ਅੰਬਾਲਾ— ਸੈਂਟਰਲ ਜੇਲ੍ਹ 'ਚ ਬੰਦ ਹਨੀਪ੍ਰੀਤ ਦੇ ਘਰ ਵਾਲਿਆਂ ਨੂੰ ਵੀ.ਆਈ.ਪੀ. ਸਹੂਲਤ ਦਿੱਤੀ ਗਈ। ਹਨੀਪ੍ਰੀਤ ਦਾ ਪਰਿਵਾਰ ਕਾਰ ਲੈ ਕੇ ਸੈਂਟਰਲ ਜੇਲ੍ਹ ਦੇ ਮੁੱਖ ਦਰਵਾਜ਼ੇ ਤੋਂ ਸਿੱਧਾ ਜੇਲ੍ਹ ਅੰਦਰ ਦਾਖ਼ਲ ਹੋਇਆ। ਇਸ ਦੌਰਾਨ ਕਿਸੇ ਨੇ ਉਸ ਨੂੰ ਰੋਕਿਆ ਨਹੀਂ। ਹਨੀਪ੍ਰੀਤ ਦੇ ਘਰ ਵਾਲਿਆਂ ਨੂੰ ਵੀ.ਆਈ.ਪੀ. ਸਹੂਲਤ ਦੇਣ 'ਚ ਅਧਿਕਾਰੀ ਇੰਨੇ ਰੁੱਝੇ ਰਹੇ ਕਿ ਜ਼ਮਾਨਤੀਆਂ ਨੂੰ ਸਮੇਂ 'ਤੇ ਰਿਹਾਅ ਕਰਨਾ ਹੀ ਭੁੱਲ ਗਏ। ਇਸ 'ਤੇ ਬੰਦੀਆਂ ਤੇ ਕੈਦੀਆਂ ਦੇ ਘਰ ਵਾਲਿਆਂ ਨੇ ਜੇਲ੍ਹ ਪ੍ਰਸ਼ਾਸਨ 'ਤੇ ਲਾਪਰਵਾਹੀ ਦਾ ਦੋਸ਼ ਲਗਾਇਆ।
ਸ਼ਾਮੀਂ ਚਾਰ ਵਜੇ 'ਤੇ ਐਚਆਰ 26 ਏਟੀ 0024 ਗੱਡੀ 'ਚ ਹਨੀਪ੍ਰੀਤ ਦੇ ਭਰਾ ਸਾਹਿਲ ਤਨੇਜਾ, ਭਾਬੀ ਸੋਨਾਲੀ, ਜੀਜਾ ਸੰਚਿਤ ਬਜਾਜ ਅਤੇ ਭੈਣ ਨਿਸ਼ੂ ਬਜਾਜ ਸੈਂਟਰਲ ਜੇਲ੍ਹ ਆਏ। ਕਰੀਬ ਪੌਣੇ ਦੋ ਘੰਟੇ ਦੀ ਮੁਲਾਕਾਤ ਤੋਂ ਬਾਅਦ ਘਰ ਵਾਲੇ ਸ਼ਾਮ ਛੇ ਵਜੇ ਵਾਪਸ ਰਵਾਨਾ ਹੋਏ। ਇਸ ਤੋਂ ਪਹਿਲਾਂ ਗੁਰੂਗਰਾਮ ਨੰਬਰ ਦੀ ਗੱਡੀ ਉਨ੍ਹਾਂ ਜੇਲ੍ਹ ਦੇ ਮੁੱਖ ਗੇਟ ਤੋਂ ਜੇਲ੍ਹ ਅੰਦਰ ਤੱਕ ਛੱਡ ਕੇ ਬਾਹਰ ਆ ਗਈ। ਕਰੀਬ ਛੇ ਵਜੇ ਮੁੜ ਉਨ੍ਹਾਂ ਲੈਣ ਦੇ ਲਈ ਅੰਦਰ ਚਲੀ ਗਈ। ਇਸ ਸਮੇਂ 'ਚ ਚਾਰ ਦੀਵਾਰੀ ਦੇ ਮੇਨ ਗੇਟ 'ਤੇ ਮੌਜੂਦ ਜੇਲ੍ਹ ਮੁਲਾਜ਼ਮ ਸਮੇਤ ਕਿਸੇ ਵੀ ਅਧਿਕਾਰੀ ਨੇ ਨਾ ਤਾਂ ਗੱਡੀ ਰੋਕੀ ਅਤੇ ਨਾ ਹੀ ਕੋਈ ਪੁਛਗਿੱਛ ਕੀਤੀ। ਇਨ੍ਹਾਂ ਦੇ ਕੋਲ ਚਾਰ ਬੈਗ ਵੀ ਸੀ।
ਜੇਲ੍ਹ ਦੇ ਬਾਹਰ ਦਿੱਲੀ ਦੀ ਇਕ ਔਰਤ ਆਪਣੇ ਪਤੀ ਨੂੰ ਲੈਣ ਪਹੁੰਚੀ ਸੀ। ਉਸ ਦੇ ਪਤੀ ਦੀ ਕੋਰਟ ਤੋਂ ਜ਼ਮਾਨਤ ਹੋਈ ਹੈ। ਪ੍ਰੰਤੂ ਹਨੀਪ੍ਰੀਤ ਦੇ ਪਰਿਵਾਰ ਦੀ ਮੁਲਾਕਾਤ ਦੇ ਕਾਰਨ ਉਸ ਦਾ ਪਤੀ ਸ਼ਾਮ ਸਾਢੇ ਛੇ ਵਜੇ ਤੱਕ ਬਾਹਰ ਨਹੀਂ ਆ ਸਕਿਆ। ਇਹੀ ਨਹੀਂ ਉਸ ਨੂੰ ਜੇਲ੍ਹ ਦੇ ਆਸ ਪਾਸ ਵੀ ਖੜ੍ਹਾ ਨਹੀਂ ਹੋਣ ਦਿੱਤਾ ਗਿਆ।
ਬਾਜਪਾ ਦੀ ਉਲਟੀ ਗਿਣਤੀ ਸ਼ੁਰੂ : ਲਾਲੂ ਯਾਦਵ
NEXT STORY