ਸ਼ਿਮਲਾ, (ਸੰਤੋਸ਼)- ਯੈਲੋ ਅਲਰਟ ਦੇ ਵਿਚਕਾਰ ਰਾਜਧਾਨੀ ਸ਼ਿਮਲਾ ਵਿਚ ਤੇਜ਼ ਹਵਾਵਾਂ ਤੇ ਮੀਂਹ ਦੇ ਨਾਲ-ਨਾਲ ਗੜੇਮਾਰੀ ਹੀ ਪਈ, ਜਦੋਂ ਕਿ ਉੱਚੇ ਇਲਾਕਿਆਂ ਵਿਚ ਬਰਫ਼ਬਾਰੀ ਹੋਈ। ਰਾਜਧਾਨੀ ਸ਼ਿਮਲਾ ਸਮੇਤ ਸੂਬੇ ਦੇ ਕਈ ਹਿੱਸਿਆਂ ਵਿਚ ਰਾਤ ਤੋਂ ਹੀ ਮੀਂਹ ਜਾਰੀ ਰਿਹਾ, ਪਰ ਐਤਵਾਰ ਨੂੰ ਗੜੇਮਾਰੀ ਹੋਈ। ਐਤਵਾਰ ਨੂੰ ਕਲਪਾ ਵਿਚ 8.9 ਸੈਂਟੀਮੀਟਰ ਤਾਜ਼ਾ ਬਰਫ਼ਬਾਰੀ ਹੋਈ, ਜਦੋਂ ਕਿ ਸ਼ਿਮਲਾ ਵਿਚ 6 ਸੈਂਟੀਮੀਟਰ, ਸੁੰਦਰਨਗਰ ਵਿਚ 2 ਸੈਂਟੀਮੀਟਰ, ਭੁੰਤਰ ਵਿਚ 11, ਮਨਾਲੀ ਵਿਚ 1, ਮੰਡੀ ਵਿਚ 2, ਬਿਲਾਸਪੁਰ ’ਚ 1, ਡਲਹੌਜ਼ੀ ਵਿਚ 1 ਅਤੇ ਜੁੱਬਰਹੱਟੀ ਵਿਚ 0.9 ਮਿਲੀਮੀਟਰ ਮੀਂਹ ਪਿਆ।
ਬੀਤੀ ਰਾਤ ਕੋਠੀ ਵਿਚ 27.5 ਸੈਂਟੀਮੀਟਰ, ਗੋਂਡਲਾ ਵਿਚ 15, ਖਦਰਾਲਾ ਵਿਚ 5, ਕੁਕੁਮਸੇਰੀ ਵਿਚ 4.8, ਕਲਪਾ ਅਤੇ ਕੇਲਾਂਗ ਵਿਚ 4-4 ਅਤੇ ਸਾਂਗਲਾ ਵਿਚ 3.4 ਸੈਂਟੀਮੀਟਰ ਬਰਫ਼ਬਾਰੀ ਹੋਈ। ਮੌਸਮ ਵਿਭਾਗ ਮੁਤਾਬਕ, ਹੁਣ ਸੂਬੇ ਵਿਚ ਮੌਸਮ ਜ਼ਿਆਦਾਤਰ ਸਾਫ਼ ਅਤੇ ਖੁਸ਼ਕ ਬਣਿਆ ਰਹੇਗਾ। ਹਾਲਾਂਕਿ ਸੋਮਵਾਰ, ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ ਨੂੰ ਉੱਚੇ ਪਹਾੜੀ ਇਲਾਕਿਆਂ ਵਿਚ ਇਕ ਜਾਂ ਦੋ ਥਾਵਾਂ ’ਤੇ ਹਲਕੇ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ, ਪਰ ਮੱਧ ਅਤੇ ਮੈਦਾਨੀ ਇਲਾਕਿਆਂ ਵਿਚ ਮੌਸਮ ਪੂਰੀ ਤਰ੍ਹਾਂ ਸਾਫ਼ ਅਤੇ ਖੁਸ਼ਕ ਰਹੇਗਾ।
ਹਰਜਿੰਦਰ ਧਾਮੀ ਦਾ ਅਸਤੀਫਾ ਨਾ-ਮਨਜ਼ੂਰ ਤੇ ਸਕੂਲਾਂ ਲਈ ਨਵੇਂ ਹੁਕਮ ਜਾਰੀ, ਅੱਜ ਦੀਆਂ ਟੌਪ 10 ਖਬਰਾਂ
NEXT STORY