ਨਵੀਂ ਦਿੱਲੀ (ਏਜੰਸੀ) - ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਹਿੰਦੀ ਨੂੰ ਭਾਰਤੀਆਂ ਨੂੰ ਇਕ ਸੂਤਰ ਵਿੱਚ ਬੰਨ੍ਹਣ ਵਾਲੀ ਭਾਸ਼ਾ ਦੱਸਦਿਆਂ ਸੋਮਵਾਰ ਨੂੰ ਕਿਹਾ ਕਿ ਇਹ ਹੁਣ ਤਕਨਾਲੋਜੀ, ਨਵੀਨਤਾ ਅਤੇ ਨਵੀਂ ਪੀੜ੍ਹੀ ਦੇ ਸੰਵਾਦ ਨਾਲ ਨਵੇਂ ਵਿਸਥਾਰ ਵੱਲ ਵਧ ਰਹੀ ਹੈ। ਗੁਪਤਾ ਨੇ ਇਹ ਵੀ ਕਿਹਾ ਕਿ ਹਿੰਦੀ ਨੇ ਭਾਰਤੀ ਚੇਤਨਾ ਨੂੰ ਆਵਾਜ਼ ਦਿੱਤੀ ਹੈ।
ਗੁਪਤਾ ਨੇ ਹਿੰਦੀ ਦਿਵਸ ਦੇ ਮੌਕੇ 'ਤੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ ਕਿਹਾ, "ਹਿੰਦੀ ਸਾਨੂੰ ਜੋੜਦੀ ਹੈ। ਦਿਲ ਤੋਂ ਦਿਲ ਨੂੰ, ਲੋਕਾਂ ਤੋਂ ਲੋਕਾਂ ਨੂੰ , ਪਰੰਪਰਾ ਤੋਂ ਤਕਨਾਲੋਜੀ ਨਾਲ ਅਤੇ ਭਾਰਤ ਨੂੰ ਦੁਨੀਆ ਨਾਲ।" ਉਨ੍ਹਾਂ ਕਿਹਾ ਕਿ ਸੱਭਿਅਤਾ ਤੋਂ ਸਾਹਿਤ ਤੱਕ ਅਤੇ ਆਜ਼ਾਦੀ ਤੋਂ ਸੰਵਿਧਾਨ ਸਭਾ ਤੱਕ, ਹਿੰਦੀ ਨੇ ਭਾਰਤ ਦੀ ਚੇਤਨਾ ਨੂੰ ਆਵਾਜ਼ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਉਹੀ ਹਿੰਦੀ ਤਕਨਾਲੋਜੀ, ਨਵੀਨਤਾ ਅਤੇ ਨਵੀਂ ਪੀੜ੍ਹੀ ਦੇ ਸੰਵਾਦ ਨਾਲ ਨਵੇਂ ਵਿਸਥਾਰ ਵੱਲ ਵਧ ਰਹੀ ਹੈ। ਹਿੰਦੀ ਦਿਵਸ 'ਤੇ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ, ਉਨ੍ਹਾਂ ਕਿਹਾ, "ਹਿੰਦੀ ਸਾਡੀਆਂ ਜੜ੍ਹਾਂ ਅਤੇ ਭਵਿੱਖ ਦੀ ਵੀ ਭਾਸ਼ਾ ਹੈ। ਆਓ ਅਸੀਂ ਹਿੰਦੀ ਨੂੰ ਗਿਆਨ, ਸ਼ਾਸਨ, ਤਕਨਾਲੋਜੀ ਅਤੇ ਨਵੀਨਤਾ ਦੀ ਭਾਸ਼ਾ ਵਜੋਂ ਹੋਰ ਮਜ਼ਬੂਤ ਬਣਾਈਏ।"
ਕਿਸ਼ਾਊ ਬੰਨ੍ਹ ਪ੍ਰਾਜੈਕਟ 'ਤੇ 6 ਸੂਬਿਆਂ ਵਿਚਾਲੇ ਭਲਕੇ ਦਿੱਲੀ 'ਚ ਹੋਵੇਗਾ ਇਤਿਹਾਸਕ ਸਮਝੌਤਾ
NEXT STORY