ਰਾਂਚੀ - ਦੇਸ਼ਭਰ ਵਿੱਚ ਸੋਮਵਾਰ ਨੂੰ ਹੋਲੀ ਦਾ ਤਿਉਹਾਰ ਮਨਾਇਆ ਗਿਆ ਪਰ ਝਾਰਖੰਡ ਦੇ ਬੋਕਾਰੋ ਜ਼ਿਲ੍ਹੇ ਵਿੱਚ ਇੱਕ ਪਿੰਡ ਹੈ, ਜਿੱਥੇ ਪਿਛਲੇ 200 ਸਾਲਾਂ ਤੋਂ ਹੋਲੀ ਨਹੀਂ ਖੇਡੀ ਗਈ। ਦੁਰਗਾਪੁਰ ਨਾਮ ਦੇ ਇਸ ਪਿੰਡ ਦੇ ਲੋਕ ਮੰਨਦੇ ਹਨ ਕਿ ਇੱਥੇ ਰੰਗਾਂ ਦਾ ਤਿਉਹਾਰ ਖੁਸ਼ੀਆਂ ਦਾ ਪੈਗਾਮ ਨਹੀਂ, ਸਗੋਂ ਮੌਤ ਦਾ ਪੈਗਾਮ ਲੈ ਕੇ ਆਉਂਦਾ ਹੈ। ਪਿੰਡ ਵਿੱਚ ਰੰਗ ਅਤੇ ਗੁਲਾਲ ਉੱਡਦੇ ਹੀ ਮੌਤਾਂ ਹੋਣ ਲੱਗਦੀਆਂ ਹਨ। ਸਦੀਆਂ ਤੋਂ ਦੁਰਗਾਪੁਰ ਵਿੱਚ ਹੋਲੀ ਨਹੀਂ ਖੇਡੀ ਗਈ। ਇਹ ਪਰੰਪਰਾ ਅੱਜ ਤੱਕ ਜਾਰੀ ਹੈ।
ਜਿੱਥੇ ਅੱਜ ਪੂਰਾ ਦੇਸ਼ ਹੋਲੀ ਦੇ ਰੰਗਾਂ ਨਾਲ ਭਰ ਗਿਆ ਸੀ, ਉਥੇ ਹੀ ਬੋਕਾਰੋ ਦੇ ਦੁਰਗਾਪੁਰ ਪਿੰਡ ਵਿੱਚ ਸਾਂਤੀ ਦਾ ਮਾਹੌਲ ਹੈ। ਇਸ ਪੰਚਾਇਤ ਦੇ ਲੋਕ ਇਸ ਦਿਨ ਦਹਿਸ਼ਤ ਵਿੱਚ ਜਿਉਂਦੇ ਹਨ ਅਤੇ ਅਰਦਾਸ ਕਰਦੇ ਹਨ ਕਿ ਕੋਈ ਅਣਜਾਨੇ ਵਿੱਚ ਵੀ ਇਸ ਪਿੰਡ ਵਿੱਚ ਹੋਲੀ ਖੇਡ ਕੇ ਨਾ ਚਲਾ ਜਾਵੇ। ਇੱਥੇ ਦੇ ਲੋਕ ਪੂਰੇ ਦਿਨ ਇਸ ਦੀ ਨਿਗਰਾਨੀ ਕਰਦੇ ਰਹਿੰਦੇ ਹਨ। ਹੋਲੀ ਨਹੀਂ ਖੇਡਣ ਦੀ ਪਰੰਪਰਾ ਨੂੰ ਅੱਜ ਵੀ ਦੁਰਗਾਪੁਰ ਦੇ ਲੋਕ ਕਾਇਮ ਰੱਖੇ ਹੋਏ ਹਨ। ਦੁਰਗਾਪੁਰ ਦੇ ਲੋਕ ਹੋਲੀ ਵਿੱਚ ਰੰਗ-ਗੁਲਾਲ ਨਹੀਂ ਖੇਡਦੇ ਪਰ ਹੋਲੀ ਦੇ ਦਿਨ ਸਾਰੇ ਪਿੰਡ ਦੇ ਲੋਕ ਪੂਰੀ ਖੁਸ਼ੀ ਨਾਲ ਬਾਕੀ ਸਾਰੀ ਪਰੰਪਰਾ ਨਿਭਾਉਂਦੇ ਹਨ।
