ਭਾਗਲਪੁਰ— ਬਿਹਾਰ ਦੇ ਭਾਗਲਪੁਰ ਜ਼ਿਲੇ ਦੇ ਨਵਗਛੀਆ ਦੇ ਖਰੀਕ 'ਚ ਬੁੱਧਵਾਰ ਦੀ ਰਾਤ ਪਤੀ ਨੇ ਪਤਨੀ ਦਾ ਗਲਾ ਦਬਾ ਕੇ ਕਤਲ ਕਰ ਦਿੱਤਾ। ਤਿੰਨ ਦਿਨ ਪਹਿਲੇ ਦੋਹਾਂ ਦਾ ਵਿਆਹ ਖਗੜੀਆ ਦੇ ਇਕ ਮੰਦਰ 'ਚ ਹੋਇਆ ਸੀ। ਕਤਲ ਦੇ ਬਾਅਦ ਦੋਸ਼ੀ ਫਰਾਰ ਹੈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਘਟਨਾ ਦੇ ਬਾਰੇ 'ਚ ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਸੰਜੀਵ ਕੁਮਾਰ ਦਾ ਵਿਆਹ 27 ਨਵੰਬਰ ਨੂੰ ਸੋਨੀ ਨਾਲ ਹੋਇਆ ਸੀ। ਮੰਦਰ 'ਚ ਵਿਆਹ ਦੇ ਬਾਅਦ 28 ਨਵੰਬਰ ਨੂੰ ਸੰਜੀਵ ਪਤਨੀ ਦੇ ਨਾਲ ਸਹੁਰੇ ਘਰ ਆਇਆ ਸੀ। ਉਹ ਸਹੁਰੇ ਘਰਦਿਆਂ ਤੋਂ 2.5 ਲੱਖ ਰੁਪਏ ਦਾਜ ਦੇ ਰੂਪ 'ਚ ਮੰਗਣ ਲੱਗਾ। ਸਹੁਰੇ ਘਰ ਦੇ ਲੋਕਾਂ ਨੇ ਬਹੁਤ ਸਮਝਾਇਆ ਪਰ ਉਹ ਮੰਨਣ ਲਈ ਤਿਆਰ ਨਹੀਂ ਸੀ। 29 ਨਵੰਬਰ ਦੀ ਰਾਤ ਪਿੰਡ 'ਚ ਇਕ ਬਾਰਾਤ ਆਈ ਸੀ। ਸ਼ੌਰ ਹੋ ਰਿਹਾ ਸੀ। ਇਸ ਦੌਰਾਨ ਸੰਜੀਵ ਨੇ ਪਤਨੀ ਦਾ ਗਲਾ ਦਬਾ ਕੇ ਕਤਲ ਕਰ ਦਿੱਤਾ।

ਕਤਲ ਦੇ ਬਾਅਦ ਉਹ ਸਹੁਰੇ ਘਰ ਤੋਂ ਫਰਾਰ ਹੋ ਗਿਆ। ਸਵੇਰੇ ਪਰਿਵਾਰਕ ਮੈਂਬਰ ਘਰ ਦੇ ਅੰਦਰ ਗਏ ਤਾਂ ਦੇਖਿਆ ਕਿ ਸੋਨੀ ਦੀ ਲਾਸ਼ ਬੈਡ 'ਤੇ ਪਈ ਹੈ। ਵਿਆਹ ਤੋਂ ਪਹਿਲੇ ਸੰਜੀਵ ਦੇ ਪਰਿਵਾਰ ਦੇ ਲੋਕਾਂ ਨੇ ਲੜਕੀ ਨੂੰ ਦੇਖਿਆ ਸੀ। ਲੜਕੀ ਦੇ ਸੁੰਦਰ ਹੋਣ ਕਾਰਨ ਉਨ੍ਹਾਂ ਲੋਕਾਂ ਨੇ ਦਾਜ ਲੈਣ ਤੋਂ ਇਨਕਾਰ ਕਰ ਦਿੱਤਾ ਪਰ ਵਿਆਹ ਦੇ ਬਾਅਦ ਸੰਜੀਵ ਦਾਜ ਮੰਗਣ ਲੱਗਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੋਨੀ ਦੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਪਰਾਲੀ ਨੂੰ ਅੱਗ ਲਗਾਉਣ ਤੋਂ ਬਚਾਉਣ ਲਈ ਸਰਕਾਰ ਵਲੋਂ ਕਿਸਾਨਾਂ ਲਈ 2000 ਕਰੋੜ ਦੀ ਯੋਜਨਾ ਤਿਆਰ
NEXT STORY