ਹਿਸਾਰ- ਹਿਸਾਰ ਜ਼ਿਲ੍ਹਾ ਕੋਰਟ ਕੰਪਲੈਕਸ ਦੇ ਬਾਹਰ ਗੈਂਗਸਟਰ ਵਿਨੋਦ ਪੰਨੂ ਉਰਫ਼ ਕਾਣਾ ਦੇ ਕਤਲ ਮਾਮਲੇ 'ਚ ਵੱਡਾ ਮੋੜ ਆਇਆ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਦਮਾਸ਼ਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰ ਕੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਸੋਸ਼ਲ ਮੀਡੀਆ 'ਤੇ ਜਾਰੀ ਕੀਤੀ ਗਈ ਪੋਸਟ 'ਚ ਅਨਿਲ ਪੰਡਿਤ ਅਤੇ ਹਿਮਾਂਸ਼ੂ ਸੋਨੀਪਤ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਰੋਹਿਤ ਸੋਨੀਪਤ ਅਤੇ ਹਰਮਨ ਸੰਧੂ ਦੇ ਕਹਿਣ 'ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੋਸਟ ਦੇ ਮਾਧਿਅਮ ਨਾਲ ਵਿਰੋਧੀਆਂ ਨੂੰ ਖੁੱਲ੍ਹੇਆਮ ਧਮਕੀ ਦਿੰਦੇ ਹੋਏ ਲਿਖਿਆ ਗਿਆ ਕਿ ''ਕੰਨ ਖੋਲ੍ਹ ਕੇ ਸੁਣ ਲਵੋ, ਟਾਈਮ ਰਹਿੰਦੇ ਸੁਧਰ ਜਾਓ ਨਹੀਂ ਤਾਂ ਸਾਰਿਆਂ ਦਾ ਇਹੀ ਅੰਜਾਮ ਹੋਵੇਗਾ।''

ਦੱਸਣਯੋਗ ਹੈ ਕਿ ਵੀਰਵਾਰ ਦੁਪਹਿਰ ਨੂੰ ਕੋਰਟ 'ਚ ਪੇਸ਼ੀ ਤੋਂ ਬਾਹਰ ਨਿਕਲ ਰਹੇ ਗੈਂਗਸਟਰ ਵਿਨੋਦ ਪੰਨੂ 'ਤੇ ਬਾਈਕ ਸਵਾਰ ਬਦਮਾਸ਼ਾਂ ਨੇ ਫਾਇਰਿੰਗ ਕਰ ਦਿੱਤੀ ਸੀ। ਕਰੀਬ 10 ਤੋਂ 14 ਰਾਊਂਡ ਚੱਲੀਆਂ ਗੋਲੀਆਂ ਨਾਲ ਵਿਨੋਦ ਪੰਨੂ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ ਹਸਪਤਾਲ ਲਿਜਾਉਣ 'ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਵਿਨੋਦ ਪੰਨੂ 'ਤੇ ਕਤਲ ਸਮੇਤ 30 ਤੋਂ ਵੱਧ ਅਪਰਾਧਕ ਮਾਮਲੇ ਦਰਜ ਹਨ। ਘਟਨਾ ਦੇ ਤੁਰੰਤ ਬਾਅਦ ਮੌਕੇ 'ਤੇ ਮੌਜੂਦ ਲੋਕਾਂ ਅਤੇ ਪੁਲਸ ਨੇ ਇਕ ਹਮਲਾਵਰ ਨੂੰ ਮੌਕੇ 'ਤੇ ਫੜ ਲਿਆ ਸੀ। ਪੁਲਸ ਦੀ ਸਾਈਬਰ ਸੈੱਲ ਅਤੇ ਸਪੈਸ਼ਲ ਟੀਮਾਂ ਵਾਇਰਲ ਪੋਸਟ ਅਤੇ ਸੋਸ਼ਲ ਮੀਡੀਆ ਅਕਾਊਂਟਸ ਦੀ ਜਾਂਚ 'ਚ ਜੁਟ ਗਈਆਂ ਹਨ ਤਾਂ ਕਿ ਸਾਜਿਸ਼ 'ਚ ਸ਼ਾਮਲ ਹੋਰ ਗੈਂਗਸਟਰਾਂ ਤੱਕ ਪਹੁੰਚਿਆ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਤਿੰਨ ਭਾਸ਼ਾ ਨੀਤੀ ਕਾਰਨ ਬੱਚਿਆਂ ’ਤੇ ਨਹੀਂ ਪੈਣਾ ਚਾਹੀਦਾ ਦਬਾਅ : ਸੁਪਰੀਮ ਕੋਰਟ
NEXT STORY