ਦੱਸ ਦਈਏ ਕਿ ਬੋਕਾਰੋ ਜ਼ਿਲ੍ਹੇ ਦੇ ਕਸਮਾਰ ਪ੍ਰਖੰਡ ਦੇ ਅਨੁਸਾਰ ਦੁਰਗਾਪੁਰ ਇੱਕ ਪੰਚਾਇਤ ਹੈ। ਇਸ ਪੰਚਾਇਤ ਦੇ ਤਹਿਤ 11 ਟੋਲੇ ਆਉਂਦੇ ਹਨ। ਜਿਸ ਵਿੱਚ ਲਲਮਟੀਆ, ਹਰਲਾਡੀਹ, ਬੂਟੀਟਾਂੜ, ਕਮਾਰਹੀਰ, ਚਡਰਿਆ, ਪਰਚਾਟੋਲਾ, ਤੀਲਸਤਰਿਆ, ਡੁਂਡਾਡੀਹ, ਕੁਸੁਮਟਾਂੜ, ਬਰਵਾਟੋਲਾ ਅਤੇ ਕਰੁਜਾਰਾ ਟੋਲਾ ਸ਼ਾਮਲ ਹਨ। ਸਭ ਦੀ ਜਨਸੰਖਿਆ 10 ਹਜ਼ਾਰ ਦੇ ਕਰੀਬ ਹੈ, ਜਿੱਥੇ ਹਰ ਜਾਤੀ-ਧਰਮ ਦੇ ਲੋਕ ਆਪਸੀ ਭਾਈਾਰੇ ਨਾਲ ਰਹਿੰਦੇ ਹਨ ਪਰ ਇਸ ਪਿੰਡ ਵਿੱਚ ਸਦੀਆਂ ਤੋਂ ਹੋਲੀ ਦੇ ਤਿਉਹਾਰ 'ਤੇ ਰੰਗ-ਗੁਲਾਲ ਨਹੀਂ ਖੇਡਣ ਦੀ ਪਰੰਪਰਾ ਚੱਲੀ ਆ ਰਹੀ ਹੈ, ਜੋ ਅੱਜ ਵੀ ਜਾਰੀ ਹੈ।
ਇਹ ਵੀ ਪੜ੍ਹੋ- ਮਹਿਬੂਬਾ ਮੁਫਤੀ ਨੂੰ ਝਟਕਾ, ਜੰਮੂ-ਕਸ਼ਮੀਰ ਪੁਲਸ ਨੇ ਪਾਸਪੋਰਟ ਲਈ ਮਨਜ਼ੂਰੀ ਦੇਣ ਤੋਂ ਕੀਤਾ ਇਨਕਾਰ
ਪਿੰਡ ਦੇ ਬਜ਼ੁਰਗ ਕਾਰਤਿਕ ਮਹਤੋ (93), ਭਗਵਾਨ ਦਾਸ ਮਹਤੋ (85) ਆਸ਼ੁਤੋਸ਼ ਮਹਤੋ (70) ਆਦਿ ਮੁਤਾਬਕ ਪੂਰਵਜਾਂ ਨੇ ਉਨ੍ਹਾਂ ਨੂੰ ਇਸ ਬਾਰੇ ਕੁੱਝ ਗੱਲਾਂ ਦੱਸੀਆਂ ਹਨ। ਜਿਸ ਦੇ ਮੁਤਾਬਕ, ਸਦੀਆਂ ਪਹਿਲਾਂ ਦੁਰਗਾਪੁਰ ਰਾਜਾ ਦੁਰਗਾ ਦੇਵ ਦੀ ਰਿਆਸਤ ਹੋਇਆ ਕਰਦੀ ਸੀ। ਇੱਕ ਦਿਨ ਰਾਜਾ ਦੁਰਗਾ ਦੇਵ ਦੇ ਮਹਲ ਵਿੱਚ ਨਾਚ ਹੋ ਰਿਹਾ ਸੀ, ਉਸੇ ਸਮੇਂ ਰਾਮਗੜ੍ਹ ਦੇ ਰਾਜਾ ਦਲੇਰ ਸਿੰਘ ਦੇ ਦੋ ਘੁੜਸਵਾਰ ਫੌਜੀ ਪੱਛਮੀ ਬੰਗਾਲ ਦੇ ਝਾਲਦਾ ਬਾਜ਼ਾਰ ਤੋਂ ਰਾਣੀ ਲਈ ਸਾੜ੍ਹੀ ਲੈ ਕੇ ਦੁਰਗਾਪੁਰ ਦੇ ਰਸਤੇ ਰਾਮਗੜ੍ਹ ਪਰਤ ਰਹੇ ਸਨ।
