ਸ਼੍ਰੀਨਗਰ— ਜੰਮੂ-ਕਸ਼ਮੀਰ ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ 9 ਮਾਰਚ ਤੋਂ ਬਾਅਦ ਸਰਦੀਆਂ ਦੀਆਂ ਛੁੱਟੀਆਂ ਨੂੰ ਹੋਰ ਨਹੀਂ ਵਧਾਇਆ ਜਾਵੇਗਾ ਤੇ 11 ਮਾਰਚ ਤੋਂ ਸਾਰੇ ਸਕੂਲ ਤੇ ਕਾਲਜ ਖੁੱਲ੍ਹ ਜਾਣਗੇ। ਰਾਜਪਾਲ ਦੇ ਸਲਾਹਕਾਰ ਤੇ ਸਿੱਖਿਆ ਵਿਭਾਗ ਦਾ ਅਹੁਦਾ ਸੰਭਾਲ ਰਹੇ ਖੁਰਸ਼ੀਦ ਅਹਿਮਦ ਗਨਈ ਨੇ ਚਾਂਸਲਰ, ਕਾਲਜ ਦੇ ਪ੍ਰਿੰਸੀਪਲ ਤੇ ਕਸ਼ਮੀਰ ਦੇ ਸਕੂਲ ਸਿੱਖਿਆ ਡਾਇਰੈਕਟਰ ਦੇ ਪ੍ਰੀਖਿਆ ਕੰਟੋਰਲਰ ਤੇ ਡਾਇਰੈਕਟਰ ਨਾਲ ਇਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕਰਨ ਦੌਰਾਨ ਇਹ ਗੱਲ ਕਹੀ। ਇਕ ਅਧਿਕਾਰਕ ਬੁਲਾਰੇ ਨੇ ਦੱਸਿਆ ਕਿ ਸਲਾਹਕਾਰ ਨੇ ਬੈਠਕ 'ਚ ਸ਼ਾਮਲ ਲੋਕਾਂ ਨੂੰ ਕਲਾਸ ਸ਼ੁਰੂ ਕਰਨ ਦੀ ਤਿਆਰੀ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਸਾਰੀਆਂ ਪ੍ਰੀਖਿਆਵਾਂ ਨੂੰ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਦੇ ਆਧਾਰ 'ਤੇ ਹੀ ਲੈਣ ਦਾ ਵੀ ਨਿਰਦੇਸ਼ ਦਿੱਤਾ ਹੈ।
ਕਾਂਗਰਸ ਦੀ ਦਿੱਲੀ ਇਕਾਈ 'ਆਪ' ਨਾਲ ਨਹੀਂ ਚਾਹੁੰਦੀ ਸੀ ਸਮਝੌਤਾ : ਰਾਹੁਲ
NEXT STORY