ਕੁੱਲੂ— ਮਣੀਕਰਨ ਦੇ ਕਲਗਾ ਪਿੰਡ 'ਚ ਇਕ ਮਕਾਨ 'ਚ ਭਿਆਨਕ ਅੱਗ ਲੱਗ ਗਈ, ਜਿਸ ਤੋਂ ਬਾਅਦ ਦੇਖਦੇ ਹੀ ਦੇਖਦੇ 6 ਕਮਰਿਆਂ ਦੇ ਪੂਰੇ ਘਰ 'ਚ ਅੱਗ ਫੈਲ ਗਈ। ਸੂਤਰਾਂ ਮੁਤਾਬਕ ਹਾਦਸੇ ਦੇ ਸਮੇਂ ਪਰਿਵਾਰ ਦੇ ਸਾਰੇ ਮੈਂਬਰ ਪ੍ਰੋਗਰਾਮ 'ਚ ਗਏ ਹੋਏ ਸਨ। ਇਸ ਹਾਦਸੇ ਦੀ ਸੂਚਨਾ ਗੁਆਂਢੀਆ ਨੇ ਉਨ੍ਹਾਂ ਨੂੰ ਦਿੱਤੀ, ਨਾਲ ਹੀ ਉਨ੍ਹਾਂ ਨੇ ਮਵੇਸ਼ੀ ਅਤੇ ਘਰ ਦਾ ਕੁਝ ਸਮਾਨ ਸੁਰੱਖਿਅਤ ਬਾਹਰ ਕੱਢਿਆ।
ਪੂਰਾ ਪਰਿਵਾਰ ਹੋਇਆ ਬੇਘਰ
ਦੱਸਿਆ ਜਾ ਰਿਹਾ ਹੈ ਕਿ ਪਾਣੀ ਦਾ ਪ੍ਰਬੰਧ ਨਾ ਹੋਣ ਕਾਰਨ ਮਕਾਨ 'ਚ ਲੱਗੀ ਅੱਗ ਨੂੰ ਬੁਝਾਇਆ ਨਹੀਂ ਜਾ ਸਕਿਆ। ਇਸ ਘਟਨਾ ਤੋਂ ਬਾਅਦ ਪੂਰਾ ਪਰਿਵਾਰ ਬੇਘਰ ਹੋ ਗਿਆ ਹੈ। ਪਿੰਡਾਂ ਨੇ ਪ੍ਰਸ਼ਾਸ਼ਨ ਨੂੰ ਘਟਨਾ ਦੀ ਸੂਚਨਾ ਦਿੱਤੀ ਹੈ। ਪ੍ਰਸ਼ਾਸ਼ਨ ਜਲਦੀ ਘਟਨਾ ਸਥਾਨ ਦਾ ਦੌਰਾ ਕਰਕੇ ਪ੍ਰਭਾਵਿਤ ਪਰਿਵਾਰ ਨੂੰ ਮੁਆਫਜਾ ਦੇਵੇਗੀ।
ਚਾਚੇ ਦੇ ਮੁੰਡੇ ਨਾਲ ਵਿਆਹ ਕਰਵਾਉਣ ਦਾ ਬਣਾਈਆ ਸੀ ਪਲਾਨ, ਚਾਚਾ-ਚਾਚੀ ਨੇ ਕੀਤਾ ਇਹ ਹਾਲ
NEXT STORY