ਗੁਹਾਟੀ, (ਭਾਸ਼ਾ)- ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਦਾਅਵਾ ਕੀਤਾ ਹੈ ਕਿ ਆਸਾਮ ’ਚ ਮੁਸਲਿਮ ਆਬਾਦੀ ਤੇਜ਼ੀ ਨਾਲ ਵਧ ਕੇ ਕੁਲ ਆਬਾਦੀ ਦਾ 40 ਫੀਸਦੀ ਹੋ ਗਈ ਹੈ। ਉਨ੍ਹਾਂ ਬੁੱਧਵਾਰ ਰਾਂਚੀ ’ਚ ਕਿਹਾ ਕਿ ਸੂਬੇ ਦੀ ਆਬਾਦੀ ’ਚ ਤੇਜ਼ੀ ਨਾਲ ਬਦਲਦਾ ਅਨੁਪਾਤ ਮੇਰੇ ਲਈ ਵੱਡਾ ਮੁੱਦਾ ਹੈ।
ਉਨ੍ਹਾਂ ਕਿਹਾ ਕਿ 1951 ’ਚ ਮੁਸਲਮਾਨਾਂ ਦੀ ਆਬਾਦੀ 12 ਫੀਸਦੀ ਸੀ, ਜੋ ਅੱਜ 40 ਫੀਸਦੀ ਤੱਕ ਪਹੁੰਚ ਗਈ ਹੈ। ਅਸੀਂ ਕਈ ਜ਼ਿਲੇ ਗੁਆ ਚੁੱਕੇ ਹਾਂ। ਇਹ ਮੇਰੇ ਲਈ ਸਿਰਫ ਸਿਆਸੀ ਮੁੱਦਾ ਨਹੀਂ ਸਗੋਂ ਜ਼ਿੰਦਗੀ ਤੇ ਮੌਤ ਦਾ ਸਵਾਲ ਹੈ। ਇਹ ਲੋਕ ਇਕ ਵਿਸ਼ੇਸ਼ ਧਰਮ ਨਾਲ ਸਬੰਧਤ ਹਨ ਅਤੇ ਇਹ ਚਿੰਤਾ ਦਾ ਵਿਸ਼ਾ ਹੈ।
ਸਰਮਾ ਨੇ ਕਿਹਾ ਕਿ ਮੈਂ ਇਹ ਨਹੀਂ ਕਹਿ ਰਿਹਾ ਕਿ ਇਕ ਹੀ ਧਰਮ ਦੇ ਲੋਕ ਅਜਿਹਾ ਕਰ ਰਹੇ ਹਨ ਪਰ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਜੋ ਸਥਿਤੀ ਬਣੀ ਹੈ, ਉਹ ਚਿੰਤਾਜਨਕ ਹੈ।
ਇਸ ਤੋਂ ਪਹਿਲਾਂ ਉਨ੍ਹਾਂ ਕਿਹਾ ਸੀ ਕਿ ਬੰਗਲਾਦੇਸ਼ ਤੋਂ ਆਏ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੇ ਕਾਂਗਰਸ ਨੂੰ ਵੋਟ ਦਿੱਤੀ ਹੈ। ਇਨ੍ਹਾਂ ਲੋਕਾਂ ਨੇ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਕੀਤੇ ਵਿਕਾਸ ਕੰਮ ਨਹੀਂ ਵੇਖੇ।
ਕੈਮਰੇ 'ਚ ਕੈਦ ਹੋਈ ਚੁੜੇਲ, ਚੀਕਾਂ ਸੁਣ ਕੇ ਡਰ ਗਏ ਪੁਲਸ ਵਾਲੇ, ਮਿਲੇ ਜਾਂਚ ਦੇ ਹੁਕਮ
NEXT STORY