ਨਵੀਂ ਦਿੱਲੀ (ਇੰਟ)-ਸਾਡੇ ’ਚੋਂ ਜ਼ਿਆਦਾਤਰ ਲੋਕ ਦਿਨ ਸਮੇਂ ਸਿਰਫ 3 ਵਾਰ ਹੀ ਖਾਣਾ ਖਾਂਦੇ ਹਨ ਅਤੇ ਕੁਝ ਅਜਿਹੇ ਲੋਕ ਵੀ ਹਨ, ਜੋ 4-5 ਵਾਰ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਖਾਣਾ ਪਸੰਦ ਕਰਦੇ ਹਨ ਜਦਕਿ ਕੁਝ ਲੋਕਾਂ ਦਾ ਮੰਨਣਾ ਹੈ ਕਿ ਦਿਨ ’ਚ 3 ਵਾਰ ਖਾਣ ਨਾਲ ਸਿਹਤ ਚੰਗੀ ਰਹਿੰਦੀ ਹੈ ਕਿਉਂਕਿ ਇਸ ਤਰ੍ਹਾਂ ਖਾਣ ਨਾਲ ਭੋਜਨ ਸਹੀ ਤਰੀਕੇ ਨਾਲ ਪਚਦਾ ਹੈ। ਕੁਝ ਹੈਲਥ ਐਕਸਪਰਟਸ ਦਾ ਮੰਨਣਾ ਹੈ ਕਿ 5-6 ਵਾਰ ਥੋੜ੍ਹਾ-ਥੋੜ੍ਹਾ ਖਾਣ ਨਾਲ ਸਰੀਰ ਹੈਲਦੀ ਰਹਿੰਦਾ ਹੈ।
ਇਸ ਨੂੰ ਕਹਿੰਦੇ ਹਨ ਸਨੈਕਿੰਗ-
ਡਾਈਟੀਸ਼ੀਅਨ ਸ਼ਵੇਤਾ ਕਹਿਦੀ ਹੈ ਕਿ ਵਾਰ-ਵਾਰ ਖਾਣਾ ਮਤਲਬ ਸਨੈਕਿੰਗ, ਜੋ ਕਿ ਅੱਜ ਦੇ ਕੈਲੋਰੀ ਕਾਂਸ਼ੀਅਸ ਜ਼ਮਾਨੇ ਵਿਚ ਸਹੀ ਚੀਜ਼ ਨਹੀਂ ਹੈ ਕਿਉਂਕਿ ਵਾਰ-ਵਾਰ ਖਾਣ ਨਾਲ ਵਿਅਕਤੀ ਜੰਕ ਫੂਡ ਵੱਲ ਆਕਰਸ਼ਿਤ ਹੁੰਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਂਝ ਤਾਂ ਸਾਰਾ ਦਿਨ ਕੁਝ ਨਾ ਕੁਝ ਖਾਣਾ ਮਾੜਾ ਨਹੀਂ ਹੈ ਪਰ ਇਸ ਗੱਲ ਦਾ ਜ਼ਰੂਰ ਧਿਆਨ ਰੱਖੋ ਕਿ ਜੋ ਸਨੈਕਸ ਤੁਸੀਂ ਖਾ ਰਹੇ ਹੋ, ਉਹ ਹੈਲਦੀ ਹੋਣ। ਦਰਅਸਲ ਸਰੀਰ ਨੂੰ ਹਰ 2-3 ਘੰਟੇ ਵਿਚ ਖਾਣੇ ਦੀ ਕੁਝ ਮਾਤਰਾ ਚਾਹੀਦੀ ਹੈ। ਇਸ ਲਈ ਵਿਚ-ਵਿਚਾਲੇ ਖਾਂਦੇ ਰਹਿਣਾ ਚਾਹੀਦਾ ਹੈ।
ਦਿਨ 'ਚ ਕਿੰਨੀ ਵਾਰ ਖਾਣਾ ਹੈ-
ਹੈਲਥ ਐਕਸਪਰਟ ਦੀ ਮੰਨੀਏ ਤਾਂ ਇਕੋ ਵਾਰੀ ਰੱਜ ਕੇ ਖਾਣ ਨਾਲੋਂ ਸਮੇਂ-ਸਮੇਂ 'ਤੇ ਥੋੜ੍ਹਾ-ਥੋੜ੍ਹਾ ਖਾਣਾ ਜ਼ਿਆਦਾ ਫਾਇਦੇਮੰਦ ਹੈ, ਕਿਉਂਕਿ ਇਸ ਤਰ੍ਹਾਂ ਖਾਣ ਨਾਲ ਸਾਡੇ ਸਰੀਰ ਵਿਚ ਫੈਟ ਬਰਨ ਹੋਣ ਦੀ ਸਮਰੱਥਾ ਤੇਜ਼ ਹੋ ਜਾਂਦੀ ਹੈ। ਨਾਲ ਹੀ ਇਸ ਤਰ੍ਹਾਂ ਨਾਲ ਖਾਣ 'ਤੇ ਸਾਡੀ ਮੇਟਾਬਾਲਿਜਮ ਪਾਵਰ ਸਟ੍ਰਾਂਗ ਹੁੰਦੀ ਹੈ। ਇਸ ਤਰ੍ਹਾਂ ਖਾਣ ਨਾਲ ਬਲੱਡ ਸ਼ੂਗਰ ਲੈਵਲ ਸਹੀ ਬਣਿਆ ਰਹਿਦਾ ਹੈ।
