ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਤੋਂ ਪੁੱਛਿਆ ਕਿ ਰਾਸ਼ਟਰੀ ਰਾਜਧਾਨੀ ਖੇਤਰ (ਐੱਨ.ਸੀ.ਆਰ.) 'ਚ ਪਟਾਕਿਆਂ ਦੀ ਵਿਕਰੀ 'ਤੇ ਪਾਬੰਦੀ ਨਾਲ ਪ੍ਰਦੂਸਣ 'ਤੇ ਕੀ ਕੁਝ ਫਰਕ ਪਿਆ? ਅਦਾਲਤ ਨੇ ਸੀ.ਪੀ.ਸੀ.ਬੀ. ਨੂੰ ਇਕ ਰਿਪੋਰਟ ਫਾਈਲ ਕਰਨ ਲਈ ਕਿਹਾ ਹੈ, ਜਿਸ 'ਚ ਇਹ ਜਾਣਕਾਰੀ ਦਿੱਤੀ ਗਈ ਹੋਵੇ ਕਿ ਐੱਨ.ਸੀ.ਆਰ. 'ਚ ਪਟਾਕਿਆਂ 'ਤੇ ਪਾਬੰਦੀ ਕਾਰਨ ਪ੍ਰਦੂਸ਼ਣ ਦਾ ਪੱਧਰ ਘਟਿਆ ਹੈ ਜਾਂ ਨਹੀਂ? ਦੇਸ਼ ਭਰ 'ਚ ਪਟਾਕੇ ਰੱਖਣ, ਵਿਕਰੀ ਅਤੇ ਜਲਾਉਣ 'ਤੇ ਪਾਬੰਦੀ ਲਗਾਉਣ ਅਤੇ ਪਰਾਲੀ ਸਾੜਨ 'ਤੇ ਰੋਕ ਸੰਬੰਧੀ ਪਟੀਸ਼ਨ 'ਤੇ ਸੁਣਵਾਈ ਦੌਰਾਨ ਅਦਾਲਤ ਨੇ ਸੀ.ਪੀ.ਸੀ.ਬੀ. ਤੋਂ ਪ੍ਰਦੂਸ਼ਣ 'ਚ ਆਏ ਫਰਕ ਨੂੰ ਲੈ ਕੇ ਰਿਪੋਰਟ ਪੇਸ਼ ਕਰਨ ਲਈ ਕਿਹਾ।
ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਦੋਹਾਂ ਰਾਜਾਂ 'ਚ ਪਟਾਕੇ ਚਲਾਉਣ 'ਤੇ ਰੋਕ ਸੰਬੰਧੀ ਪਟੀਸ਼ਨ 'ਤੇ ਆਖਰੀ ਫੈਸਲਾ ਲੈਣ ਲਈ ਵੀ ਕਿਹਾ। ਇਸ ਤੋਂ ਪਹਿਲਾਂ ਅਦਾਲਤ ਨੇ ਪਟਾਕੇ ਚਲਾਉਣ 'ਤੇ ਪਾਬੰਦੀ ਸੰਬੰਧੀ ਹਾਈ ਕੋਰਟ ਦੇ ਆਦੇਸ਼ 'ਤੇ ਰੋਕ ਤੋਂ ਇਨਕਾਰ ਕਰ ਦਿੱਤਾ। ਪਟੀਸ਼ਨ 'ਚ ਪਟੀਸ਼ਨਕਰਤਾਵਾਂ ਨੇ ਦੀਵਾਲੀ 'ਤੇ ਰੋਕ ਨਾਲ ਹੋਏ ਫਾਇਦੇ ਦਾ ਹਵਾਲਾ ਦਿੰਦੇ ਹੋਏ ਇਸ ਪਾਬੰਦੀ ਨੂੰ ਵਧਾਉਣ ਦੀ ਮੰਗ ਕੀਤੀ ਹੈ। ਕੋਰਟ ਮਾਮਲੇ ਦੀ ਸੁਣਵਾਈ 2 ਹਫਤੇ ਬਾਅਦ ਕਰੇਗਾ।
2.60 ਕਰੋੜ ਕੇਸ ਪੇਨਡਿੰਗ, ਜੱਜਾਂ ਦੇ 6 ਹਜ਼ਾਰ ਅਹੁੱਦੇ ਖਾਲੀ
NEXT STORY