ਭੋਪਾਲ (ਵਾਰਤਾ)– ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੇ ਅੱਜ ਯਾਨੀ ਕਿ ਬੁੱਧਵਾਰ ਨੂੰ ‘ਦਿ ਕਸ਼ਮੀਰ ਫਾਈਲਸ’ ਫਿਲਮ ਦੇ ਬਹਾਨੇ ਭਾਜਪਾ ਪਾਰਟੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤੰਜ਼ ਕੱਸਿਆ ਹੈ। ਉਨ੍ਹਾਂ ਕਿਹਾ ਕਿ ਨਫ਼ਰਤ ਨਾਲ ਅਸ਼ਾਂਤੀ ਫੈਲਦੀ ਹੈ ਅਤੇ ਜੋ ਹਿੰਦੂ, ਮੁਸਲਿਮ ਦੇਸ਼ਾਂ ’ਚ ਰੋਜ਼ੀ-ਰੋਟੀ ਕਮਾਉਣ ਗਏ ਹਨ, ਉਨ੍ਹਾਂ ਬਾਰੇ ਕਦੇ ਸੋਚਿਆ ਹੈ ਕੀ?
ਦਿਗਵਿਜੇ ਨੇ ਲੜੀਵਾਰ ਟਵੀਟ ’ਚ ਕਿਹਾ ਕਿ ਜਦੋਂ ਕਸ਼ਮੀਰੀ ਪੰਡਿਤਾਂ ਦਾ ਪਲਾਇਨ ਹੋਇਆ, ਉਦੋਂ ਕਾਂਗਰਸ ਵਿਰੋਧੀ ਧਿਰ ’ਚ ਸੀ। ਵਿਸ਼ਵਨਾਥ ਪ੍ਰਤਾਪ ਸਿੰਘ ਦੀ ਜਨਤਾ ਦਲ ਦੀ ਸਰਕਾਰ ਨੂੰ ਭਾਜਪਾ ਦਾ ਸਮਰਥਨ ਸੀ। ਮੁਫ਼ਤੀ ਮੁਹੰਮਦ ਸਈਦ ਸਾਹਿਬ ਗ੍ਰਹਿ ਮੰਤਰੀ ਸਨ। ਜਗਮੋਹਨ ਰਾਜਪਾਲ ਸਨ। ਫਿਰ ਕਾਂਗਰਸ ਨੂੰ ਕਿਉਂ ਕੋਸ ਰਹੇ ਹੋ?
ਇਸ ਤੋਂ ਬਾਅਦ ਦਿਗਵਿਜੇ ਨੇ ਖ਼ੁਦ ਹੀ ਜਵਾਬ ਦਿੰਦੇ ਹੋਏ ਕਿਹਾ, ‘ਕਿਉਂਕਿ ਭਾਜਪਾ ਅਤੇ ਪ੍ਰਧਾਨ ਮੰਤਰੀ ਮੋਦੀ ਕਾਂਗਰਸ ਤੋਂ ਡਰਦੇ ਹਨ। ਦੇਸ਼ ’ਚ ਨਫ਼ਰਤ ਫੈਲਾ ਕੇ ਸਿਆਸੀ ਰੋਟੀਆਂ ਸੇਕਣਾ ਇਕ ਮਾਤਰ ਉਦੇਸ਼ ਹੈ। ਨਫ਼ਰਤ ਨਾਲ ਹਿੰਸਾ ਪੈਦਾ ਹੁੰਦੀ ਹੈ ਅਤੇ ਦੇਸ਼ ’ਚ ਅਸ਼ਾਂਤੀ ਫੈਲਦੀ ਹੈ। ਜੋ ਹਿੰਦੂ ਮੁਸਲਿਮ ਦੇਸ਼ਾਂ ’ਚ ਰੋਜ਼ੀ-ਰੋਟੀ ਕਮਾ ਰਹੇ ਹਨ, ਉਨ੍ਹਾਂ ਬਾਰੇ ਤੁਸੀਂ ਕਦੇ ਸੋਚਿਆ ਹੈ ਕੀ?
ਹਿਜਾਬ ਮਾਮਲਾ: ਕਰਨਾਟਕ ਹਾਈਕੋਰਟ ਦੇ ਫ਼ੈਸਲੇ 'ਤੇ ਪਾਕਿ ਨੂੰ ਲੱਗੀਆਂ ਮਿਰਚਾਂ, ਦਿੱਤਾ ਇਹ ਬਿਆਨ
NEXT STORY