ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਦੇ ਅਨੰਤਨਗ 'ਚ ਸ਼ੁੱਕਰਵਾਰ ਨੂੰ ਹਿਜ਼ਬੁਲ ਦਾ ਇਕ ਅੱਤਵਾਦੀ ਮਾਰਿਆ ਗਿਆ। ਅਧਿਕਾਰੀਆਂ ਨੇ ਕਿਹਾ ਕਿ ਕਥਿਤ ਤੌਰ 'ਤੇ ਇਹ ਅੱਤਵਾਦੀ ਇੰਸਪੈਕਟਰ ਮੁਹੰਮਦ ਅਸ਼ਰਫ਼ ਭੱਟ, ਕੁਲਗਾਮ ਦੇ ਤਿੰਨ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਅਤੇ ਇਕ ਸਰਪੰਚ ਦੇ ਕਤਲ ਸਮੇਤ ਕਈ ਘਟਨਾਵਾਂ 'ਚ ਸ਼ਾਮਲ ਸੀ। ਸੁਰੱਖਿਆ ਫ਼ੋਰਸਾਂ ਨੂੰ ਬਿਜਬੇਹਰਾ ਦੇ ਮੋਮਿਨਹਾਲ ਅਰਵਾਨੀ ਖੇਤਰ ਦੇ ਪਿੰਡ 'ਚ ਇਕ ਅੱਤਵਾਦੀ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਸੁਰੱਖਿਆ ਫ਼ੋਰਸਾਂ ਦੀ ਸਾਂਝੀ ਮੁਹਿੰਮ 'ਚ ਅੱਤਵਾਦੀ ਦੀ ਮੌਤ ਹੋਈ।
ਇਹ ਵੀ ਪੜ੍ਹੋ : ਕੀ 31 ਦਸੰਬਰ ਤੱਕ ਭਾਰਤ ਬੰਦ ਦਾ ਕੀਤਾ ਗਿਆ ਹੈ ਐਲਾਨ? ਜਾਣੋ ਇਸ ਵਾਇਰਲ ਸੰਦੇਸ਼ ਦੀ ਪੂਰੀ ਸੱਚਾਈ
ਸੁਰੱਖਿਆ ਫ਼ੋਰਸਾਂ ਵਲੋਂ ਤਲਾਸ਼ੀ ਮੁਹਿੰਮ 'ਚ ਅੱਤਵਾਦੀ ਦਾ ਪਤਾ ਲੱਗਣ 'ਤੇ ਪਹਿਲਾਂ ਉਸ ਨੂੰ ਆਤਮਸਮਰਪਣ ਦਾ ਮੌਕਾ ਦਿੱਤਾ ਗਿਆ। ਅੱਤਵਾਦੀ ਨੇ ਆਤਮਸਮਰਪਣ ਨਹੀਂ ਕੀਤਾ ਅਤੇ ਸੁਰੱਖਿਆ ਫ਼ੋਰਸਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਦੇ ਜਵਾਬ 'ਚ ਸੁਰੱਖਿਆ ਫ਼ੋਰਸਾਂ ਨੇ ਜਵਾਬੀ ਕਾਰਵਾਈ ਕੀਤੀ। ਪੁਲਸ ਅਧਿਕਾਰੀ ਨੇ ਕਿਹਾ ਕਿ ਅੱਤਵਾਦੀ ਕੋਲੋਂ ਇਕ ਏ.ਕੇ. 47 ਰਾਈਫ਼ਲ, 2 ਮੈਗਜ਼ੀਨ, 40 ਏ.ਕੇ. ਮੈਗਜ਼ੀਨ ਅਤੇ ਇਕ ਗ੍ਰਨੇਡ ਬਰਾਮਦ ਕੀਤਾ ਗਿਆ। ਪੁਲਸ ਰਿਕਾਰਡ ਅਨੁਸਾਰ ਮਾਰਿਆ ਗਿਆ ਅੱਤਵਾਦੀ ਕਈ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਰਿਹਾ ਹੈ। ਉਹ ਪਿਛਲੇ ਸਾਲ 19 ਅਕਤੂਬਰ ਨੂੰ ਅਨੰਤਨਾਗ ਦੇ ਚੰਦਪੋਰਾ ਕਨੇਲਵਾਨ 'ਚ ਪੁਲਸ ਇੰਸਪੈਕਟਰ ਮੁਹੰਮਦ ਅਸ਼ਰਫ਼ ਭੱਟ ਦੇ ਕਤਲ 'ਚ ਵੀ ਸ਼ਾਮਲ ਸੀ। ਅਧਿਕਾਰੀ ਨੇ ਕਿਹਾ,''ਇਹ ਪਿਛਲੇ ਸਾਲ 29 ਅਕਤੂਬਰ ਨੂੰ ਵਾਈਕੇ ਪੋਰਾ ਕੁਲਗਾਮ 'ਚ ਤਿੰਨ ਭਾਜਪਾ ਵਰਕਰਾਂ ਦੇ ਕਤਲ ਸਮੇਤ ਇਸ ਸਾਲ 9 ਅਗਸਤ ਨੂੰ ਅਨੰਤਨਾਗ ਦੇ ਲਾਲ ਚੌਕ 'ਤੇ ਇਕ ਭਾਜਪਾ ਸਰਪੰਚ ਅਤੇ ਉਨ੍ਹਾਂ ਦੀ ਪਤਨੀ ਦੇ ਕਤਲ 'ਚ ਸ਼ਾਮਲ ਸੀ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਦਿੱਲੀ ਧਰਨਾ ਦੇਣ ਗਏ ਰਾਜਾ ਵੜਿੰਗ 'ਤੇ ਮਨੀਸ਼ ਸਿਸੋਦੀਆ ਨੇ ਚੁੱਕੇ ਵੱਡੇ ਸਵਾਲ
NEXT STORY