ਨੈਸ਼ਨਲ ਡੈਸਕ: ਭਾਰਤ ਦੇ ਕਈ ਸੂਬਿਆਂ ਵਿਚ ਅੱਜ ਈਦ-ਏ-ਮਿਲਾਦ ਦੀ ਛੁੱਟੀ ਹੈ। ਕਈ ਸੂਬਿਆਂ ਵਿਚ ਭਲਕੇ ਅਨੰਤ ਚਤੁਰਦਸ਼ੀ ਦੀ ਛੁੱਟੀ ਵੀ ਐਲਾਨੀ ਗਈ ਹੈ। ਉੱਥੇ ਹੀ ਮਹਾਰਾਸ਼ਟਰ ਜਿਹੇ ਸੂਬਿਆਂ ਵਿਚ ਈਦ-ਏ-ਮਿਲਾਦ ਦੀ ਛੁੱਟੀ ਦੀ ਤਾਰੀਖ਼ ਬਦਲੀ ਗਈ ਹੈ। ਹਾਲਾਂਕਿ ਪੰਜਾਬ ਸਰਕਾਰ ਵੱਲੋਂ ਈਦ-ਏ-ਮਿਲਾਦ (16 ਸਤੰਬਰ) ਜਾਂ ਅਨੰਤ ਚਤੁਰਦਸ਼ੀ (17 ਸਤੰਬਰ) ਨੂੰ ਜਨਤਕ ਛੁੱਟੀ ਦਾ ਐਲਾਨ ਤਾਂ ਨਹੀਂ ਕੀਤਾ ਗਿਆ, ਪਰ ਇਨ੍ਹਾਂ ਦੋਹਾਂ ਦਿਨਾਂ ਨੂੰ ਰਾਖਵੀਆਂ ਛੁੱਟੀਆਂ ਵਿਚ ਰੱਖਿਆ ਗਿਆ ਹੈ। ਦੱਸ ਦਈਏ ਕਿ ਰਾਖਵੀਆਂ ਛੁੱਟੀਆਂ ਦੀ ਸੂਚੀ ਵਿਚ ਇਸ ਵਾਰ 28 ਛੁੱਟੀਆਂ ਸ਼ਾਮਲ ਹਨ, ਜਿਨ੍ਹਾਂ ਵਿਚੋਂ ਹਰੇਕ ਮੁਲਾਜ਼ਮ 2 ਛੁੱਟੀਆਂ ਲੈ ਸਕਦਾ ਹੈ।
ਹਰਿਆਣਾ, ਗੁਜਰਾਤ, ਮਿਜ਼ੋਰਮ ਕਰਨਾਟਕ, ਤਾਮਿਲਨਾਡੂ, ਉੱਤਰਾਖੰਡ, ਆਂਧਰਾ ਪ੍ਰਦੇਸ਼, ਤੇਲੰਗਾਨਾ, ਮਨੀਪੁਰ, ਜੰਮੂ, ਕੇਰਲਾ, ਉੱਤਰ ਪ੍ਰਦੇਸ਼, ਨਵੀਂ ਦਿੱਲੀ, ਛੱਤੀਸਗੜ੍ਹ ਤੇ ਝਾਰਖੰਡ ਦੀਆਂ ਬੈਂਕਾਂ 'ਚ ਅੱਜ ਛੁੱਟੀ ਰਹੇਗੀ। ਉੱਥੇ ਹੀ ਕਈ ਸੂਬਿਆਂ ਵਿਚ ਈਦ-ਏ-ਮਿਲਾਦ ਦੀ ਛੁੱਟੀ ਦੀ ਤਾਰੀਖ਼ ਵਿਚ ਬਦਲਾਅ ਕੀਤਾ ਗਿਆ ਹੈ। ਕਈ ਸੂਬਿਆਂ ਵਿਚ 17 ਸਤੰਬਰ ਤਾਂ ਮਹਾਰਾਸ਼ਟਰ ਵਿਚ 18 ਸਤੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਔਰਤਾਂ ਲਈ Good News: ਬੈਂਕ ਖ਼ਾਤਿਆਂ 'ਚ ਅੱਜ ਹੀ ਆਉਣਗੇ ਹਜ਼ਾਰ-ਹਜ਼ਾਰ ਰੁਪਏ
