ਰਾਮਪੁਰ- ਸ਼ਿਮਲਾ ਜ਼ਿਲ੍ਹੇ ਦੇ ਰਾਮਪੁਰ 'ਚ ਸਥਿਤ ਸ਼੍ਰਾਈ ਕੋਟਿ ਮਾਤਾ ਮੰਦਰ 'ਚ ਪਤੀ-ਪਤਨੀ ਇਕੱਠੇ ਮਾਂ ਦੇ ਦਰਸ਼ਨ ਨਹੀਂ ਕਰ ਸਕਦੇ। ਭਾਰਤ 'ਚ ਜਿੱਥੇ ਜੋੜੇ ਇਕੱਠੇ ਮੰਦਰ 'ਚ ਜਾ ਕੇ ਪੂਰਾ ਕਰਨ ਨੂੰ ਬਹੁਤ ਹੀ ਮੰਗਲਕਾਰੀ ਮੰਨਿਆ ਜਾਂਦਾ ਹੈ। ਉੱਥੇ ਹੀ ਪੂਰੇ ਹਿਮਾਚਲ 'ਚ ਪ੍ਰਸਿੱਧ 11 ਹਜ਼ਾਰ ਫੁੱਟ ਦੀ ਉੱਚਾਈ 'ਤੇ ਸਥਿਤ ਸ਼੍ਰਾਈ ਕੋਟਿ ਮਾਤਾ ਮੰਦਰ 'ਤੇ ਜੋੜੇ ਜਾਂਦੇ ਇਕੱਠੇ ਹਨ ਪਰ ਇਕੱਠੇ ਮਾਤਾ ਦੇ ਦਰਸ਼ਨ ਨਹੀਂ ਕਰ ਸਕਦੇ ਹਨ। ਮਾਨਤਾ ਇਹ ਹੈ ਕਿ ਜੇਕਰ ਮੰਦਰ 'ਚ ਕੋਈ ਜੋੜਾ ਇਕੱਠੇ ਦਰਸ਼ਨ ਕਰਨ ਜਾਵੇਗਾ ਤਾਂ ਇਹ ਇਕ-ਦੂਜੇ ਤੋਂ ਵੱਖ ਹੋ ਜਾਵੇਗਾ। ਇਸ ਲਈ ਮੰਦਰ 'ਚ ਪਤੀ-ਪਤਨੀ ਨੂੰ ਇਕੱਠੇ ਦੁਰਗਾ ਦੀ ਮੂਰਤੀ ਦੇ ਰਦਸ਼ਨ ਕਰਨ ਅਤੇ ਪੂਜਾ ਕਰਨ 'ਤੇ ਇਕਦਮ ਰੋਕ ਲਗਾਈ ਹੋਈ ਹੈ।
ਇਹ ਹੈ ਮਾਨਤਾ
ਪੁਜਾਰੀ ਅਨੁਸਾਰ ਭਗਵਾਨ ਸ਼ਿਵ ਨੇ ਆਪਣੇ ਦੋਹਾਂ ਪੁੱਤਰਾਂ ਗਣੇਸ਼ ਅਤੇ ਕਾਰਤੀਕੇਯ ਨੂੰ ਬ੍ਰਾਹਮਾਂਡ ਦਾ ਚੱਕਰ ਕੱਟਣ ਲਈ ਕਿਹਾ ਸੀ। ਉਸ ਸਮੇਂ ਕਾਰਤੀਕੇਯ ਤਾਂ ਬ੍ਰਾਹਮਾਂਡ ਦਾ ਚੱਕਰ ਲਾਉਣ ਚੱਲੇ ਗਏ ਪਰ ਗਣੇ ਮਹਾਰਾਜ ਨੇ ਮਾਤਾ-ਪਿਤਾ ਦੇ ਚੱਕਰ ਲਗਾ ਕੇ ਇਹ ਕਹਿ ਦਿੱਤਾ ਕਿ ਮਾਤਾ-ਪਿਤਾ ਦੇ ਚਰਨਾਂ 'ਚ ਹੀ ਬ੍ਰਾਹਮਾਂਡ ਹੈ। ਜਦੋਂ ਕਾਰਤੀਕੇਯ ਵਾਪਸ ਪਹੁੰਚੇ ਤਾਂ ਉਦੋਂ ਤੱਕ ਗਣੇਸ਼ ਜੀ ਦਾ ਵਿਆਹ ਹੋ ਚੁੱਕਿਆ ਸੀ। ਇਹ ਦੇਖ ਕੇ ਕਾਰਤੀਕੇਯ ਨੇ ਕਦੇ ਵਿਆਹ ਨਾ ਕਰਨ ਦਾ ਫ਼ੈਸਾਲ ਕੀਤਾ। ਸ਼੍ਰਾਈ ਕੋਟਿ ਮੰਦਰ 'ਚ ਅੱਜ ਵੀ ਮੁੱਖ ਦੁਆਰ 'ਤੇ ਗਣੇਸ਼ ਨਾਲ ਉਨ੍ਹਾਂ ਦੀ ਪਤਨੀ ਵਿਰਾਜਮਾਨ ਹੈ। ਕਾਰਤੀਕੇਯ ਦੇ ਵਿਆਹ ਨਾ ਕਰਨ ਦੇ ਪ੍ਰਣ ਨਾਲ ਮਾਤਾ ਪਾਰਬਤੀ ਬਹੁਤ ਨਾਰਾਜ਼ ਹੋਈ ਸੀ। ਨਾਲ ਹੀ ਉਨ੍ਹਾਂ ਨੇ ਇਹ ਕਿਹਾ ਕਿ ਜੋ ਵੀ ਪਤੀ-ਪਤਨੀ ਉਨ੍ਹਾਂ ਦੇ ਦਰਸ਼ਨ ਕਰਨ ਇਕੱਠੇ ਆਉਣਗੇ ਤਾਂ ਇਹ ਇਕ-ਦੂਜੇ ਤੋਂ ਵੱਖ ਹੋ ਜਾਣਗੇ। ਇਸ ਕਾਰਨ ਅੱਜ ਵੀ ਪਤੀ-ਪਤਨੀ ਇਸ ਮੰਦਰ 'ਚ ਇਕੱਠੇ ਪੂਜਾ ਨਹੀਂ ਕਰਦੇ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਮਾਂ ਦੇ ਸ਼ਰਾਪ ਅਨੁਸਾਰ ਉਸ ਨੂੰ ਇਕ-ਦੂਜੇ ਤੋਂ ਵੱਖ ਹੋਣਾ ਪੈਂਦਾ ਹੈ। ਇਹ ਮੰਦਰ ਸਦੀਆਂ ਤੋਂ ਲੋਕਾਂ ਦੀ ਆਸਥਾ ਦਾ ਪ੍ਰਤੀਕ ਬਣਿਆ ਹੋਇਆ ਹੈ। ਇਸ ਮੰਦਰ ਦੀ ਦੇਖਰੇਖ ਦੀ ਜ਼ਿੰਮੇਵਾਰੀ ਮਾਂ ਕਾਲੀ ਟਰੱਸਟ ਕੋਲ ਹੈ।
ਭਾਰਤੀ ਜਲ ਸੈਨਾ ਲਈ ਅਗਲੀ ਪੀੜ੍ਹੀ ਦੇ ਮਿਜ਼ਾਈਲ ਬੇੜੇ ਬਣਾਏਗਾ ਕੋਚੀਨ ਸ਼ਿਪਯਾਰਡ
NEXT STORY