱਚ ਬੈਂਕ ਕਦੋਂ-ਕਦੋਂ ਬੰਦ ਰਹਿਣਗੇ...
ਇਹ ਵੀ ਪੜ੍ਹੋ - ਇਸ ਕਿਸਾਨ ਦੇ ਖੇਤਾਂ 'ਚ 'ਉੱਗੇ' ਹੀਰੇ, ਰਾਤੋ-ਰਾਤ ਬਣ ਗਿਆ ਕਰੋੜਪਤੀ
ਦਸੰਬਰ ਮਹੀਨੇ 'ਚ ਬੈਂਕ ਦੀਆਂ ਛੁੱਟੀਆਂ ਦੀ ਪੂਰੀ ਸੂਚੀ
1 ਦਸੰਬਰ (ਐਤਵਾਰ) – ਹਫ਼ਤਾਵਾਰੀ ਛੁੱਟੀ
3 ਦਸੰਬਰ (ਮੰਗਲਵਾਰ) – ਗੋਆ ਵਿੱਚ ਬੈਂਕ ਬੰਦ (ਸੇਂਟ ਫਰਾਂਸਿਸ ਜ਼ੇਵੀਅਰ ਦਿਵਸ)
8 ਦਸੰਬਰ (ਐਤਵਾਰ) – ਹਫ਼ਤਾਵਾਰੀ ਛੁੱਟੀ
10 ਦਸੰਬਰ (ਮੰਗਲਵਾਰ) - ਸਾਰੇ ਬੈਂਕਾਂ ਵਿੱਚ ਛੁੱਟੀ (ਮਨੁੱਖੀ ਅਧਿਕਾਰ ਦਿਵਸ)
11 ਦਸੰਬਰ (ਬੁੱਧਵਾਰ) – ਸਾਰੀਆਂ ਬੈਂਕ ਛੁੱਟੀਆਂ (ਯੂਨੀਸੇਫ ਦਾ ਜਨਮਦਿਨ)
14 ਦਸੰਬਰ (ਸ਼ਨੀਵਾਰ) – ਦੂਜਾ ਸ਼ਨੀਵਾਰ, ਸਾਰੇ ਬੈਂਕਾਂ ਵਿੱਚ ਛੁੱਟੀ
15 ਦਸੰਬਰ (ਐਤਵਾਰ) – ਹਫ਼ਤਾਵਾਰੀ ਛੁੱਟੀ
18 ਦਸੰਬਰ (ਬੁੱਧਵਾਰ) - ਚੰਡੀਗੜ੍ਹ ਦੇ ਬੈਂਕਾਂ ਵਿਚ ਛੁੱਟੀ (ਗੁਰੂ ਘਾਸੀਦਾਸ ਜੈਅੰਤੀ)
19 ਦਸੰਬਰ (ਵੀਰਵਾਰ) – ਗੋਆ ਵਿੱਚ ਬੈਂਕ ਬੰਦ (ਗੋਆ ਮੁਕਤੀ ਦਿਵਸ)
22 ਦਸੰਬਰ (ਐਤਵਾਰ) – ਹਫ਼ਤਾਵਾਰੀ ਛੁੱਟੀ
24 ਦਸੰਬਰ (ਮੰਗਲਵਾਰ) – ਮਿਜ਼ੋਰਮ, ਮੇਘਾਲਿਆ, ਪੰਜਾਬ ਅਤੇ ਚੰਡੀਗੜ੍ਹ (ਸ਼ਹੀਦੀ ਦਿਵਸ ਤੇ ਕ੍ਰਿਸਮਸ) ਵਿੱਚ ਬੈਂਕ ਬੰਦ।
25 ਦਸੰਬਰ (ਬੁੱਧਵਾਰ) – ਸਾਰੇ ਬੈਂਕਾਂ ਵਿਚ ਛੁੱਟੀ (ਕ੍ਰਿਸਮਸ)
26 ਦਸੰਬਰ (ਵੀਰਵਾਰ) – ਸਾਰੇ ਬੈਂਕਾਂ ਵਿਚ ਛੁੱਟੀ (ਬਾਕਸਿੰਗ ਡੇਅ ਅਤੇ ਕਵਾਂਜ਼ਾ)
