ਮਥੁਰਾ— ਉੱਤਰ ਪ੍ਰਦੇਸ਼ ਦੇ ਮਥੁਰਾ ਜਨਪਦ 'ਚ ਘੋੜੇ, ਖੱਚਰਾਂ ਅਤੇ ਗਧਿਆਂ 'ਚ ਜਾਨਲੇਵਾ ਬੀਮਾਰੀ 'ਗਲੈਂਡਰਜ਼' ਦੇ ਲੱਛਣ ਪਾਏ ਗਏ ਹਨ। ਇਸ ਕਾਰਨ ਪਿਛਲੇ ਤਿੰਨ ਮਹੀਨਿਆਂ 'ਚ ਹੁਣ ਤੱਕ 5 ਪਸ਼ੂਆਂ ਨੂੰ ਮਾਰ ਕੇ ਦਫਨਾਇਆ ਜਾ ਚੁਕਿਆ ਹੈ ਅਤੇ ਹੋਰ ਪਸ਼ੂਆਂ ਦੇ ਖੂਨ ਦੇ ਨਮੂਨੇ ਲੈ ਕੇ ਜਾਂਚ ਲਈ ਹਿਸਾਰ ਸਥਿਤ ਰਾਸ਼ਟਰੀ ਘੋੜਾ ਖੋਜ ਕੇਂਦਰ ਭੇਜੇ ਜਾ ਰਹੇ ਹਨ। ਜ਼ਿਲੇ ਦੇ ਮੁੱਖ ਪਸ਼ੂ ਅਧਿਕਾਰੀ ਡਾ. ਭੂਦੇਵ ਸਿੰਘ ਨੇ ਦੱਸਿਆ ਕਿ ਜਨਪਦ 'ਚ ਗਧੇ, ਘੋੜਿਆਂ ਅਤੇ ਖੱਚਰਾਂ ਨੂੰ 'ਗਲੈਂਡਰਜ਼' ਬੀਮਾਰੀ ਹੋ ਰਹੀ ਹੈ, ਜਿਸ ਕਾਰਨ 5 ਜਾਨਵਰਾਂ ਨੂੰ ਮਾਰਨਾ ਪਿਆ ਹੈ। ਉਨ੍ਹਾਂ ਨੂੰ ਡੂੰਘੀ ਖੱਡ ਖੋਦ ਕੇ ਦਫਨਾ ਦਿੱਤਾ ਗਿਆ, ਕਿਉਂਕਿ ਇਸ ਬੀਮਾਰੀ ਨੂੰ ਫੈਲਣ ਤੋਂ ਰੋਕਣ ਦਾ ਇਹੀ ਇਕ ਸਹੀ ਉਪਾਅ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਮੁਹਿੰਮ ਚਲਾ ਕੇ ਪਸ਼ੂਆਂ ਦੇ ਖੂਨ ਦੀ ਜਾਂਚ ਕਰਵਾਈ ਜਾ ਰਹੀ ਹੈ, ਜਿਸ ਨਾਲ ਕਿ 'ਗਲੈਂਡਰਜ਼' ਨਾਲ ਇਨਫੈਕਟਡ ਪਸ਼ੂ ਦੀ ਪਛਾਣ ਕਰ ਕੇ ਹੋਰ ਪਸ਼ੂਆਂ ਨੂੰ ਬਚਾਇਆ ਜਾ ਸਕਦੇ। ਇਸ ਲਈ ਪਸ਼ੂ ਡਾਕਟਰ ਘੋੜੇ, ਗਧੇ ਅਤੇ ਖੱਚਰਾਂ ਦੇ ਖੂਨ ਦੇ ਨਮੂਨੇ ਲੈ ਰਹੇ ਹਨ ਅਤੇ ਪਸ਼ੂ ਪਾਲਕਾਂ ਨੂੰ ਇਸ ਬੀਮਾਰੀ ਦੇ ਲੱਛਣਾਂ ਅਤੇ ਬਚਾਅ ਦੇ ਉਪਾਵਾਂ ਦੀ ਵੀ ਜਾਣਕਾਰੀ ਦੇ ਰਹੇ ਹਨ।''
ਸਿੰਘ ਨੇ ਕਿਹਾ ਕਿ ਸਰਕਾਰ 'ਗਲੈਂਡਰਜ਼' ਦੀ ਲਪੇਟ 'ਚ ਆਏ ਪਸ਼ੂਆਂ ਨੂੰ ਮਾਰਨ ਤੋਂ ਪਹਿਲਾਂ ਉਨ੍ਹਾਂ ਦੇ ਮਾਲਕਾਂ ਨੂੰ ਹਰ ਪਸ਼ੂ 25 ਹਜ਼ਾਰ ਰੁਪਏ ਦਾ ਮੁਆਵਜ਼ਾ ਦੇ ਰਹੇ ਹਨ, ਜਿਸ ਨਾਲ ਪਸ਼ੂ ਪਾਲਕ ਦੇ ਨੁਕਸਾਨ ਦੀ ਭਰਪਾਈ ਹੋ ਸਕੇ ਅਤੇ ਉਹ ਆਪਣੀ ਇੱਛਾ ਨਾਲ ਇਸ ਕੰਮ 'ਚ ਸਹਿਯੋਗ ਕਰ ਸਕੇ। ਉਨ੍ਹਾਂ ਨੇ ਦੱਸਿਆ ਕਿ ਇਹ ਬੀਮਾਰੀ ਪਸ਼ੂਆਂ ਤੋਂ ਇਨਸਾਨਾਂ 'ਚ ਵੀ ਫੈਲਣ ਦਾ ਸ਼ੱਕ ਰਹਿੰਦਾ ਹੈ। ਇਸ ਲਈ ਇਸ ਮਾਮਲੇ 'ਚ ਸਰਗਰਮੀ ਵਰਤਣ ਦੀ ਲੋੜ ਹੁੰਦੀ ਹੈ। ਇਸ ਬੀਮਾਰੀ ਨਾਲ ਇਨਫੈਕਟਡ ਹੋਣ 'ਤੇ ਕਿਸੇ ਵੀ ਵਿਅਕਤੀ ਨੂੰ ਸਿਰਫ ਪਹਿਲੀ ਸਟੇਜ 'ਚ ਹੀ ਇਲਾਜ ਦੇ ਕੇ ਬਚਾਇਆ ਜਾ ਸਕਦਾ ਹੈ। ਇਸ ਤੋਂ ਬਾਅਦ ਇਸ ਬੀਮਾਰੀ ਦਾ ਫਿਲਹਾਲ ਕੋਈ ਇਲਾਜ ਸੰਭਵ ਨਹੀਂ ਹੈ।
ਪਾਕਿ ਨੇ ਫਿਰ ਐੱਲ. ਓ. ਸੀ. 'ਤੇ ਕੀਤੀ ਜੰਗਬੰਦੀ ਦੀ ਉਲੰਘਣਾ
NEXT STORY