ਨੈਸ਼ਨਲ ਡੈਸਕ— ਗੁਜਰਾਤ 'ਚ ਅਨਾਮਤ ਅੰਦੋਲਨ ਕਮੇਟੀ ਦੇ ਸੰਯੋਜਕ ਹਾਰਦਿਕ ਪਟੇਲ ਨੂੰ ਕ੍ਰਾਈਮ ਬਰਾਂਚ ਨੇ ਹਿਰਾਸਤ 'ਚ ਲਿਆ ਹੈ। ਪਟੇਲ ਨੇ ਕਿਸਾਨਾਂ ਦੇ ਲਈ ਭੁੱਖ ਹੜਤਾਲ ਕਰਨ ਦਾ ਐਲਾਨ ਕੀਤਾ ਸੀ, ਪਰ ਇਸ ਦੇ ਲਈ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ। ਹਾਰਦਿਕ ਪਟੇਲ ਸਮੇਤ ਕਈ ਪਾਟੀਦਾਰ ਨੇਤਾਵਾਂ ਨੂੰ ਵੀ ਹਿਰਾਸਤ 'ਚ ਲਿਆ ਗਿਆ।

ਪੁਲਸ ਦੇ ਮੁਤਾਬਕ ਹਾਰਦਿਕ ਪਟੇਲ ਇਜਾਜ਼ਤ ਦੇ ਵਰਤ ਕਰ ਰਹੇ ਸੀ, ਇਸ ਦੇ ਲਈ ਉਨ੍ਹਾਂ ਨੂੰ ਹਿਰਾਸਤ 'ਚ ਲਿਆ ਗਿਆ। ਇਸ ਵਰਤ ਨੂੰ ਰੋਕਣ ਦੇ ਲਈ 140 ਲੋਕਾਂ ਦੀ ਵੀ ਗ੍ਰਿਫਤਾਰੀ ਹੋਈ। ਪੁਲਸ ਪਟੇਲ ਨੇਤਾਵਾਂ ਨੂੰ ਕ੍ਰਾਈਮ ਬਰਾਂਚ ਲੈ ਕੇ ਗਈ ਹੈ, ਇਸ ਦੇ ਇਲਾਵਾ ਰਾਜਕੋਟ ਤੋਂ ਅਹਿਮਦਾਬਾਦ ਪਹੁੰਚ ਰਹੇ 26 ਲੋਕਾਂ ਨੂੰ ਵੀ ਰਸਤੇ 'ਚ ਹੀ ਗ੍ਰਿਫਤਾਰ ਕਰ ਲਿਆ ਗਿਆ। ਹਾਲਾਂਕਿ ਇਸ ਦੌਰਾਨ ਪੁਲਸ ਅਤੇ ਕਾਰਜਕਰਤਾਵਾਂ 'ਚ ਧੱਕਾ-ਮੁੱਕੀ ਵੀ ਹੋਈ।
ਉੱਥੇ ਗ੍ਰਿਫਤਾਰੀ ਤੋਂ ਪਹਿਲਾਂ ਹਾਰਦਿਕ ਨੇ ਟਵੀਟ ਕੀਤਾ ਸੀ ਕਿ ਉਨ੍ਹਾਂ ਦੇ ਕਰੀਬ 130 ਤੋਂ ਵਧ ਅੰਦੋਲਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ 'ਚ 58 ਅੰਦੋਲਨਕਾਰੀ ਨਜ਼ਰਬੰਦ ਕਰ ਦਿੱਤੇ ਗਏ ਹਨ ਅਤੇ ਪੁਲਸ ਉਨ੍ਹਾਂ ਦੇ ਘਰ ਦੇ ਚਾਰੇ ਪਾਸੇ ਤਾਇਨਾਤ ਹੈ। ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ 'ਤੇ ਸਵਾਲ ਕਰਦੇ ਹੋਏ ਕਿਹਾ ਕਿ ਉਹ ਵਰਤ ਤੋਂ ਡਰਦੀ ਕਿਉਂ ਹੈ।

ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ ਪਾਟੀਦਾਰ ਨੇਤਾ ਨੇ ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਣੀ ਨੂੰ ਪੱਤਰ ਲਿਖ ਕੇ 25 ਅਗਸਤ ਨੂੰ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਲਈ ਜ਼ਰੂਰੀ ਇਜਾਜ਼ਤ ਲੈ ਕੇ ਉਨ੍ਹਾਂ ਤੋਂ ਦਸਤਖਤ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਖੁੱਲ੍ਹੇ ਪੱਤਰ 'ਚ ਕਿਹਾ ਕਿ ਲਗਾਤਾਰ ਬੇਨਤੀਆਂ ਦੇ ਬਾਅਦ ਵੀ ਪ੍ਰਸ਼ਾਸਨ ਨੇ ਨਾ ਤਾਂ ਪੁਲਸ ਦੀ ਇਜਾਜ਼ਤ ਦਿੱਤੀ ਹੈ ਨਾ ਹੀ ਉਨ੍ਹਾਂ ਨੂੰ ਪ੍ਰਦਰਸ਼ਨ ਦੇ ਲਈ ਕੋਈ ਥਾਂ ਮੁਹੱਈਆ ਕਰਵਾਈ ਹੈ। ਪਟੇਲ ਨੇ ਘੋਸ਼ਣਾ ਕੀਤੀ ਸੀ ਕਿ ਪਾਟੀਦਾਰ ਕਮਿਊਨਿਟੀ ਦੇ ਲਈ ਰਿਜ਼ਰਵੇਸ਼ਨ ਦੀ ਮੰਗ 'ਤੇ ਦਬਾਅ ਬਣਾਉਣ ਦੀ ਖਾਤਿਰ ਨਿਕੋਲ ਇਲਾਕੇ 'ਚ ਇਕ ਮੈਦਾਨ 'ਚ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਕਰਨਗੇ, ਜਿਸ ਦੇ ਬਾਅਦ ਨਗਰ-ਨਿਗਮ ਨੇ ਮੈਦਾਨ ਨੂੰ ਪਾਰਕਿੰਗ ਇਲਾਕੇ 'ਚ ਤਬਦੀਲ ਕਰ ਦਿੱਤਾ ਸੀ।

ਅਕਾਲੀ ਦਲ ਨੇ ਕੁਰੂਕਸ਼ੇਤਰ 'ਚ ਕੀਤੀ ਰੈਲੀ, ਸੁਖਬੀਰ ਬਾਦਲ ਮੁਰਦਾਬਾਦ ਦੇ ਲੱਗੇ ਨਾਅਰੇ (ਵੀਡੀਓ)
NEXT STORY