ਇੰਝ ਖਾਓ ਖਾਣਾ-
ਖਾਣੇ ਨੂੰ ਇਕੋ ਵਾਰ ਨਾ ਖਾ ਕੇ ਸਗੋਂ ਉਸ ਨੂੰ ਛੋਟੇ-ਛੋਟੇ ਟੁਕੜੇ ਕਰ ਕੇ ਖਾਣਾ ਚਾਹੀਦਾ ਹੈ। ਖਾਣੇ ਨੂੰ ਉਦੋਂ ਤੱਕ ਚਬਾਓ ਜਦੋਂ ਤੱਕ ਉਹ ਤੁਹਾਡੇ ਮੂੰਹ ਵਿਚ ਪੂਰੀ ਤਰ੍ਹਾਂ ਨਾ ਘੁਲ ਜਾਵੇ।
ਫੈਟ ਫ੍ਰੀ ਪੌਪਕਾਰਨ ਹੈ ਸਹੀ-
ਪੌਪਕਾਰਨ ਵਿਚ ਕਾਫੀ ਪੌਸ਼ਟਿਕ ਤੱਤ ਹੁੰਦੇ ਹਨ, ਇਸ ਲਈ ਇਹ ਚੰਗੀ ਡਾਈਟ ਮੰਨੀ ਜਾਂਦੀ ਹੈ। ਮਾਰਕੀਟ ਵਿਚ 98 ਫੀਸਦੀ ਫੈਟ-ਫ੍ਰੀ ਪੌਪਕਾਰਨ ਉਪਲੱਬਧ ਹਨ। ਇਨ੍ਹਾਂ ਨੂੰ ਹਲਕੇ ਬਟਰ ਵਿਚ ਬਣਾ ਲਓ। ਡਾਈਟੀਸ਼ੀਅਨ ਅਰਚਨਾ ਕਹਿਦੀ ਹੈ ਕਿ ਪੌਪਕਾਰਨ ਵਿਚ ਹਾਈ ਫਾਈਵਰ ਅਤੋ ਲੋ ਕੈਲੋਰੀ ਹੁੰਦੀ ਹੈ। ਇਸ ਵਿਚ ਸੋਡੀਅਮ ਤੇ ਸ਼ੂਗਰ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ।
ਫਰੂਟਸ ਦੀ ਵਰਤੋਂ ਕਰੋ-
ਆਪਣੀ ਪਸੰਦ ਦੇ ਫਰੂਟਸ ਲੈ ਲਓ। ਇਨ੍ਹਾਂ ਦੀ ਫਰੂਟ ਸਮੂਦੀਜ਼ ਬਣਾ ਲਓ। ਇਨ੍ਹਾਂ ਨੂੰ ਬਣਾਉਂਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਇਸ ਨੂੰ ਫੁਲ ਕ੍ਰੀਮ ਦੁੱਧ ਦੀ ਬਜਾਏ ਟੋਂਡ ਜਾਂ ਸਕਿਮਡ ਦੁੱਧ ਨਾਲ ਬਣਾਓ।
ਸਕਿਮਡ ਦੁੱਧ ਵਾਲੀ ਆਈਸਕ੍ਰੀਮ-
ਆਈਸਕ੍ਰੀਮ ਨੂੰ ਜੇਕਰ ਘਰ 'ਚ ਹੀ ਬਣਾਇਆ ਜਾਵੇ ਤਾਂ ਉਸ ਵਿਚ ਸਕਿਮਡ ਦੁੱਧ ਦੀ ਵਰਤੋਂ ਕਰੋ ਤੇ ਥੋੜ੍ਹਾ ਜਿਹਾ ਗੁੜ ਮਿਲਾ ਲਓ।
ਕੁਕੀਜ਼ ਖਾਓ ਫਾਈਵਰ ਵਾਲੀ-
ਕੁਕੀਜ਼ ਤੁਹਾਡੇ ਰੈਗੂਲਰ ਸਨੈਕਸ ਨਹੀਂ ਬਣ ਸਕਦੇ, ਕਿਉਂਕਿ ਬਿਨਾ ਫੈਟ ਦੇ ਕੁਕੀਜ਼ ਬਿਲਕੁੱਲ ਵੀ ਸੁਆਦੀ ਨਹੀਂ ਹੁੰਦੀ ਤੇ ਜੇਕਰ ਤੁਸੀਂ ਇਨ੍ਹਾਂ ਨੂੰ ਖਾਣਾ ਚਾਹੁੰਦੇ ਹੋ ਤਾਂ ਮੈਰੀ ਬਿਸਕੁਟ ਨਾਲ ਲੈ ਸਕਦੇ ਹੋ।
UP : ਸ਼ਾਮਲੀ 'ਚ ਪਟਾਖਾ ਫੈਕਟਰੀ 'ਚ ਧਮਾਕਾ, 5 ਦੀ ਮੌਤ
NEXT STORY