ਕੋਲਕਾਤਾ : ਮਹਾਤੂਫਾਨ ਅਮਫਾਨ ਦੀ ਵਜ੍ਹਾ ਨਾਲ ਹੁਣ ਤੱਕ ਪੱਛਮੀ ਬੰਗਾਲ 'ਚ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 5227 ਮਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ। ਹਾਵੜਾ 'ਚ ਦਰਖਤ ਡਿੱਗਣ ਨਾਲ 13 ਸਾਲਾ ਬੱਚੀ ਦੀ ਮੌਤ ਹੋਈ ਹੈ, ਉਥੇ ਹੀ ਉੱਤਰੀ 24 ਪਰਗਨਾ 'ਚ ਇੱਕ ਔਰਤ ਦੀ ਮੌਤ ਹੋਈ ਹੈ। ਅਮਫਾਨ ਨਾਲ ਓਡੀਸ਼ਾ 'ਚ ਭਾਰੀ ਤਬਾਹੀ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਨੂੰ ਪੱਛੀ ਬੰਗਾਲ ਤਟ ਵੱਲ ਵੱਧ ਰਹੇ ਚੱਕਰਵਾਤ ਦੌਰਾਨ ਤੇਜ ਹਵਾਵਾਂ ਦੇ ਨਾਲ-ਨਾਲ ਭਾਰੀ ਬਾਰਿਸ਼ ਹੋਈ। ਇਸ ਨਾਲ ਵੱਡੀ ਗਿਣਤੀ 'ਚ ਦਰਖਤ ਡਿੱਗ ਗਏ ਉਥੇ ਹੀ ਕਈ ਕੱਚੇ ਮਕਾਨ ਵੀ ਢਹਿ ਗਏ।
ਇੱਕ ਮੌਸਮ ਵਿਗਿਆਨੀ ਨੇ ਦੱਸਿਆ ਕਿ ਤੂਫਾਨ ਦੇ ਕੇਂਦਰ ਦੇ ਆਲੇ ਦੁਆਲੇ ਹਵਾਵਾਂ ਦੀ ਰਫ਼ਤਾਰ ਲਗਾਤਾਰ 170 ਤੋਂ 180 ਕਿਲੋਮੀਟਰ ਪ੍ਰਤੀ ਘੰਟਾ ਬਣੀ ਰਹੀ, ਜਿਨ੍ਹਾਂ ਦੀ ਰਫਤਾਰ 200 ਕਿਲੋਮੀਟਰ ਪ੍ਰਤੀ ਘੰਟੇ ਤੱਕ ਪਹੁੰਚ ਗਈ। ਚੱਕਰਵਾਤ ਜਦੋਂ ਬਾਅਦ ਕੋਲਕਾਤਾ ਪਹੁੰਚਿਆ ਤਾਂ 110 ਤੋਂ 120 ਕਿਲੋਮੀਟਰ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਇਹ ਹੋਰ ਕਮਜ਼ੋਰ ਹੋ ਕੇ ਪੱਛਮੀ ਬੰਗਾਲ ਦੇ ਮੁਰਸ਼ੀਦਾਬਾਦ ਅਤੇ ਨਦਿਆ ਪਹੁੰਚੇਗਾ। ਇਸ ਤੋਂ ਬਾਅਦ ਇਹ ਬੰਗਲਾਦੇਸ਼ 'ਚ ਡੂੰਘੇ ਦਬਾਅ ਦੇ ਰੂਪ 'ਚ ਪਹੁੰਚੇਗਾ। ਐਨ.ਡੀ.ਆਰ.ਐਫ. ਨੇ ਦੋਨਾਂ ਸੂਬਿਆਂ 'ਚ ਰਾਹਤ ਅਤੇ ਬਚਾਅ ਕੰਮਾਂ ਲਈ 41 ਟੀਮਾਂ ਨੂੰ ਤਾਇਨਾਤ ਕੀਤਾ ਹੈ। ਹਰ ਟੀਮ 'ਚ 41 ਮੈਂਬਰ ਹਨ। ਇਸ ਤੋਂ ਇਲਾਵਾ ਪੁਲਸ ਅਤੇ ਫਇਰ ਬ੍ਰਿਗੇਡ ਫੋਰਸ ਨੂੰ ਵੀ ਤਾਇਨਾਤ ਕੀਤਾ ਗਿਆ ਹੈ।
ਲਾਕਡਾਊਨ-4 : ਜੰਮੂ-ਕਸ਼ਮੀਰ 'ਚ ਵੀ ਪਰਤੀ ਰੌਣਕ, ਖੁੱਲ੍ਹੇ ਬਜ਼ਾਰ (ਤਸਵੀਰਾਂ)
NEXT STORY