ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਤੋਂ ਇਕ ਬੇਹੱਦ ਦੁਖ਼ਦਾਈ ਖਬਰ ਸਾਹਮਣੇ ਆਈ ਹੈ, ਜਿੱਥੋਂ ਦੇ ਪਚਦੇਵਰਾ ਥਾਣਾ ਖੇਤਰ ਵਿੱਚ ਅੱਜ ਸਵੇਰੇ ਵਾਪਰੇ ਭਿਆਨਕ ਹਾਦਸੇ 'ਚ ਇਕ ਜੋੜੇ ਦੀ ਦਰਦਨਾਕ ਮੌਤ ਹੋ ਗਈ ਹੈ। ਇਹ ਹਾਦਸਾ ਗੰਗਾ ਐਕਸਪ੍ਰੈਸ-ਵੇਅ ਦੀ ਸਰਵਿਸ ਲੇਨ 'ਤੇ ਵਾਪਰਿਆ, ਜਦੋਂ ਇੱਕ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਸਵਾਰ ਜੋੜੇ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਪਤੀ-ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਨ੍ਹਾਂ ਦੀ ਤਿੰਨ ਮਹੀਨੇ ਦੀ ਬੱਚੀ ਚਮਤਕਾਰੀ ਢੰਗ ਨਾਲ ਸੁਰੱਖਿਅਤ ਬਚ ਗਈ।
ਮ੍ਰਿਤਕਾਂ ਦੀ ਪਛਾਣ ਸੀਤਾਰਾਮ (22 ਸਾਲ) ਅਤੇ ਉਸ ਦੀ ਪਤਨੀ ਨੀਲਮ (20 ਸਾਲ) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਦੋਵਾਂ ਦਾ ਵਿਆਹ ਲਗਭਗ ਦੋ ਸਾਲ ਪਹਿਲਾਂ ਹੋਇਆ ਸੀ। ਹਾਦਸੇ ਦੀ ਜਾਣਕਾਰੀ ਉਸ ਵੇਲੇ ਮਿਲੀ, ਜਦੋਂ ਖੇਤਾਂ ਵੱਲ ਗਏ ਪਿੰਡ ਵਾਸੀਆਂ ਨੇ ਸੜਕ ਕਿਨਾਰੇ ਇੱਕ ਟੁੱਟਿਆ ਹੋਇਆ ਮੋਟਰਸਾਈਕਲ ਅਤੇ ਦੋ ਲਾਸ਼ਾਂ ਦੇਖੀਆਂ।
ਇਹ ਵੀ ਪੜ੍ਹੋ- 'ਛੱਡ ਦਿਓ ਘਰ-ਬਾਰ, ਤੁਰੰਤ ਭੱਜ ਲਓ ਪਹਾੜਾਂ ਵੱਲ..!', 7.5 ਦੀ ਤੀਬਰਤਾ ਦੇ ਭੂਚਾਲ ਮਗਰੋਂ PM ਤਾਕਾਇਚੀ ਦੀ ਅਪੀਲ
ਹੈਰਾਨੀ ਦੀ ਗੱਲ ਇਹ ਸੀ ਕਿ ਲਾਸ਼ਾਂ ਦੇ ਕੋਲ ਹੀ ਉਨ੍ਹਾਂ ਦੀ ਮਾਸੂਮ ਬੱਚੀ ਰੋ ਰਹੀ ਸੀ। ਜਾਣਕਾਰੀ ਮਿਲਦਿਆਂ ਹੀ ਪੁਲਸ ਟੀਮ ਮੌਕੇ 'ਤੇ ਪਹੁੰਚੀ। ਪੁਲਸ ਸਰਕਲ ਅਫਸਰ ਜੈ ਨਰਾਇਣ ਨੇ ਦੱਸਿਆ ਕਿ ਬੱਚੀ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਉਸ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਫਿਲਹਾਲ ਪੁਲਸ ਨੇ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਅਣਪਛਾਤੇ ਵਾਹਨ ਅਤੇ ਉਸ ਦੇ ਡਰਾਈਵਰ ਦੀ ਭਾਲ ਲਈ ਇਲਾਕੇ ਦੇ ਸੀ.ਸੀ.ਟੀ.ਵੀ. ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਫ਼ੌਜੀ ਅਫ਼ਸਰਾਂ ਨੇ ਟਰੰਪ ਨੂੰ ਹੀ ਕੱਢ'ਤਾ ਮੀਟਿੰਗ 'ਚੋਂ ਬਾਹਰ ! ਰਿਪੋਰਟ 'ਚ ਹੋਇਆ ਵੱਡਾ ਖੁਲਾਸਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦਿੱਲੀ ਦੌਰੇ 'ਤੇ ਜਾਣਗੇ ਬਿਹਾਰ ਦੇ CM ਸਮਰਾਟ ਚੌਧਰੀ, PM ਮੋਦੀ ਨਾਲ ਹੋ ਸਕਦੀ ਮੁਲਾਕਾਤ
NEXT STORY