ਵੈੱਬ ਡੈਸਕ - ਅੱਜ-ਕੱਲ੍ਹ ਹਰ ਕੁੜੀ ਫੈਸ਼ਨ ਦੇ ਹਿਸਾਬ ਨਾਲ ਚੱਲਣਾ ਪਸੰਦ ਕਰਦੀ ਹੈ ਅਤੇ ਖਾਸ ਕਰਕੇ ਗਰਮੀਆਂ ਦੇ ਮੌਸਮ 'ਚ ਸਲੀਵਲੇਸ ਕੱਪੜੇ ਪਹਿਨਣ ਦਾ ਰੁਝਾਨ ਵਧੇਰੇ ਹੁੰਦਾ ਹੈ ਪਰ ਗਰਮੀਆਂ 'ਚ ਸੂਰਜ ਦੀਆਂ ਤੇਜ਼ ਕਿਰਨਾਂ ਸਿੱਧੀਆਂ ਚਮੜੀ 'ਤੇ ਪੈਣ ਕਾਰਨ ਅੰਡਰਆਰਮਸ ਦੇ ਕਾਲੇ ਹੋਣ ਦੀ ਸਮੱਸਿਆ ਅਕਸਰ ਸਾਹਮਣੇ ਆਉਂਦੀ ਹੈ। ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਛੁਟਕਾਰਾ ਪਾ ਕੇ ਸਾਫ਼ ਅਤੇ ਹਾਈਡ੍ਰੇਟਿਡ ਚਮੜੀ ਚਾਹੁੰਦੇ ਹੋ, ਤਾਂ ਕੁਝ ਕੁਦਰਤੀ ਘਰੇਲੂ ਨੁਸਖ਼ੇ ਬਹੁਤ ਫਾਇਦੇਮੰਦ ਹੋ ਸਕਦੇ ਹਨ।
ਸਰੋਤਾਂ ਅਨੁਸਾਰ, ਅੰਡਰਆਰਮਸ ਦੇ ਕਾਲੇਪਣ ਨੂੰ ਦੂਰ ਕਰਨ ਲਈ ਤੁਸੀਂ ਹੇਠ ਲਿਖੇ ਆਸਾਨ ਤਰੀਕੇ ਅਪਣਾ ਸਕਦੇ ਹੋ :-
ਆਲੂ ਦੀ ਵਰਤੋਂ
- ਆਲੂ 'ਚ ਵਿਟਾਮਿਨ, ਕੈਲਸ਼ੀਅਮ, ਆਇਰਨ ਅਤੇ ਐਂਟੀ-ਆਕਸੀਡੈਂਟ ਤੱਤ ਪਾਏ ਜਾਂਦੇ ਹਨ। ਇਸ ਦਾ ਰਸ ਚਮੜੀ ਨੂੰ ਕੁਦਰਤੀ ਤੌਰ 'ਤੇ ਬਲੀਚ ਕਰਨ ਦਾ ਕੰਮ ਕਰਦਾ ਹੈ। 2-3 ਚਮਚ ਆਲੂ ਦੇ ਰਸ 'ਚ 1 ਚਮਚ ਨਿੰਬੂ ਦਾ ਰਸ ਮਿਲਾ ਕੇ ਅੰਡਰਆਰਮਸ 'ਤੇ ਲਗਾਓ ਅਤੇ 15-20 ਮਿੰਟ ਬਾਅਦ ਤਾਜ਼ੇ ਪਾਣੀ ਨਾਲ ਧੋ ਲਓ। ਇਹ ਚਮੜੀ ਨੂੰ ਡੂੰਘਾਈ ਨਾਲ ਸਾਫ਼ ਕਰਨ ਅਤੇ ਹਾਈਡ੍ਰੇਟ ਕਰਨ 'ਚ ਮਦਦ ਕਰਦਾ ਹੈ।
ਨਿੰਬੂ ਦਾ ਇਸਤੇਮਾਲ
- ਨਿੰਬੂ ਦੇ ਰਸ ਨੂੰ ਰੂੰ (cotton) ਦੀ ਮਦਦ ਨਾਲ ਪ੍ਰਭਾਵਿਤ ਥਾਂ 'ਤੇ ਕੁਝ ਦੇਰ ਰਗੜੋ ਅਤੇ 30 ਮਿੰਟ ਲਈ ਲੱਗਿਆ ਰਹਿਣ ਦਿਓ, ਫਿਰ ਤਾਜ਼ੇ ਪਾਣੀ ਨਾਲ ਧੋ ਲਓ। ਇਸ ਤੋਂ ਇਲਾਵਾ, ਅੱਧਾ ਚਮਚ ਚੀਨੀ ਨੂੰ ਨਿੰਬੂ ਦੇ ਛਿਲਕੇ 'ਤੇ ਪਾ ਕੇ ਸਕ੍ਰਬਿੰਗ ਕਰਨ ਨਾਲ ਵੀ ਕਾਲਾਪਨ ਦੂਰ ਹੁੰਦਾ ਹੈ।
ਇਹ ਸਰਲ ਅਤੇ ਕੁਦਰਤੀ ਨੁਸਖ਼ੇ ਗਰਮੀਆਂ 'ਚ ਤੁਹਾਡੀ ਚਮੜੀ ਦੀ ਸੁੰਦਰਤਾ ਨੂੰ ਬਰਕਰਾਰ ਰੱਖਣ ਲਈ ਬਹੁਤ ਪ੍ਰਭਾਵਸ਼ਾਲੀ ਸਿੱਧ ਹੋ ਸਕਦੇ ਹਨ।
ਮੁਟਿਆਰਾਂ ਨੂੰ ਸਟਾਈਲ ਦੇ ਨਾਲ ਕੰਫਰਟ ਦੇ ਰਿਹਾ ‘ਹਾਈ ਬਨ’
NEXT STORY