ਨਵੀਂ ਦਿੱਲੀ- ਅਡਾਨੀ ਗਰੁੱਪ ਨੂੰ ਨਿਸ਼ਾਨਾ ਬਣਾਉਣ ਵਾਲੀ ਕੰਪਨੀ ਹਿੰਡਨਬਰਗ ਨੇ ਇਸ ਵਾਰ ਸਿੱਧਾ ਮਾਰਕੀਟ ਰੈਗੁਲੇਟਰ ਸੇਬੀ (SEBI) 'ਤੇ ਹਮਲਾ ਬੋਲਿਆ ਹੈ। ਹਿੰਡਨਬਰਗ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਸੇਬੀ ਚੇਅਰਪਰਸਨ ਮਾਧਬੀ ਪੁਰੀ ਬੁਚ ਵੀ ਅਡਾਨੀ ਗਰੁੱਪ ਨਾਲ ਮਿਲੀ ਹੋਈ ਹੈ। ਇਹੀ ਕਾਰਨ ਹੈ ਕਿ ਅਡਾਨੀ ਗਰੁੱਪ ਦੇ ਖਿਲਾਫ ਉਨ੍ਹਾਂ ਨੇ 18 ਮਹੀਨਿਆਂ 'ਚ ਵੀ ਕਾਰਵਾਈ ਨਹੀਂ ਕੀਤੀ। ਹਿੰਡਨਬਰਗ ਦੀ ਰਿਪੋਰਟ ਨੇ ਇਸ ਖੁਲਾਸੇ ਬਾਰੇ ਸਵੇਰੇ ਸੋਸ਼ਲ ਮੀਡੀਆ ਐਕਸ 'ਤੇ ਐਲਾਨ ਕੀਤਾ ਸੀ। ਗੁਪਤ ਦਸਤਾਵੇਜ਼ ਦੇ ਹਵਾਲੇ ਤੋਂ ਹਿੰਡਨਬਰਗ ਰਿਸਰਚ ਨੇ ਕਿਹਾ ਹੈ ਕਿ ਅਡਾਨੀ ਘੋਟਾਲੇ 'ਚ ਇਸਤੇਮਾਲ ਕੀਤੀਆਂ ਗਈਆਂ ਆਫਸ਼ੋਰ ਸੰਸਥਾਵਾਂ 'ਚ ਸੇਬੀ ਚੇਅਰਪਰਸਨ ਦੀ ਹਿੱਸੇਦਾਰੀ ਸੀ। ਹਾਲਾਂਕਿ ਸੇਬੀ ਵੱਲੋਂ ਅਜੇ ਤਕ ਇਸ ਮਾਮਲੇ 'ਤੇ ਕੋਈ ਪ੍ਰਤੀਕਿਰਿਆ ਨਹੀਂ ਆਈ।
NEW FROM US:
Whistleblower Documents Reveal SEBI’s Chairperson Had Stake In Obscure Offshore Entities Used In Adani Money Siphoning Scandalhttps://t.co/3ULOLxxhkU
— Hindenburg Research (@HindenburgRes) August 10, 2024
ਹਿੰਡਨਬਰਗ ਰਿਸਰਚ ਨੇ ਆਪਣੇ ਦੋਸ਼ਾਂ 'ਚ ਕਿਹਾ ਹੈ ਕਿ ਮਾਧਬੀ ਪੁਰੀ ਬੁਚ ਨੇ ਆਪਣੇ ਸ਼ੇਅਰ ਆਪਣੇ ਪਤੀ ਨੂੰ ਟਰਾਂਸਫਰ ਕੀਤੇ ਸਨ। ਅਪ੍ਰੈਲ 2017 ਤੋਂ ਮਾਰਚ 2022 ਤੱਕ, ਮਾਧਬੀ ਪੁਰੀ ਬੁਚ SEBI ਦੀ ਹੋਲਟਾਈਮ ਮੈਂਬਰ ਅਤੇ ਚੇਅਰਪਰਸਨ ਸੀ। ਸਿੰਗਾਪੁਰ ਵਿੱਚ ਐਗੋਰਾ ਪਾਰਟਨਰਜ਼ ਨਾਮ ਦੀ ਇੱਕ ਸਲਾਹਕਾਰ ਫਰਮ ਵਿੱਚ ਉਨ੍ਹਾਂ ਦੀ 100 ਫੀਸਦੀ ਹਿੱਸੇਦਾਰੀ ਸੀ। 16 ਮਾਰਚ, 2022 ਨੂੰ ਸੇਬੀ ਦੀ ਚੇਅਰਪਰਸਨ ਵਜੋਂ ਆਪਣੀ ਨਿਯੁਕਤੀ ਤੋਂ ਦੋ ਹਫ਼ਤੇ ਪਹਿਲਾਂ, ਉਨ੍ਹਾਂ ਨੇ ਕੰਪਨੀ ਵਿੱਚ ਆਪਣੇ ਸ਼ੇਅਰ ਆਪਣੇ ਪਤੀ ਦੇ ਨਾਮ ਤਬਦੀਲ ਕਰ ਦਿੱਤੇ।
18 ਮਬੀਨੇ ਪਹਿਲਾਂ ਦੀ ਸਾਰੀ ਜਾਣਕਾਰੀ, ਫਇਰ ਵੀ ਨਹੀਂ ਕੀਤੀ ਕਾਰਵਾਈ
ਹਿੰਡਨਬਰਗ ਨੇ ਆਪਣੇ ਖੁਲਾਸੇ 'ਚ ਕਿਹਾ ਕਿ ਪਿਛਲੇ ਸਾਲ ਅਡਾਨੀ ਗਰੁੱਪ ਦੇ ਖਿਲਾਫ ਰਿਪੋਰਟ ਨੂੰ 18 ਮਹੀਨੇ ਬੀਤ ਜਾਣ ਦੇ ਬਾਵਜੂਦ ਸੇਬੀ ਨੇ ਕਾਰਵਾਈ ਕਰਨ 'ਚ ਕੋਈ ਦਿਲਚਸਪੀ ਨਹੀਂ ਦਿਖਾਈ ਹੈ। ਮਾਰੀਸ਼ਸ 'ਚ ਅਡਾਨੀ ਗਰੁੱਪ ਦੇ ਕਾਲੇ ਧਨ ਦੇ ਨੈੱਟਵਰਕ ਦੀ ਪੂਰੀ ਜਾਣਕਾਰੀ ਦੇਣ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
'ਭਾਰਤ 'ਚ 10-20 ਹਜ਼ਾਰ ਰੁਪਏ ਕੀਮਤ ਵਾਲੇ ਸਮਾਰਟਫੋਨਾਂ ਦਾ ਦਬਦਬਾ'
NEXT STORY