ਜੰਮੂ ਕਸ਼ਮੀਰ — ਸ਼੍ਰੀਨਗਰ ਸਥਿਤ ਇਤਿਹਾਸਕ ਜ਼ਾਮਾ ਮਸਜਿਦ ਨੂੰ ਵੀਰਵਾਰ ਨੂੰ ਵੱਖਵਾਦੀਆਂ ਦੀ ਹੜਤਾਲ ਕਾਰਨ ਬੰਦ ਕਰ ਦਿੱਤਾ ਗਿਆ ਹੈ ਅਤੇ ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰਨ ਜਾ ਰਹੇ ਪ੍ਰਧਾਨ ਯਾਸੀਨ ਮਲਿਕ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਜੰਮੂ ਕਸ਼ਮੀਰ 'ਚ ਰਾਜਪਾਲ ਸ਼ਾਸਨ ਲਾਗੂ ਹੋ ਗਿਆ ਹੈ, ਜਿਸ ਦੇ ਬਾਅਦ ਹੁਣ ਵੱਖਵਾਦੀਆਂ 'ਤੇ ਕਾਰਵਾਈ ਤੇਜ਼ ਹੋ ਗਈ ਹੈ।
ਗ੍ਰਹਿ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਰਮਜ਼ਾਨ ਦੌਰਾਨ ਜੰਗਬੰਦੀ ਦੇ ਬਾਵਜੂਦ ਅੱਤਵਾਦੀ ਘਟਨਾਵਾਂ 'ਚ 265 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ। ਸੂਤਰਾਂ ਮੁਤਾਬਕ ਇਸ ਦੇ ਪਿੱਛੇ ਕੱਟੜਪੰਥੀ ਤਾਕਤਾਂ ਦਾ ਮਜ਼ਬੂਤ ਹੋਣ ਨੂੰ ਇਕ ਕਾਰਨ ਮੰਨਿਆ ਜਾ ਰਿਹਾ ਹੈ। ਬੀ.ਜੇ.ਪੀ ਮਹਾਸਕੱਤਰ ਰਾਮ ਮਾਧਵ ਨੇ ਸਮਰਥਨ ਵਾਪਸੀ ਤੋਂ ਪਹਿਲੇ ਪ੍ਰੈਸ ਕਾਨਫਰੰਸ ਦੌਰਾਨ ਇਸ ਗੱਲ ਦੀ ਪੁਸ਼ਟੀ ਕੀਤੀ ਸੀ।
ਸ਼੍ਰੀਨਗਰ 'ਚ ਵੱਖਵਾਦੀ ਨੇਤਾ ਯਾਸੀਨ ਮਲਿਕ ਨੂੰ ਜੰਮੂ ਕਸ਼ਮੀਰ ਪੁਲਸ ਨੇ ਵੀਰਵਾਰ ਸਵੇਰੇ ਹਿਰਾਸਤ 'ਚ ਲਿਆ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਕੁਝ ਹੋਰ ਵੱਖਵਾਦੀਆਂ 'ਤੇ ਐਕਸ਼ਨ ਲੈਂਦੇ ਹੋਏ ਨਜ਼ਰਬੰਦ ਜਾਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ। 28 ਜੂਨ ਨੂੰ ਅਮਰਨਾਥ ਯਾਤਰਾ ਵੀ ਸ਼ੁਰੂ ਹੋ ਰਹੀ ਹੈ। ਅਜਿਹੇ 'ਚ ਅੱਤਵਾਦੀ ਹਮਲਿਆਂ ਦੇ ਸ਼ੱਕ ਨੂੰ ਦੇਖਦੇ ਹੋਏ ਅਲਰਟ ਕੀਤਾ ਗਿਆ ਹੈ। ਕਸ਼ਮੀਰ ਦੇ ਸੰਪਾਦਕ ਸ਼ੁਜਾਤ ਬੁਖਾਰੀ ਅਤੇ ਸੈਨਾ ਦੇ ਜਵਾਨ ਔਰੰਗਜ਼ੇਬ ਦੇ ਕਤਲ ਦੇ ਬਾਅਦ ਭਾਰਤੀ ਜਨਤਾ ਪਾਰਟੀ ਨੇ ਮੰਗਲਵਾਰ ਦੁਪਹਿਰ ਪੀਪਲਸ ਡੈਮੋਕ੍ਰੈਟਿਕ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਸੀ। ਮਹਿਬੂਬਾ ਮੁਫਤੀ ਦੇ ਅਸਤੀਫੇ ਦੇ ਬਾਅਦ ਰਾਜਪਾਲ ਸ਼ਾਸਨ ਦੀ ਸਿਫਾਰਿਸ਼ ਨੂੰ ਰਾਸ਼ਟਰਪਤੀ ਨੇ ਮਨਜ਼ੂਰੀ ਦੇ ਦਿੱਤੀ। ਇਸ ਦੇ ਨਾਲ ਹੀ ਰਾਜ 'ਚ ਅਗਲੇ 6 ਮਹੀਨੇ ਲਈ ਰਾਜਪਾਲ ਸ਼ਾਸਨ ਲਾਗੂ ਹੋ ਗਿਆ ਹੈ।
ਵੀਰੱਪਨ ਨੂੰ ਖਤਮ ਕਰਨ ਵਾਲੇ ਪੁਲਸ ਅਧਿਕਾਰੀ ਨੂੰ ਮਿਲੀ ਕਸ਼ਮੀਰ 'ਚ ਖਾਸ ਜਿੰਮੇਵਾਰੀ
NEXT STORY