ਭੋਪਾਲ (ਏਜੰਸੀ)- ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਡਾ. ਨਰੋਤਮ ਮਿਸ਼ਰਾ ਨੇ ਅੱਜ ਦੱਸਿਆ ਕਿ ਦਮੋਹ ਦੇ ਇਕ ਸਕੂਲ ਦੇ ਪੋਸਟਰ ’ਚ ਹਿੰਦੂ ਬੱਚੀਆਂ ਨੂੰ ਹਿਜਾਬ ਪਹਿਨੇ ਦਿਖਾਏ ਜਾਣ ਦੇ ਮਾਮਲੇ ’ਚ ਪੁਲਸ ਸੁਪਰਡੈਂਟ ਨੂੰ ਜਾਂਚ ਦੇ ਨਿਰਦੇਸ਼ ਦਿੱਤੇ ਗਏ ਹਨ। ਡਾ. ਮਿਸ਼ਰਾ ਨੇ ਦੱਸਿਆ ਕਿ ਦਮੋਹ ’ਚ ਸਥਾਨਕ ਗੰਗਾ ਜਮੁਨਾ ਸਕੂਲ ਦੇ ਪੋਸਟਰ ’ਚ ਹਿੰਦੂ ਬੱਚੀਆਂ ਨੂੰ ਹਿਜਾਬ ’ਚ ਦਿਖਾਉਣ ਦੇ ਮਾਮਲੇ ਦੀ ਜਾਂਚ ਜ਼ਿਲਾ ਸਿੱਖਿਆ ਅਧਿਕਾਰੀ ਤੋਂ ਕਰਵਾ ਲਈ ਗਈ ਹੈ। ਇਸ ਜਾਂਚ ’ਚ ਬੱਚੀਆਂ ਦੇ ਪਰਿਵਾਰਾਂ ਨੇ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਕੀਤੀ ਹੈ ਪਰ ਇਸ ਦੇ ਬਾਵਜੂਦ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਸੁਪਰਡੈਂਟ ਨੂੰ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਦੂਜੇ ਪਾਸੇ ਇਸ ਮਾਮਲੇ ’ਤੇ ਰਾਸ਼ਟਰੀ ਬਾਲ ਅਧਿਕਾਰ ਕਮਿਸ਼ਨ ਨੇ ਵੀ ਨੋਟਿਸ ਲਿਆ ਹੈ। ਕਮਿਸ਼ਨ ਦੇ ਪ੍ਰਧਾਨ ਪ੍ਰਿਯੰਕ ਕਾਨੂੰਨਗੋ ਨੇ ਟਵੀਟ ਕਰਦੇ ਹੋਏ ਦੱਸਿਆ ਕਿ ਸਕੂਲ ਵੱਲੋਂ ਹਿੰਦੂ ਅਤੇ ਹੋਰ ਗੈਰ-ਮੁਸਲਿਮ ਬੱਚੀਆਂ ਨੂੰ ਸਕੂਲ ਯੂਨੀਫਾਰਮ ਦੇ ਨਾਂ ’ਤੇ ਜ਼ਬਰੀ ਬੁਰਕਾ ਤੇ ਹਿਜਾਬ ਪਹਿਨਾਏ ਜਾਣ ਦੀ ਸ਼ਿਕਾਇਤ ਮਿਲੀ ਹੈ। ਇਸ ਪਾਸੇ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਜ਼ਰੂਰੀ ਕਾਰਵਾਈ ਲਈ ਜ਼ਿਲਾ ਕਲੈਕਟਰ ਤੇ ਪੁਲਸ ਸੁਪਰਡੈਂਟ ਨੂੰ ਨਿਰਦੇਸ਼ ਦਿੱਤੇ ਜਾ ਰਹੇ ਹਨ। ਦਮੋਹ ਜ਼ਿਲੇ ਦੇ ਇਕ ਸਕੂਲ ਵੱਲੋਂ ਪਿਛਲੇ ਦਿਨੀਂ ਇਕ ਪੋਸਟਰ ਜਾਰੀ ਕੀਤਾ ਗਿਆ ਸੀ। ਇਸ ਪੋਸਟਰ ’ਚ ਸਕੂਲ ਦੇ ਐੱਮ. ਪੀ. ਬੋਰਡ ਟਾਪਰ ਬੱਚਿਆਂ ਦਾ ਜ਼ਿਕਰ ਸੀ, ਜਿਸ ’ਚ ਕਈ ਹਿੰਦੂ ਲੜਕੀਆਂ ਨੂੰ ਵੀ ਹਿਜਾਬ ਪਹਿਨੇ ਦਿਖਾਇਆ ਗਿਆ ਸੀ। ਇਹ ਪੋਸਟਰ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਕੁਝ ਸਮਾਜਿਕ ਸੰਗਠਨਾਂ ਨੇ ਇਸ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਇਹ ਮਾਮਲਾ ਸੁਰਖੀਆਂ ’ਚ ਆਇਆ।
ਜੰਮੂ-ਕਸ਼ਮੀਰ: BSF ਨੇ ਪਾਕਿਸਤਾਨੀ ਘੁਸਪੈਠੀਏ ਨੂੰ ਕੀਤਾ ਢੇਰ
NEXT STORY