ਉਦੋਂ ਰਾਜਾ ਦੁਰਗਾ ਦੇਵ ਦੀ ਨਜ਼ਰ ਘੁੜਸਵਾਰਾਂ 'ਤੇ ਪਈ ਅਤੇ ਉਨ੍ਹਾਂ ਨੇ ਦੋਨਾਂ ਨੂੰ ਆਪਣੇ ਦਰਬਾਰ ਵਿੱਚ ਬੁਲਾਇਆ। ਰਾਜਾ ਨੇ ਸੈਨਿਕਾਂ ਤੋਂ ਸਾੜ੍ਹੀ ਲੈ ਕੇ ਨਾਚ ਕਰਨ ਵਾਲੀ ਨੂੰ ਪੁਆ ਦਿੱਤਾ ਅਤੇ ਫਿਰ ਨਾਚ ਕਰਵਾਉਣ ਤੋਂ ਬਾਅਦ ਸਾੜ੍ਹੀ ਵਾਪਸ ਸੈਨਿਕਾਂ ਨੂੰ ਦੇ ਦਿੱਤੀ। ਪਿੰਡ ਵਾਸੀਆਂ ਮੁਤਾਬਕ, ਜਦੋਂ ਰਾਮਗੜ੍ਹ ਦੇ ਰਾਜਾ ਨੂੰ ਇਸ ਬਾਰੇ ਖ਼ਬਰ ਲੱਗੀ ਤਾਂ ਉਨ੍ਹਾਂ ਨੇ ਹੋਲੀ ਦੇ ਦਿਨ ਹੀ ਦੁਰਗਾ ਦੇਵ ਦੀ ਹੱਤਿਆ ਕਰ ਦਿੱਤੀ।
ਪਿੰਡ ਵਾਸੀਆਂ ਦੀ ਮਾਨਤਾ ਹੈ ਕਿ ਉਦੋਂ ਤੋਂ ਲੈ ਕੇ ਅੱਜ ਤੱਕ ਹੋਲੀ ਦੇ ਦਿਨ ਉਸ ਰਾਜਾ ਕਿ ਆਤਮਾ ਭਟਕਦੀ ਹੈ। ਹੋਲੀ ਮਨਾਉਣ ਵਾਲਿਆਂ ਨੂੰ ਆਪਣਾ ਨਿਸ਼ਾਨਾ ਬਣਾਉਂਦੀ ਹੈ। ਵਿਅਕਤੀਆਂ ਦੀ ਮੌਤ ਦੇ ਨਾਲ-ਨਾਲ ਜਾਨਵਰਾਂ ਦੀ ਵੀ ਮੌਤ ਹੋਣ ਲੱਗਦੀ ਹੈ। ਉਦੋਂ ਤੋਂ ਰਾਜਾ ਦੀ ਮੌਤ ਦੇ ਸੋਗ ਅਤੇ ਡਰ ਤੋਂ ਦੁਰਗਾਪੁਰ ਵਿੱਚ ਹੋਲੀ ਦਾ ਤਿਉਹਾਰ ਨਹੀਂ ਮਨਾਇਆ ਜਾਂਦਾ ਹੈ।
ਪਿੰਡ ਵਾਸੀਆਂ ਅਨੁਸਾਰ, ਸਾਲਾਂ ਪਹਿਲਾਂ ਦੁਰਗਾਪੁਰ ਵਿੱਚ ਇੱਕ ਪਰਿਵਾਰ ਨੇ ਹੋਲੀ ਖੇਡੀ ਸੀ, ਜਿਸ ਦਾ ਨਤੀਜਾ ਇਹ ਹੋਇਆ ਕਿ ਪੂਰੇ ਪਿੰਡ ਵਿੱਚ ਮਹਾਮਾਰੀ ਫੈਲ ਗਈ। ਕਈ ਲੋਕਾਂ ਦੀ ਜਾਨ ਚੱਲੀ ਗਈ। ਜਾਨਵਰਾਂ ਦੀ ਵੀ ਮੌਤ ਹੋ ਗਈ ਸੀ। ਹਾਲਾਂਕਿ, ਹੋਲੀ ਨਾ ਮਨਾਉਣਾ ਸਿਰਫ ਪਿੰਡ ਦੀ ਸਰਹੱਦ ਤੱਕ ਹੀ ਪਾਬੰਦੀਸ਼ੁਦਾ ਹੈ। ਜੇਕਰ ਕੋਈ ਚਾਹੇ ਤਾਂ ਦੂਜੇ ਪਿੰਡ ਜਾ ਕੇ ਹੋਲੀ ਮਨਾ ਸਕਦਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਮਹਿਬੂਬਾ ਮੁਫਤੀ ਨੂੰ ਝਟਕਾ, ਜੰਮੂ-ਕਸ਼ਮੀਰ ਪੁਲਸ ਨੇ ਪਾਸਪੋਰਟ ਲਈ ਮਨਜ਼ੂਰੀ ਦੇਣ ਤੋਂ ਕੀਤਾ ਇਨਕਾਰ
NEXT STORY