ਤਮਿਲਨਾਡੂ ਸਰਕਾਰ ਨੇ 16 ਦੀ ਬਜਾਏ 17 ਸਤੰਬਰ ਨੂੰ ਈਦ-ਏ-ਮਿਲਾਦ ਦੀ ਛੁੱਟੀ ਐਲਾਨੀ ਹੈ। ਉੱਥੇ ਹੀ ਮਹਾਰਾਸ਼ਟਰ ਸਰਕਾਰ ਨੇ ਮੁੰਬਈ ਵਿਚ ਈਦ-ਏ-ਮਿਲਾਦ ਦੀ ਛੁੱਟੀ 16 ਸਤੰਬਰ ਤੋਂ ਬਦਲ ਕੇ 18 ਸਤੰਬਰ ਕਰ ਦਿੱਤੀ ਹੈ। ਇਹ ਫ਼ੈਸਲਾ ਇਸ ਲਈ ਲਿਆ ਗਿਆ ਕਿਉਂਕਿ ਸਥਾਨਕ ਮੁਸਲਿਮ ਭਾਈਚਾਰੇ ਨੇ 18 ਸਤੰਬਰ ਨੂੰ ਜਲੂਸ ਕੱਢਣ ਦਾ ਫ਼ੈਸਲਾ ਕੀਤਾ ਸੀ ਤਾਂ ਜੋ 17 ਸਤੰਬਰ ਨੂੰ ਗਣੇਸ਼ ਉਤਸਵ ਦੇ ਆਖਰੀ ਦਿਨ ਅਨੰਤ ਚਤੁਰਦਸ਼ੀ ਦੌਰਾਨ ਕੋਈ ਅਸੁਵਿਧਾ ਨਾ ਹੋਵੇ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਅਨੁਸਾਰ ਇਸ ਦਿਨ ਸਰਕਾਰੀ ਪ੍ਰਤੀਭੂਤੀਆਂ ਅਤੇ ਮੁਦਰਾ ਬਾਜ਼ਾਰਾਂ ਵਿਚ ਵੀ ਕੋਈ ਵਪਾਰ ਨਹੀਂ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ - ਅੰਮ੍ਰਿਤਪਾਲ ਸਿੰਘ ਦੇ ਚਾਚੇ ਘਰੋਂ ਕੀ ਕੁਝ ਹੋਇਆ ਬਰਾਮਦ?
ਹੈਦਰਾਬਾਦ 'ਚ 16 ਤੇ 17 ਸਤੰਬਰ ਨੂੰ ਛੁੱਟੀ
ਓਡੀਸ਼ਾ 'ਚ ਭੁਵਨੇਸ਼ਵਰ ਨਗਰ ਨਿਗਮ ਖੇਤਰ ਦੇ ਸਕੂਲ ਅਤੇ ਕਾਲਜ 17 ਸਤੰਬਰ ਨੂੰ ਅੱਧੇ ਦਿਨ ਲਈ ਬੰਦ ਰਹਿਣਗੇ। ਅਜਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਅਤੇ ਸੁਭਦਰਾ ਯੋਜਨਾ ਦੇ ਸ਼ੁਰੂ ਹੋਣ ਕਾਰਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹੈਦਰਾਬਾਦ 'ਚ ਵਿਦਿਆਰਥੀਆਂ ਨੂੰ ਮਿਲਾਦ-ਉਨ-ਨਬੀ ਅਤੇ ਅਨੰਤ ਚਤੁਰਦਸ਼ੀ (ਗਣੇਸ਼ ਨਿਮਾਜਨਮ) ਦੇ ਮੌਕੇ 'ਤੇ 16 ਅਤੇ 17 ਸਤੰਬਰ ਨੂੰ ਦੋ ਦਿਨ ਦੀ ਛੁੱਟੀ ਦਿੱਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਣੀਪੁਰ ’ਚ 5 ਦਿਨ ਹੋਰ ਬੰਦ ਰਹੇਗਾ ਇੰਟਰਨੈੱਟ
NEXT STORY