ਸਾਂਬਾ/ਜੰਮੂ (ਭਾਸ਼ਾ)- ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਵਿੱਚ ਅੰਤਰਰਾਸ਼ਟਰੀ ਸਰਹੱਦ (ਆਈ.ਬੀ.) 'ਤੇ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਬੁੱਧਵਾਰ ਦੇਰ ਰਾਤ ਇੱਕ ਸ਼ੱਕੀ ਪਾਕਿਸਤਾਨੀ ਘੁਸਪੈਠੀਏ ਨੂੰ ਗੋਲੀ ਮਾਰ ਦਿੱਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਹ ਘਟਨਾ ਸਾਂਬਾ ਸੈਕਟਰ 'ਚ ਮੰਗੂ ਚੱਕ ਸਰਹੱਦੀ ਚੌਕੀ (ਬੀ.ਓ.ਪੀ.) ਨੇੜੇ ਤੜਕੇ 2.50 ਵਜੇ ਵਾਪਰੀ।
ਇਹ ਵੀ ਪੜ੍ਹੋ: ਪੰਜਾਬ ਭਰ ਦੀਆਂ ਅਦਾਲਤਾਂ 1 ਤੋਂ 30 ਜੂਨ ਤਕ ਰਹਿਣਗੀਆਂ ਬੰਦ, ਜਾਣੋ ਵਜ੍ਹਾ
ਸੀਮਾ ਸੁਰੱਖਿਆ ਬਲ ਦੇ ਬੁਲਾਰੇ ਨੇ ਦੱਸਿਆ, ''ਅੱਜ ਤੜਕੇ ਬੀ.ਐੱਸ.ਐੱਫ. ਦੇ ਜਵਾਨਾਂ ਨੇ ਸਾਂਬਾ ਖੇਤਰ ਵਿੱਚ ਪਾਕਿਸਤਾਨ ਵਾਲੇ ਪਾਸੇ ਤੋਂ ਅੰਤਰਰਾਸ਼ਟਰੀ ਸਰਹੱਦ ਪਾਰ ਕਰਨ ਵਾਲੇ ਇੱਕ ਵਿਅਕਤੀ ਦੀ ਸ਼ੱਕੀ ਗਤੀਵਿਧੀ ਦੇਖੀ। ਫੋਰਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਸਰਹੱਦੀ ਵਾੜ ਵੱਲ ਵਧਦਾ ਰਿਹਾ, ਜਿਸ ਤੋਂ ਬਾਅਦ ਫ਼ੌਜੀਆਂ ਨੂੰ ਗੋਲੀਬਾਰੀ ਕਰਨੀ ਪਈ, ਜਿਸ ਵਿੱਚ ਉਸਦੀ ਮੌਤ ਹੋ ਗਈ।'' ਉਨ੍ਹਾਂ ਕਿਹਾ ਕਿ ਲਾਸ਼ ਅੱਗੇ ਵਾਲੇ ਖੇਤਰ ਵਿੱਚ ਹੋਣ ਕਾਰਨ ਬੀ.ਐੱਸ.ਐੱਫ ਨੇ ਸਾਂਬਾ ਸੈਕਟਰ ਵਿੱਚ ਅੰਤਰਰਾਸ਼ਟਰੀ ਸਰਹੱਦ 'ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।
ਇਹ ਵੀ ਪੜ੍ਹੋ: ਘਰੇਲੂ ਝਗੜੇ ਨੇ ਧਾਰਿਆ ਖ਼ੂਨੀ ਰੂਪ, ਪਿਓ ਨੇ ਧੀ 'ਤੇ ਚਾਕੂ ਨਾਲ ਕੀਤੇ 25 ਵਾਰ, ਦਿੱਤੀ ਬੇਰਹਿਮ ਮੌਤ
ਘਰੇਲੂ ਝਗੜੇ ਨੇ ਧਾਰਿਆ ਖ਼ੂਨੀ ਰੂਪ, ਪਿਓ ਨੇ ਧੀ 'ਤੇ ਚਾਕੂ ਨਾਲ ਕੀਤੇ 25 ਵਾਰ, ਦਿੱਤੀ ਬੇਰਹਿਮ ਮੌਤ
NEXT STORY