ਨੈਸ਼ਨਲ ਡੈਸਕ- ਪੱਛਮੀ ਬੰਗਾਲ ਸਰਕਾਰ ਨੇ ਸ਼ਬ-ਏ-ਬਾਰਾਤ ਦੇ ਮੌਕੇ 'ਤੇ 13 ਫਰਵਰੀ, ਵੀਰਵਾਰ ਨੂੰ ਸਾਰੇ ਸਰਕਾਰੀ ਸਕੂਲ-ਕਾਲਜਾਂ ਅਤੇ ਦਫਤਰਾਂ 'ਚ ਛੁੱਟੀ ਦਾ ਐਲਾਨ ਕੀਤਾ ਹੈ। ਇਸ ਨਾਲ ਸੂਬੇ ਦੇ ਕਰਮਚਾਰੀਆਂ ਨੂੰ ਲਗਾਤਾਰ ਚਾਰ ਦਿਨਾਂ ਦਾ ਲੰਬਾ ਵੀਕਐਂਡ ਮਿਲੇਗਾ। ਠਾਕੁਰ ਪੰਚਾਨਨ ਬਰਮਾ ਜਯੰਤੀ ਕਾਰਨ 14 ਫਰਵਰੀ ਨੂੰ ਪਹਿਲਾਂ ਹੀ ਜਨਤਕ ਛੁੱਟੀ ਘੋਸ਼ਿਤ ਕੀਤੀ ਗਈ ਸੀ। ਅਜਿਹੀ ਸਥਿਤੀ ਵਿੱਚ, 13 ਅਤੇ 14 ਫਰਵਰੀ ਦੀਆਂ ਛੁੱਟੀਆਂ ਦੇ ਨਾਲ, ਕਰਮਚਾਰੀਆਂ ਨੂੰ 15 ਅਤੇ 16 ਫਰਵਰੀ ਨੂੰ ਸ਼ਨੀਵਾਰ-ਐਤਵਾਰ ਦੀਆਂ ਛੁੱਟੀਆਂ ਨੂੰ ਜੋੜ ਕੇ ਇੱਕ ਲੰਮੀ ਛੁੱਟੀ ਮਿਲੇਗੀ।
ਵਿਧਾਨ ਸਭਾ ਦੀ ਕਾਰਵਾਈ 'ਚ ਵੀ ਬਦਲਾਅ
ਇਸ ਫੈਸਲੇ ਦੇ ਚਲਦੇ ਸਾਜ ਵਿਧਾਨ ਸਭਾ ਦੀ ਕਾਰਵਾਈ ਵੀ ਪ੍ਰਭਾਵਿਤ ਹੋਵੇਗੀ। 13 ਫਰਵਰੀ ਨੂੰ ਛੁੱਟੀ ਕਾਰਨ ਰਾਜਪਾਲ ਦੇ ਭਾਸ਼ਣ 'ਤੇ ਚਰਚਾ ਹੁਣ 17 ਫਰਵਰੀ ਨੂੰ ਹੋਵੇਗੀ। ਇਸ ਤੋਂ ਇਲਾਵਾ 18 ਫਰਵਰੀ ਨੂੰ ਬਜਟ 'ਤੇ ਚਾਰ ਘੰਟੇ ਅਤੇ 19 ਫਰਵਰੀ ਨੂੰ ਤਿੰਨ ਘੰਟੇ ਦੀ ਚਰਚਾ ਤੈਅ ਕੀਤੀ ਗਈ ਹੈ।
ਇਹ ਵੀ ਪੜ੍ਹੋ- Gold Rate: ਸਾਰੇ ਰਿਕਾਰਡ ਤੋੜ ਗਈਆਂ ਸੋਨੇ ਦੀਆਂ ਕੀਮਤਾਂ
ਇਸ ਤੋਂ ਇਲਾਵਾ ਫਰਵਰੀ ਮਹੀਨੇ 'ਚ ਹੋਰ ਮਹੱਤਵਪੂਰਨ ਛੁੱਟੀਆਂ
19 ਫਰਵਰੀ : ਛੱਤਰਪਤੀ ਸ਼ਿਵਾਜੀ ਮਹਾਰਾਜ ਜਯੰਤੀ (ਮਹਾਰਾਸ਼ਟਰ 'ਚ)
26 ਫਰਵਰੀ : ਮਹਾਸ਼ਿਵਰਾਤਰੀ (ਰਾਸ਼ਟਰੀ ਛੁੱਟੀ)
ਇਸ ਫੈਸਲੇ ਨਾਲ ਸਰਕਾਰੀ ਕਰਮਚਾਰੀਆਂ ਨੂੰ ਵਾਧੂ ਆਰਾਮ ਮਿਲੇਗਾ ਅਤੇ ਉਨ੍ਹਾਂ ਨੂੰ ਆਪਣੇ ਪਰਿਵਾਰ ਦੇ ਨਾਲ ਜ਼ਿਆਦਾ ਸਮਾਂ ਬਿਤਾਉਣ ਦਾ ਮੌਕਾ ਮਿਲੇਗਾ।
ਇਹ ਵੀ ਪੜ੍ਹੋ- iPhone 16 ਖ਼ਰੀਦਣ ਦਾ ਸੁਨਹਿਰੀ ਮੌਕਾ, ਮਿਲ ਰਿਹਾ ਬੰਪਰ ਡਿਸਕਾਊਂਟ
ਬੱਚਿਆਂ ਦੀ ਮਾਂ ਪ੍ਰੇਮੀ ਨਾਲ ਫਰਾਰ, ਭਾਲ 'ਚ ਲੱਗੀ ਪੁਲਸ
NEXT STORY