ਬਰੇਲੀ- ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਦੀ ਇੱਜ਼ਤ ਨਗਰ ਪੁਲਸ ਨੇ ਸੋਮਵਾਰ ਨੂੰ ਇਕ ਨੌਜਵਾਨ ਵਿਰੁੱਧ ਸੋਸ਼ਲ ਮੀਡੀਆ 'ਤੇ 'ਆਈ ਲਵ ਯੂ ਪਾਕਿਸਤਾਨ' ਪੋਸਟ ਕਰਨ ਦੇ ਦੋਸ਼ 'ਚ ਐੱਫਆਈਆਰ ਦਰਜ ਕੀਤੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇੱਜ਼ਤਨਗਰ ਪੁਲਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ (ਐੱਸਐੱਚਓ) ਵਿਜੇਂਦਰ ਸਿੰਘ ਨੇ ਕਿਹਾ ਕਿ ਸਟੇਸ਼ਨ ਦੇ ਸਬ-ਇੰਸਪੈਕਟਰ ਇਸਰਾਰ ਅਲੀ ਨੂੰ ਸੂਚਨਾ ਮਿਲੀ ਸੀ ਕਿ ਸੋਸ਼ਲ ਮੀਡੀਆ 'ਤੇ ਇਕ ਇਤਰਾਜ਼ਯੋਗ ਪੋਸਟ ਵਾਇਰਲ ਹੋ ਰਹੀ ਹੈ। ਜਾਂਚ ਤੋਂ ਬਾਅਦ ਪਤਾ ਲੱਗਾ ਕਿ ਬਰੇਲੀ ਦੇ ਥਾਣਾ ਇੱਜ਼ਤ ਨਗਰ ਦੇ ਸ਼ਿਕਾਰਪੁਰ ਚੌਧਰੀ ਗੌਟੀਆ ਵਾਸੀ ਤਬਰੇਜ਼ ਆਲਮ ਨੇ ਫੇਸਬੁੱਕ 'ਤੇ ਇਹ ਪੋਸਟ (ਆਈ ਲਵ ਯੂ ਪਾਕਿਸਤਾਨ)ਕੀਤਾ ਹੈ। ਇਸ ਪੋਸਟ ਦੇ ਸੰਬੰਧ 'ਚ, 'ਅਖੰਡ ਭਾਰਤ ਸੰਕਲਪ ਨਾਥ ਨਗਰੀ 25' ਵੱਲੋਂ ਕੀਤੀ ਗਈ ਇਕ ਪੋਸਟ 'ਚ ਕਿਹਾ ਗਿਆ ਹੈ ਕਿ ਇਸ ਨਾਲ ਜਨਤਾ 'ਚ ਗੁੱਸਾ ਪੈਦਾ ਹੋਇਆ ਹੈ ਅਤੇ ਭਾਰਤੀ ਏਕਤਾ ਅਤੇ ਅਖੰਡਤਾ ਨੂੰ ਵੱਡਾ ਝਟਕਾ ਲੱਗਾ ਹੈ। ਪੋਸਟ 'ਚ ਕਾਰਵਾਈ ਦੀ ਮੰਗ ਕੀਤੀ ਗਈ।
ਥਾਣਾ ਇੰਚਾਰਜ ਸਿੰਘ ਨੇ ਕਿਹਾ ਕਿ ਇਸ ਕੰਮ ਲਈ ਭਾਰਤੀ ਨਿਆਂ ਸੰਹਿਤਾ ਦੀ ਧਾਰਾ 152 ਦੇ ਅਧੀਨ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲੇ ਤਬਰੇਜ਼ ਇਕ ਹਿੰਦੂ ਕੁੜੀ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਿਆ ਸੀ। ਉਨ੍ਹਾਂ ਦੱਸਿਆ ਕਿ ਕੁੜੀ ਘਰ ਤੋਂ ਗਹਿਣੇ ਅਤੇ ਨਕਦੀ ਵੀ ਲੈ ਗਈ ਹੈ। ਪੁਲਸ ਅਨੁਸਾਰ, ਤਬਰੇਜ਼ ਨੇ ਗਾਜ਼ੀਆਬਾਦ 'ਚ ਕੁੜੀ ਦਾ ਧਰਮ ਪਰਿਵਰਤਨ ਕਰਵਾ ਕੇ ਉਸ ਨਾਲ ਨਿਕਾਹ ਕਰਨ ਅਤੇ ਉਸ ਦੇ ਟੁਕੜੇ-ਟੁਕੜੇ ਕਰਨ ਦੀ ਧਮਕੀ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਇੱਜ਼ਤਨਗਰ ਥਾਣੇ 'ਚ ਕੁੜੀ ਦੇ ਪਿਤਾ ਨੇ ਤਬਰੇਜ਼ ਖ਼ਿਲਾਫ਼ ਰਿਪੋਰਟ ਦਰਜ ਕਰਵਾਈ ਹੈ। ਕੁੜੀ ਦੀ ਭਾਲ 'ਚ ਪੁਲਸ ਦੀ ਟੀਮ ਜਗ੍ਹਾ-ਜਗ੍ਹਾ ਛਾਪੇਮਾਰੀ ਕਰ ਰਹੀ ਹੈ। ਸਿੰਘ ਨੇ ਦੱਸਿਆ ਕਿ ਤਬਰੇਜ਼ ਦੀਆਂ ਗਤੀਵਿਧੀਆਂ ਸ਼ੱਕੀ ਪ੍ਰਤੀਤ ਹੁੰਦੀਆਂ ਹਨ ਅਤੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਿਤਾ ਦੀ ਮੌਤ ਦੇ ਸਦਮੇ 'ਚ ਪੁੱਤ ਨੇ ਵੀ ਤੋੜਿਆ ਦਮ, ਇਕੱਠੇ ਉੱਠੇ ਦੋ ਜਨਾਜ਼ੇ
NEXT STORY