28 ਦਸੰਬਰ (ਸ਼ਨੀਵਾਰ) – ਚੌਥਾ ਸ਼ਨੀਵਾਰ, ਸਾਰੇ ਬੈਂਕਾਂ ਵਿੱਚ ਛੁੱਟੀ
29 ਦਸੰਬਰ (ਐਤਵਾਰ) – ਹਫ਼ਤਾਵਾਰੀ ਛੁੱਟੀ
30 ਦਸੰਬਰ (ਸੋਮਵਾਰ) - ਸਿੱਕਮ ਵਿੱਚ ਬੈਂਕ ਬੰਦ (ਤਮੂ ਲੋਸਰ)
31 ਦਸੰਬਰ (ਮੰਗਲਵਾਰ) - ਮਿਜ਼ੋਰਮ ਵਿੱਚ ਬੈਂਕ ਬੰਦ (ਨਵੇਂ ਸਾਲ ਦੀ ਸ਼ਾਮ)
ਇਹ ਵੀ ਪੜ੍ਹੋ - ਭਿਆਨਕ ਤੂਫ਼ਾਨ ਦਾ ਖ਼ਤਰਾ, 11 ਰਾਜਾਂ 'ਚ ਭਾਰੀ ਮੀਂਹ ਤੇ ਠੰਡ ਦਾ ਅਲਰਟ
ਦੱਸ ਦੇਈਏ ਕਿ ਦਸੰਬਰ ਮਹੀਨੇ 'ਚ ਕਿਸੇ ਖ਼ਾਸ ਮੌਕੇ ਬੈਂਕਾਂ 'ਚ ਹੋਣ ਵਾਲੀਆਂ ਛੁੱਟੀਆਂ ਬਹੁਤ ਘੱਟ ਹਨ। ਇਹ ਛੁੱਟੀਆਂ ਵੱਖ-ਵੱਖ ਕਾਰਨਾਂ ਕਰਕੇ ਵੱਖ-ਵੱਖ ਰਾਜਾਂ ਅਤੇ ਸ਼ਹਿਰਾਂ ਵਿੱਚ ਹੋਣਗੀਆਂ। ਦਸੰਬਰ ਵਿੱਚ ਬੈਂਕ ਕੁੱਲ 17 ਦਿਨ ਬੰਦ ਰਹਿਣਗੇ। ਇਨ੍ਹਾਂ ਛੁੱਟੀਆਂ ਵਿੱਚ ਦੂਜਾ-ਚੌਥਾ ਸ਼ਨੀਵਾਰ ਅਤੇ ਐਤਵਾਰ ਸ਼ਾਮਲ ਹੈ। ਇਸ ਦੌਰਾਨ ਲੋਕਾਂ ਦੇ ਜੇਕਰ ਬੈਂਕ ਨਾਲ ਸਬੰਧਿਤ ਕੰਮ ਹਨ ਤਾਂ ਉਹ ਜਲਦੀ ਤੋਂ ਜਲਦੀ ਪੂਰੇ ਕਰ ਲੈਣ। ਸਾਲ ਦਾ ਆਖਰੀ ਮਹੀਨਾ ਹੋਣ ਕਾਰਨ ਲੋਕਾਂ ਨੇ ਕੰਮ ਇਨ੍ਹਾਂ ਛੁੱਟੀਆਂ ਕਾਰਨ ਰੁੱਕ ਵੀ ਸਕਦੇ ਹਨ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਇਨ੍ਹਾਂ 7 ਜ਼ਿਲ੍ਹਿਆਂ 'ਚ 3 ਦਿਨ ਬੰਦ ਰਹਿਣਗੀਆਂ ਇੰਟਰਨੈਟ ਸੇਵਾਵਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੜਾਕੇ ਦੀ ਠੰਡ ਲਈ ਰਹੋ ਤਿਆਰ, IMD ਦਾ 14 ਸੂਬਿਆਂ 'ਚ ਮੀਂਹ ਦਾ ਅਲਰਟ
NEXT STORY